
ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਹਰਦੀਪ ਸਿੰਘ ਤੱਗੜ ਜਿਲਾ ਪ੍ਰੋਜੈਕਟ ਡਾਇਰੈਕਟਰ ਪ੍ਰਵੇਸ਼ ਬਠਿੰਡਾ ਅਤੇ ਡਾਈਟ ਪ੍ਰਿੰਸੀਪਲ ਜਸਵੀਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਸੰਗਤ ਦੇ ਬਲਾਕ ਸਿੱਖਿਆ ਅਫਸਰ ਸ਼੍ਰੀਮਤੀ ਅਮਰਜੀਤ ਕੌਰ ਜੀ ਦੀ ਅਗਵਾਈ ਹੇਠ ਬਲਾਕ ਦੇ 300 ਦੇ ਲਗਭਗ ਅਧਿਆਪਕਾਂ ਦਾ ਪ੍ਰਵੇਸ਼ ਸਿਖਲਾਈ ਕੈਂਪ ਸੰਗਤ ਵਿਖੇ ਲਗਾਇਆ ਗਿਆ ਜਿਸ ਵਿੱਚ ਅੱਜ ਡਾਈਟ ਦੇ ਪ੍ਰਿੰਸੀਪਲ ਜਸਵੀਰ ਸਿੰਘ ਢਿਲੋਂ ਨੇ ਕੈਂਪ ਦੀ ਚੈਕਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਹੀ ਬੱਚਿਆਂ ਦਾ ਬੇਸ ਹੈ ਜਿਸ ਨਾਲ ਚੰਗੀ ਸਿੱਖਿਆ ਦੇਣ ਨਾਲ ਹੀ ਬੱਚਿਆਂ ਦਾ ਅਗਾਂਹ ਵਧੂ ਭੱਵਿਖ ਅੱਗੇ ਆਉਂਦਾ ਹੈ।ਉਹਨਾਂ ਕਿਹਾ ਕਿ ਅਧਿਆਪਕਾਂ ਤੋਂ ਗੈਰਵਿੱਦਿਅਕ ਕੰ ਨਹੀਂ ਲੈਣੇ ਚਾਹੀਦੇ ਸਗੋਂ ਉਹਨਾਂ ਨੂੰ ਪ੍ਰਾਇਮਰੀ ਪੱਧਰ ਦੇ ਬੱਚਿਆਂ ਨਾਲ ਹੀ ਜੋੜਨਾ ਚਾਹੀਦਾ ਹੈ, ਉਹਨਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਜਿਆਦਾਤਰ ਪ੍ਰੈਕਟੀਕਲ ਅਤੇ ਖੇਡ ਵਿਧੀਆਂ ਰਾਹੀਂ ਪੜਾਇਆ ਜਾਵੇ ਤਾਂ ਬੱਚੇ ਬਹੁਤ ਜਲਦੀ ਸਿਖਦੇ ਹਨ।ਇਹ ਕੋਈ ਜਰੂਰੀ ਨਹੀਂ ਕਿ ਵੱਧ ਪੜਿਆ ਲਿਖਿਆ ਅਧਿਆਪਕ ਹੀ ਚੰਗਾ ਪੜਾਵੇਗਾ ਸਗੋਂ ਉਸ ਤੋਂ ਜਿਆਦਾ ਈ.ਟੀ.ਟੀ. ਪਾਸ ਅਧਿਆਪਕ ਹੀ ਚੰਗੀ ਸਿੱਖਿਆ ਦੇ ਸਕਦਾ ਹੈ ।ਜਿਸ ਨਾਲ ਬੱਚੇ ਦਾ ਬੌਧਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ।