Monday, June 29, 2026

ਰਾਸ਼ਟਰਪਤੀ ਦਾ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਦੀ ਪੂਰਬ ਸੰਧਿਆ ‘ਤੇ ਸੰਦੇਸ਼

The President, Shri Pranab Mukherjee addressing the Nation on the eve of the 64th Republic Day, in New Delhi on January 25, 2013.

ਨਵੀਂ ਦਿੱਲੀ, 23 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਦੀ ਪੂਰਬ ਸੰਧਿਆ  ਤੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸਾਡੇ ਸਾਰਿਆਂ ਲਈ ਉਹਨਾਂ ਦੇ ਬਲਿਦਾਨ ਦੇ ਮਹੱਤਵ ਨੂੰ ਯਾਦ ਕਰਨ ਦਾ ਮੌਕਾ ਹੈ।ਗੁਰੂ ਤੇਗ ਬਹਾਦਰ ਜੀ ਨਿਮਰਤਾ ਦੀ ਮੂਰਤ ਅਤੇ ਜਾਤੀ, ਧਰਮ, ਲਿੰਗ ਅਤੇ ਪੰਥ ਦੀ ਹਰ ਰੁਕਾਵਟ ਤੋਂ ਦੂਰ ਸਨ।ਆਓ ਇਸ ਸ਼ਹੀਦੀ ਦਿਵਸ ਮੌਕੇ ਅਸੀਂ ਸਾਰੇ ਉਹਨਾਂ ਦੀ ਨਿਸਵਾਰਥ ਸੇਵਾ ਦੇ ਪੂਰਨਿਆਂ ਤੇ ਚਲੀਏ ।ਨਫਰਤ ਅਤੇ ਹਿੰਸਾ ਦਾ ਸਾਡੇ ਵਿਚਾਰਾਂ ਅਤੇ ਕੰਮਾਂ ਵਿੱਚ ਕੋਈ ਥਾਂ ਨਾ ਹੋਵੇ।ਮੈਂ ਕਾਮਨਾ ਕਰਦਾ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਤੋਂ ਸਾਨੂੰ ਮਨੁੱਖਤਾ ਨੂੰ ਇਕਜੁੱਟ ਕਰਕੇ ਭਾਈਚਾਰਾ ਅਪਣਾਉਣ ਦੀ ਪ੍ਰੇਰਣਾ ਮਿਲੇ ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply