Sunday, February 22, 2026

ਮਾਸ-ਕੌਂਉਂਸਲਿੰਗ ਵਿਦਿਆਰਥੀਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਬਣੇਗੀ -ਸੈਣੀ

ppn2511201603
ਬਟਾਲਾ, 25 (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਅਤੇ ਰੋਜਗਾਰ ਵਿਭਾਗ ਪੰਜਾਬ ਵੱਲੋ ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ  ਸਿਖਿਆ ਅਫਸਰ ਸੈਕੰਡਰੀ ਸਤਿੰਦਰ ਬੀਰ ਸਿੰਘ , ਅਤੇ ਜਿਲ੍ਹਾ ਗਾਈਡੈਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾਂ ਹੇਠ ਜਿਲੇ ਦੇ ਵੱਖ ਵੱਖ ਸਿਖਿਆ ਬਲਾਕਾਂ ਦੇ ਸਕੂਲਾਂ ਵਿਚ ਕੁੱਲ 23 ਪ੍ਰੋਗਰਾਮ ਅਤੇ 10 ਕਾਲਜ ਪੱਧਰ ਦੇ ਮਾਸ-ਕਾਉਸਲਿੰਗ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵੱਖ ਵੱਖ ਨੌਕਰੀਆਂ ਤੇ ਕੋਰਸਾਂ ਸਬੰਧੀ ਜਾਗਰਕੂ ਕਰਨ ਲਈ  ਪ੍ਰੋਗਰਾਮ ਉਲੀਕੇ ਗਏ ਹਨ।ਜਿਸ ਤਹਿਤ ਬਲਾਕ ਧਿਆਨ ਪੁਰ ਦੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਦੇ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਜਾਨ ਤੇ ਸਰਕਾਰੀ ਸੀਨੀਅਰ ਸੈਕਡਰੀ ਸਕੁਲ ਧਿਆਨ ਪੁਰ ਵਿਖੇ ਵਿਦਿਆਰਥੀ ਨੂੰ  ਜਾਗਰੁਕ ਕਰਨ ਲਈ  ਕਰਵਾਏ ਗਏੇ? ਜਿੰਨਾ  ਵਿਚ  ਬਤੌਰ ਮੁਖ ਮਹਿਮਾਨ ਜਿਲਾ ਰੋਜਗਾਰ ਅਫਸਰ ਸ੍ਰੀ ਦਿਲਬਾਗ ਸਿੰਘ ਚਾਹਲ ਅਤੇ  ਜਿਲ੍ਹਾਂ ਗਾਈਡੈਸ ਕਾਊਸਲਰ ਸ੍ਰੀ ਪਰਮਿੰਦਰ ਸਿਘ ਸੈਣੀ ਸ਼ਾਮਿਲ ਹੋਏ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਮੁਖ ਮਹਿਮਾਨਾਂ ਨੇ ਕਿਹਾ ਕਿ ਵਿ.ਦਿਆਰਥੀਆਂ ਨੂੰ ਭਵਿਖ ਵਿਚ ਆਤਮ ਨਿਰਭਰ ਹੋਣ ਲਈ, ਸਹੀ ਸੇਧ ਲੈ ਕੇ ਸਫਲਤਾ ਦੀ ਮੰਜਿਲ ਵਲ ਇਮਾਨਦਾਰੀ ਨਾਲ ਸਖਤ ਮਿਹਨਤ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ।
