
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) -ਨਿਰਪੱਖ ਅਤੇ ਅਜਾਦ ਚੋਣਾਂ ਕਰਾਉਣ ਦੇ ਮਕਸਦ ਨਾਲ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਵਿੱਚ ਚੋਣ ਖਰਚਾ ਨਿਗਰਾਨੀ ਟੀਮਾ ਤਹਿਤ ਵਿਡੀਓ ਸਰਵੀਲੈਂਸ ਟੀਮ, ਵਿਡੀਓ ਵੀਊਵਗ ਟੀਮ ਅਤੇ ਅਕਾਊਟਿੰਗ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਇਹਨਾ ਟੀਮਾਂ ਵਿੱਚ ਚੋਣ ਹਲਕੇਵਾਰ ਨਿਯੁੱਕਤ ਅਧਿਕਾਰੀਆਂ ਦੀ ਅੱਜ ਜਿਲਾ ਪੱਧਰ ਤੇ ਬਚਤ ਭਵਨ ਅੰਮ੍ਰਿਤਸਰ ਵਿਖੇ ਜਿਲਾ ਪੱਧਰ ਮਾਸਟਰ ਟ੍ਰੇਨਰ-ਕਮ-ਐਸ.ਡੀ.ਐਮ. ਬਾਬਾ ਬਕਾਲਾ ਤੇਜਦੀਪ ਸਿੰਘ ਸੈਂਣੀ ਪੀ.ਸੀ.ਐਸ. ਵੱਲੋਂ ਵਿਸਥਾਰ ਵਿੱਚ ਟ੍ਰੇਨਿੰਗ ਕਰਵਾਈ ਗਈ ਅਤੇ ਉਹਨਾ ਦੇ ਸ਼ੰਕਿਆਂ ਦਾ ਨਿਵਾਰਨ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਚੋਣਾਂ, ਰਾਕੇਸ਼ ਕੁਮਾਰ ਥਾਪਰ ਅਤੇ ਚੋਣ ਕਾਨੂੰਗੋ ਰਾਜਿੰਦਰ ਸਿੰਘ ਅਤੇ ਟੀਮਾ ਵਿੱਚ ਨਿਯੁੱਕਤ ਅਧਿਕਾਰੀ ਸ਼ਾਮਲ ਹੋਏ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media