Thursday, July 16, 2026

ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਖੇਡ ਦਿਵਸ ਮਨਾਇਆ

ppn2511201606
ਅੰਮ੍ਰਿਤਸਰ, 23 ਨਵੰਬਰ (ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇੜੇ ਤਰਨ ਤਾਰਨ ਰੋਡ ਵਿਖੇ ਖੇਡ ਦਿਵਸ ਮਨਾਇਆ ਗਿਆ।ਬੱਚਿਆਂ ਨੇ ਸ਼ਬਦ ਗਾਇਣ ਉੇਪਰੰਤ ਆਏ ਹੋਏ ਮੁੱਖ ਮਹਿਮਾਨ ਸ਼ਰਨਜੀਤ ਸਿੰਘ ਰਜਿਸਟਰਾਰ ਗੁਰੂ ਨਾਨਕ ਯੂਨੀਵਰਸਿਟੀ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਕੂਲ ਬੈਂਡ ਨਾਲ ਸਲਾਮੀ ਦੇ ਕੇ ਸਵਾਗਤ ਕੀਤਾ।ਬਾਸਕਿਟ ਬਾਲ, ਵਾਲੀਬਾਲ, 100 ਤੇ 200 ਮੀਟਰ ਰੇਸ, ਰੱਸਾ-ਕੱਸੀ, ਭੰਗੜਾ, ਗਿੱਧਾ ਆਦਿ ਖੇਡਾਂ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਵੱਲੋਂ ਭਰੂਣ ਹੱਤਿਆ ਨੂੰ ਰੋਕਣ ਲਈ ਵਿਸ਼ੇਸ਼ ਸੰਦੇਸ਼ ਦਿੱਤਾ ਗਿਆ।ਮੁੱਖ ਮਹਿਮਾਨ ਸ਼ਰਨਜੀਤ ਸਿੰਘ ਰਜਿਸਟਰਾਰ ਗੁਰੂ ਨਾਨਕ ਯੂਨੀਵਰਸਿਟੀ, ਕੁਲਜਿੰਦਰ ਸਿੰਘ ਮੱਲੀ ਏ.ਈ.ਓ, ਹਰਮਿੰਦਰ ਸਿੰਘ ਇੰਚਾਰਜ ਬਿਲਡਿੰਗ ਉਸਾਰੀ ਵਿਭਾਗ ਨੇ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਤੰਦਰੁਸਤੀ ਲਈ ਹਰ ਸਾਲ ਕਰਵਾਏ ਜਾਂਦੇ ਖੇਡ ਦਿਵਸਦੀ ਸ਼ਲਾਘਾ ਕੀਤੀ।ਭਾਈ ਗੁਰਇਕਬਾਲ ਸਿੰਘ ਨੇ ਇਸ ਸਮੇਂ ਕਿਹਾ ਕਿ ਖੇਡਾਂ ਦਾ ਅਜੋਕੇ ਯੁੱਗ ਵਿੱਚ ਵਿਸ਼ੇਸ਼ ਮਹੱਤਵ ਹੈ ਜੋ ਸਰੀਰ ਨੂੰ ਨਿਰੋਗ ਰੱਖਦੀਆਂ ਹਨ। ਉਨਾਂ ਨੇ ਹਰ ਬੱਚੇ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਪ੍ਰੇਰਣਾ ਕੀਤੀ।
ਸਕੂਲ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਉਪਰੰਤ ਸ਼ਰਨਜੀਤ ਸਿੰਘ ਰਜਿਸਟਰਾਰ,  ਭਾਈ ਗੁਰਇਕਬਾਲ ਸਿੰਘ ਤੇ ਪਿ੍ਰੰਸੀਪਲ ਮੈਡਮ ਜਗਜੀਤ ਕੌਰ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ।ਖੇਡਾਂ ਦੌਰਾਨ ਹੈਡ ਬੁਆਏ ਅਤੇ ਹੈਡ ਗਰਲ ਦੀ ਚੋਣ ਵੀ ਕੀਤੀ ਗਈ।ਵਿਸ਼ੇਸ਼ਤਾ ਇਹ ਰਹੀ ਕਿ ਸਕੂਲ ਸਟਾਫ ਅਤੇ ਗੱਡੀਆਂ ਦੇ ਪਾਇਲਟਾਂ ਨੇ ਵੀ ਖੇਡ ਵਿੱਚ ਭਾਗ ਲਿਆ।ਇਸ ਮੌਕੇ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਰਜਿੰਦਰ ਸਿੰਘ ਰਾਣਾ ਐਮ.ਡੀ, ਭੁਪਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ,  ਤਰਵਿੰਦਰ ਸਿੰਘ ਨਿੱਕੂ, ਭੁਪਿੰਦਰ ਸਿੰਘ ਗਰਚਾ ਚੀਫ ਐਡਵਾਈਜ਼ਰ ਐਜੂਕੇਸ਼ਨ, ਬੀਬੀ ਜਤਿੰਦਰ ਕੌਰ, ਬੀਬੀ ਪਰਮਜੀਤ ਕੌਰ, ਰਮਿੰਦਰ ਸਿੰਘ, ਬਰਾਂਚ-ੀ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਤੇ ਹੋਰ ਪਤਿਵੰਤੇ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply