ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਿਲ੍ਹੇ ਵਿਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਸੈਟੇਲਾਈਟ ਰਾਹੀਂ ਪੰਜ ਰੋਜ਼ਾ ਕਮਿਊਨਿਟੀ ਲੈਡ ਟੋਟਲ ਸੈਨੀਟੇਸ਼ਨ (ਸੀ.ਐਲ.ਟੀ.ਐਸ) ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬਸੰਤ ਗਰਗ ਆਈ.ਏ.ਐਸ. ਵੱਲੋ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਟ੍ਰੇਨਿੰਗ ਦਾ ਮੁੱਖ ਮਨੋਰਥ ਵੱਖ ਵੱਖ ਤਰਾਂ ਦੇ ਟੂਲ ਵਰਤਦੇ ਹੋਏ ਕਮਿਉਨਿਟੀ ਨੂੰ ਆਪਣੇ ਪੱਧਰ ਤੇ ਆਪਣੇ ਘਰ ਵਿਚ ਆਪ ਫਲੱਸ਼ ਦਾ ਨਿਰਮਾਣ ਕਰਨ ਵਾਸਤੇ ਪ੍ਰੇਰਿਤ ਕਰਨਾ ਅਤੇ ਖੁੱਲ੍ਹੇ ਵਿਚ ਟੱਟੀ ਜਾਣ ਦੀ ਭੈੜੀ ਕੁਰੀਤੀ ਨੂੰ ਖਤਮ ਕਰਵਾਉਣਾ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਹ ਟ੍ਰੇਨਿੰਗ ਨਾਲੇਜ ਲਿੰਕ ਪ੍ਰਾਈਵੇਟ ਲਿਮ. ਦੀ ਸਹਾਇਤਾ ਨਾਲ ਸੇਟੇਲਾਈਟ ਰਾਂਹੀ ਮੁਹੱਈਆ ਕਰਵਾਈ ਜਾ ਰਹੀ ਹੈ।ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਜਿਲ੍ਹਾ ਅੰਮ੍ਰਿਤਸਰ ਵਿਚ ਇਹ ਆਪਣੇ ਆਪ ਵਿਚ ਪਹਿਲੀ ਟ੍ਰੇਨਿੰਗ ਹੈ ਜਿਹੜੀ ਸੈਟੇਲਾਈਟ ਰਾਹੀ ਦਿੱਤੀ ਜਾ ਰਹੀ ਹੈ। ਉਦਘਾਟਨ ਦੌਰਾਨ ਡਿਪਟੀ ਕਮਿਸ਼ਨਰ ਜੀ ਨੇ ਕਿਹਾ ਕਿ ਜਿਲ੍ਹੇ ਅੰਦਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੀ ਪ੍ਰਗਤੀ ਵਿਚ ਹੋਰ ਤੇਜੀ ਲਿਆਉਣ ਦੀ ਜ਼ਰੂਰਤ ਹੈ।
ਡਿਪਟੀ ਕਮਿਸ਼ਨਰ ਨੇ ਸਹਿਯੋਗੀਆਂ ਨੂੰ ਸਹੀ ਢੰਗ ਨਾਲ ਜਾਣਕਾਰੀ ਲੈਣ ਬਾਰੇ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਟ੍ਰੇਨਿੰਗ ਲੈਣ ਉਪਰੰਤ ਸਿੱਧੇ ਤੌਰ ਤੇ ਲੋਕਾਂ ਨਾਲ ਸੰਪਰਕ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਆਪਣੇ ਘਰ ਵਿਚ ਫਲੱਸ਼ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਾਰੇ ਜਿਲ੍ਹੇ ਨੂੰ ਜਲਦੀ ਹੀ ਖੁੱਲ੍ਹੇ ਵਿਚ ਸੌਚ ਮੁਕਤ ਕੀਤਾ ਜਾ ਸਕੇ ਅਤੇ ਖੁੱਲ੍ਹੇ ਵਿਚ ਸੌਚ ਜਾਣ ਦੀ ਭੈੜੀ ਕੁਰੀਤੀ ਨੂੰ ਜੜ੍ਹ ਤੋਂ ਹੀ ਖ਼ਤਮ ਕੀਤਾ ਜਾ ਸਕੇ।ਟ੍ਰੇਨਿੰਗ ਪ੍ਰੋਗਰਾਮ ਵਿਚ ਚੁਣੇ ਹੋਏ ਅਧਿਆਪਕ, ਆਸ਼ਾ ਫਸਿਲੀਟੇਟਰਜ਼, ਆਂਗਣਵਾੜੀ ਵਰਕਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਆਈ.ਈ.ਸੀ ਸਪੈਸ਼ਲਿਸ਼ਟ, ਸੀ.ਡੀ ਸਪੈਸ਼ਲਿਸ਼ਟ, ਜੂਨੀਅਰ ਇੰਜੀਨੀਅਰ, ਬਲਾਕ ਰਿਸੋਰਸ ਕੁਆਰਡੀਨੇਟਰਾਂ ਅਤੇ ਵੱਖ ਵੱਖ ਪਿੰਡਾਂ ਤੋ ਆਏ ਹੋਏ ਮੋਟੀਵੇਟਰਾਂ ਤੇ ਵੱਖ ਵੱਖ ਪਿੰਡ ਵਾਸੀਆਂ ਨੇ ਭਾਗ ਲਿਆ।ਇਹ ਪੰਜ ਰੋਜਾ ਟ੍ਰੇਨਿੰਗ ਪ੍ਰੋਗਰਾਮ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਅੰਮ੍ਰਿਤਸਰ ਦੇ ਕਾਰਜਕਾਰੀ ਇੰਜੀਨੀਅਰ ਕਮ ਜਿਲ੍ਹਾ ਸੈਨੀਟੇਸ਼ਨ ਅਫ਼ਸਰ, ਸ੍ਰੀ ਆਰ. ਪੀ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media