ਇਸ ਕੈਂਪ ਦੌਰਾਨ ਇੱਥੇ ਪਹੰਚੇ ਜਿਲਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਮੈਡਮ ਅੰਜੂ ਗੁਪਤਾ ਨੇ ਅਧਿਆਪਕਾਂ ਦੇ ਕੈਂਪ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੇਕਰ ਸਕੂਲਾਂ ਵਿੱਚ ਪੜਾਓਂਦੇ ਸਮੇਂ ਕੋਈ ਵੀ ਸਮੱਸਿਆ ਆਓਂਦੀ ਹੈ ਤਾਂ ਉਸ ਸਮੱਸਿਆ ਦਾ ਹੱਲ ਕੱਢਣ ਲਈ ਕੈਂਪਾਂ ਵਿੱਚ ਹੀ ਗੱਲਬਾਤ ਨੂੰ ਸਾਂਝੀ ਕਰਕੇ ਹੱਲ ਕੱਢਿਆ ਜਾ ਸਕਦਾ ਹੈ।ਹਰ ਅਧਿਆਪਕ ਵਿੱਚ ਕੋਈ ਨਾ ਕੋਈ ਨਵਾਂ ਗੁਣ ਹੁੰਦਾ ਹੈ ਜੋ ਆਪਣੇ ਤਜਰਬੇ ਵਿੱਚੋਂ ਇੱਥੇ ਗੱਲਬਾਤ ਨੂੰ ਸਾਂਝਾ ਕੀਤਾ ਜਾਂਦਾ ਹੈ ਕਿ ਜਦੋਂਕਿ ਬੱਚਿਆਂ ਨੂੰ ਪੜਾਓਣ ਲਈ ਖੇਡ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਸਿੱਖਿਆ ਦਾ ਵਿਕਾਸ ਕੀਤਾ ਜਾ ਸਕਦਾ ਹੈ।ਜਿਲਾ ਪ੍ਰੈੱਸ ਸਕੱਤਰ ਬਲਬੀਰ ਸਿੰਘ ਕਮਾਂਡੋ ਜੰਗੀਰਾਣਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਇਸ ਕੈਂਪ ਵਿੱਚ ਬਲਾਕ ਕੋ ਆਰਡੀਨੇਟਰ ਅਮ੍ਰਿਤਪਾਲ ਸਿੰਘ, ਰਿਸੋਰਸ ਪਰਸਨ ਲਲਿਤ ਕੁਮਾਰ, ਬਲਕਾਰ ਸਿੰਘ, ਦੇਸ ਰਾਜ, ਜਗਦੇਵ ਸਿੰਘ ਝੁੰਬਾ ਨੇ ਵੱਖ-ਵੱਖ ਵਿਸ਼ਿਆਂ ਵਿੱਚ ਰੌਚਕ ਗਤੀਵਿਧੀਆਂ ਨਾਲ ਅਧਿਆਪਕਾਂ ਨੂੰ ਤਿੰਨ ਰੋਜ਼ਾ ਸਿਖਲਾਈ ਕੈਂਪ ਲਗਾ ਕੇ ਅਧਿਆਪਕਾਂ ਨੂੰ ਪ੍ਰਾਇਮਰੀ ਸਿੱਖਿਆ ਪੜਾਓਣ ਲਈ ਟ੍ਰੇਡ ਕੀਤਾ ਗਿਆ।ਇਸ ਮੌਕੇ ਬਲਾਕ ਪ੍ਰੋਜੈਕਟ ਅਫਸਰ ਸ਼੍ਰੀਮਤੀ ਅਮਰਜੀਤ ਕੌਰ ਸੰਗਤ ਨੇ ਕੈਂਪ ਵਿੱਚ ਪਹੁੰਚੇ ਉੱਪ ਜਿਲਾ ਸਿੱਖਿਆ ਅਫਸਰ (ਐ.ਸਿ.) ਬਠਿੰਡਾ ਮੈਡਮ ਅੰਜੂ ਗੁਪਤਾ, ਡਾਈਟ ਪ੍ਰਿੰਸੀਪਲ ਜਸਵੀਰ ਸਿੰਘ ਢਿਲੋਂ ਦਾ ਕੈਂਪ ਵਿੱਚ ਆਓਣ ਤੇ ਧੰਨਵਾਦ ਕੀਤਾ। ਇਸ ਸਮੇਂ ਸੰਦੀਪ ਕੁਮਾਰ ਬੀ.ਆਰ.ਪੀ, ਅਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਅਮ੍ਰਿਤਪਾਲ ਸਿੰਘ ਮਾਨ, ਧਰਮਜੀਤ ਸਿੰਘ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media