ਮਾਹਿਰ ਅਤੇ ਤਜਰਬੇਕਾਰ ਕੈਰੀਅਰ ਗਾਈਡੈਂਸ ਕੌਂਸਲਰ ਡਾ. ਚੇਤਨ ਮੋਹਨ ਮਹਾਜਨ, ਡਾ. ਅਜੇ ਮਹਾਜਨ, ਸਾਹਿਲ ਕਲੌਤਰਾ, ਮੈਡਮ ਹਰਪੀ੍ਰਤ ਕੌਰ, ਰਮਨਪ੍ਰੀਤ ਕੌਰ, ਕਰਨਬੀਰ ਸਿੰਘ, ਬੈਕ ਅਧਿਕਾਰੀਆਂ, ਖੇਤੀ ਬਾੜੀ ਅਧਿਕਾਰੀਆਂ, ਡੇਅਰੀ ਵਿਭਾਗ ਦੇ ਅਧਿਕਾਰੀਆਂ ਨੇ ਵੱਖ ਵੱਖ  ਵਿਭਾਗਾਂ ਵਿਚ ਉਪਲੱਬਧ ਨੌਕਰੀਆਂ ਦੇ ਮੌਕਿਆਂ ਅਤੇ ਸਵੈ ਰੁਜਗਾਰ ਸੁਰੂ ਕਰਨ ਲਈ ਵੱਖ ਵੱਖ ਵਿਭਾਗਾ ਵੱਲੋ ਮਿਲਦੀਆਂ ਸਹੂਲਤਾਂ ਤੇ ਰਿਆਇਤਾ ਬਾਰੇ ਦਸਦੇ ਹੋਏ ਵਖ ਕੋਰਸਾਂ ਬਾਰੇ ਵ੍ਹਿਥਾਰ ਸਹਿਤ ਚਾਨਣਾ ਪਾਇਆ।ਇਸ ਮੌਕੇ ਬਲਾਕ ਦੇ ਸਮੂਹ ਸਕੂਲਾਂ ਦੇ 1892 ਵਿਦਿਆਰਥੀ ਨੇ ਵਿਪਨ ਕੁਮਾਰ ਸੀ.ਜੀ.ਆਰ.ਪੀ ਬਲਾਕ ਧਿਆਨਪੁਰ ਦੀ ਅਗਵਾਈ ਹੇਠ ਆਪਣੇ ਕੈਰੀਅਰ ਗਾਈਡੈਸ ਅਧਿਆਪਕਾਂ ਸਮੇਤ ਹਿਸਾ ਲਿਆ  ਜਿੰਨਾ ਵਿਚ ਵ੍ਹ੍ਹੇ ਤੌਰ ਤੇ ਨਰਿੰਦਰ ਸਿੰਘ ਬਰਨਾਲ  ਦਰਗਾਬਾਦ, ਲੈਕਚਰਾਰ ਸੁਖਵਿੰਦਰ ਕੌਰ, ਅਜਮੇਰ ਸਿੰਘ ਦਰਗਾਬਾਦ, ਬਲਦੇਵ ਸਿੰਘ ਬੁੱਟਰ ਜੌੜਾ ਸਿੰਘ ਦਾ ਨਾਮ ਵਰਨਣ ਯੋਗ ਹੈ। ਸਕੂਲ ਮੁਖੀ ਧਿਆਨਪੁਰ ਅਤੇ ਮਿਰਜਾ ਜਾਨ ਨੇ ਆਏ ਹੋਏ ਅਧਿਕਾਰੀਆਂ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਭਵਿਖ ਨੂੰ ਸੰਵਾਰਨ ਲਈ ਬਹੁਤ ਵੱਡਾ ਉਪਰਾਲਾ ਹੈ।ਇਸ ਸਭ ਲਈ ਜਿਲ੍ਹਾਂ ਸਿਖਿਆ ਅਫਸਰ ਸਤਿੰਦਰਬੀਰ ਸਿਘ ਵਧਾਈ ਦੇ ਪਾਤਰ ਹਨ।ਇਸ ਮੌਕੇ ਆਏ ਮਹਿਮਾਨਾਂ ਅਤੇ ਅਹਿਮ ਪ੍ਰਾਪਤੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ  ਦੇ ਕੈਰੀਅਰ ਅਧਿਆਪਕਾਂ, ਮੈਡਮ ਕਮਲ ਕਾਹਲੋ, ਮੈਡਮ ਅਜੀਤ ਕੌਰ, ਰਣਯੋਧ ਸਿੰਘ , ਲੈਕਚਰਾਰ ਹਰੀ੍ਹ ਧਿਆਨਪੁਰ ਆਦਿ ਨੇ ਪ੍ਰੋਗਰਾਮਾਂ ਨੂੰ ਸਫਲ ਬਣਾਂਊਣ ਵਿਚ ਯੋਗਦਾਨ ਪਾਇਆ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply