
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਫਾਰ ਵੂਮੈਨ ਬੀ. ਏ. ਸਮੈਸਟਰ-3 ਦੀ ਖਿਡਾਰਣ ਕਿਰਨਦੀਪ ਕੌਰ ਨੇ ਪੁਣੇ ਵਿਖੇ ਹੋਏ ’32ਵੇਂ ਨੈਸ਼ਨਲ ਜੂਨੀਅਰ ਐਥਲੀਟ ਚੈਂਪੀਅਨਸ਼ਿਪ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ।ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਕਤ ਵਿਦਿਆਰਥਣ ਜਿਸਨੇ ਪੂਰੇ ਪੰਜਾਬ ਵਿੱਚੋਂ ਇਕੱਲਿਆ ਹਿੱਸਾ ਲਿਆ, ਨੇ ਡਿਸਕਸ ਥਰੋਅ ਵਿੱਚ 44.30 ਮੀਟਰ ਦੀ ਦੂਰੀ ਦਾ ਮਾਅਰਕਾ ਲਗਾਉਂਦਿਆਂ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਅਧਿਆਪਕ ਮੁੱਖੀ ਸੁਖਦੀਪ ਕੌਰ ਅਤੇ ਕੋਚ ਦਵਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਉਕਤ ਵਿਦਿਆਰਥਣਾਂ ਨੂੰ ਅਗਾਂਹ ਵੀ ਭਵਿੱਖ ਵਿੱਚ ਸਿਖਰਾਂ ਨੂੰ ਛੂਹਣ ਲਈ ਉਤਸ਼ਾਹਿਤ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media