Wednesday, September 30, 2026

ਬੀ.ਬੀ.ਕੇ ਡੀ.ਏ.ਵੀ ਵਿੱਚ ਡੀ.ਬੀ.ਟੀ ਵਲੋਂ ਗੈਸਟ ਲੈਕਚਰ ਦਾ ਆਯੋਜਨ

ppn2511201605
ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਫ਼ਿਜ਼ਿਕਸ ਵਿਭਾਗ ਵਿਖੇ ਡੀ.ਬੀ.ਟੀ ਵਲੋਂ ‘ਭੂਚਾਲ’ ਅਤੇ ‘ਰਿਲੇਸ਼ਨਸ਼ਿਪ ਅਮੰਗ ਸਾਇੰਸ’, ਤਕਨਾਲੋਜੀ ਅਤੇ ਇੰਜੀਨੀਅਰਿੰਗ’ ਵਿਸ਼ੇ ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ।ਡਾ. ਹਰਦੇਵ ਸਿੰਘ ਵਿਰਕ ਵਿਜ਼ਿਟਿੰਗ ਪ੍ਰੋਫੈਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਰਿਸੋਰਸ ਪਰਸਨ ਰਹੇ।ਜਿੰਨਾਂ ਦਾ ਕਾਲਜ ਸਟਾਫ ਅਤੇ ਵਿਦਿਆਰਥਣਾਂ ਵਲੋਂ ਸਵਾਗਤ ਕੀਤਾ ਗਿਆ।
ਆਪਣੇ ਪਹਿਲੇ ਭਾਸ਼ਣ ਵਿਚ ਡਾ. ਹਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਭੂਚਾਲ ਦੇ ਕਾਰਨਾਂ, ਪੂਰਵਵਰਤੀ ਭਵਿੱਖਬਾਣੀ ਲਈ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।ਭੂਚਾਲ ਦੀਆਂ ਪ੍ਰਵਿਰਤੀਆਂ ‘ਤੇ ਚਾਨਣਾ ਪਾਉਂਦਿਆ ਹੋਇਆ ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਦੇ ਮੈਗਨੀਚਿਊਟ, ਇੰਨਟੈਨਸਿਟੀ ਅਤੇ ਹਾਈਪੋਸੈਂਅਰ ਦੇ ਬਾਰੇ ਦੱਸਿਆ।ਦੂਸਰੇ ਭਾਸ਼ਣ ‘ਚ ਡਾ. ਹਰਦੇਵ ਸਿੰਘ ਨੇ ਸਾਇੰਸ, ਤਕਨਾਲੌਜੀ ਅਤੇ ਇੰਜੀਨੀਅਰਿੰਗ ਦੇ ਆਪਸੀ ਸੰਬੰਧ ਬਾਰੇ ਦੱਸਿਆ।ਉਹਨਾਂ ਅੱਗੇ ਕਿਹਾ ਕਿ ਸਾਇੰਸ ਵਿੱਚ ਸ਼ੋਧ ਅਤੇ ਇਸ ਦੀ ਤਕਨਾਲੌਜੀ ਲਈ ਉਚਿੱਤਤਾ ਨਾਲ ਬੜਾ ਨਜ਼ਦੀਕੀ ਸੰਬੰਧ ਹੈ।ਉਹਨਾਂ ਨੇ ਇੰਜੀਨੀਅਰਿੰਗ ਅਤੇ ਤਕਨਾਲੌਜੀ ਦੇ ਖੇਤਰ ਅਤੇ ਫ਼ਿਜ਼ਿਕਸ ਦੀਆਂ ਵਿਭਿੰਨ ਖੋਜਾਂ ਵਿੱਚ ਇੰਜੀਨੀਅਰਾਂ ਦੀ ਭੂਮਿਕਾ ਅਤੇ ਭੌਤਿਕ ਵਿਗਿਆਨੀਆਂ ਦੇ ਵਡਮੁੱਲੇ ਯੋਗਦਾਨ ‘ਤੇ ਵੀ ਚਾਨਣਾ ਪਾਇਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਗਿਆਨਮਈ ਭਾਸ਼ਣ ਦੇ ਆਯੋਜਨ ‘ਤੇ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਭਾਸ਼ਣ ਵਿਦਿਆਰਥੀਆਂ ਦੇ ਗਿਆਨ ਨੂੰ ਵਧਾਉਣ ਅਤੇ ਉਹਨਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕਰਨ ਵਿਚ ਕਾਰਗਰ ਸਿੱਧ ਹੁੰਦੇ ਹਨ।ਇਸ ਮੌਕੇ ਤੇ ਡਾ. ਸ਼ਵੇਤਾ ਮੋਹਨ ਮੁਖੀ ਫ਼ਿਜ਼ਿਕਸ ਵਿਭਾਗ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply