Thursday, October 8, 2026

ਫੌਜ ਵਿੱਚ ਕੈਰੀਅਰ ਬਣਾਉਣ ਲਈ ਦਾਖਲੇ ਸੰਬੰਧੀ ਬੱਚਿਆਂ ਕਰਵਾਇਆ ਜਾਣੂ

ppn2511201615
ਅੰਮ੍ਰਿਤਸਰ, 25 ਨਵੰਬਰ (ਜਸਬੀਰ ਸਿੰਘ ਸੱਗੂ)- ਲਗਭਗ 32 ਸਾਲਾਂ ਉਪਰੰਤ ਬੜੋਦਾ ਤੋਂ ਗੁਰੂ ਨਗਰੀ ਤੋਂ ਵਿਦਿਆ ਪ੍ਰਾਪਤ ਕਰਨ ਵਾਲੇ ਕੈਪਟਨ ਰਾਜੀਵ ਕੁਮਾਰ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਫੌਜ ਦੇ ਵੱਖ-ਵੱਖ ਵਿਭਾਗਾਂ ਵਿੱਚ ਕੈਰੀਅਰ ਬਣਾਉਣ ਲਈ ਦਾਖਲੇ ਸੰਬੰਧੀ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਜਾਣੂ ਕਰਵਾਇਆ।ਉਨਾਂ ਨੇ ਸਕੂਲ ਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।ਉਨਾਂ ਨੇ ਸਕੂਲ ਦੀਆਂ ਸਾਇੰਸ ਲੈਬਾਂ, ਆਡੀਟੋਰੀਅਮ, ਲਾਇਬ੍ਰੇਰੀਆਂ, ਲੈਂਗੁਏਜ਼ ਲੈਬ, ਮਲਟੀ ਮੀਡੀਆ ਲੈਬ, ਫੂਡ ਪ੍ਰੋਡਕਸ਼ਨ ਲੈਬ, ਕੰਪਿਊਟਰ ਰੂਮਜ਼, ਆਰਟ ਰੂਮਜ਼, ਡਾਂਸ ਥਇਏਟਰ ਆਦਿ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਦੀਆਂ ਵਿਦਿਅਕ ਖੇਤਰ ਵਿਚ ਪ੍ਰਾਪਤੀਆਂ ਸੰਬੰਧੀ ਵੇਰਵੇ ਲਏ।ਕੈਪਟਨ ਰਾਜੀਵ ਕੁਮਾਰ ਨੇ ਫੌਜ ਦੇ ਵੱਖ-ਵੱਖ ਵਿਭਾਗਾਂ ਵਿੱਚ ਕੈਰੀਅਰ ਬਣਾਉਣ ਲਈ ਦਾਖਲੇ ਸੰਬੰਧੀ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ।ਸਕੂਲ ਦੇ ਆਰਟ ਡਿਪਾਰਟਮੈਂਟ ਅਤੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਵਲੋਂ ਕੈਪਟਨ ਰਾਜੀਵ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply