Tuesday, February 24, 2026

ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਚ ਸੰਵਿਧਾਨ ਦਿਵਸ ਮਨਾਇਆ

ppn2611201615ਫਾਜ਼ਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਰਕਾਰੀ ਹਾਈ ਸਕੂਲ ਪਿੰਡ ਬਾਂਡੀਵਾਲਾ ਵਿਚ ਅੱਜ ਸਕੂਲ ਇੰਚਾਰਜ਼ ਭਗਤ ਸਿੰਘ ਦੀ ਅਗਵਾਈ ਵਿਚ ਸੰਵਿਧਾਨ ਦਿਵਸ ਮਨਾਇਆ ਗਿਆ।ਪ੍ਰਜੈਕਟ ਇੰਚਾਰਜ਼ ਰਾਮ ਸਵਰੂਪ ਐਸ.ਐਸ. ਮਾਸਟਰ ਨੇ ਵਿਦਿਆਰਥੀਆਂ ਵਿਚ ਭਾਸ਼ਨ ਮੁਕਾਬਲੇ, ਕਵਿਜ਼ (ਪ੍ਰਸ਼ਨੋਤਰੀ) ਕੰਪੀਟੀਸ਼ਨ, ਸਲੋਗਨ ਰਾਈਟਿੰਗ ਅਤੇ ਲੇਖ ਮੁਕਾਬਲੇ ਕਰਵਾਏ। ਜਿਸ ਵਿਚ ਐਸਐਸ ਅਧਿਆਪਕ ਵਿਜੈਪਾਲ ਨੇ ਸਹਿਯੋਗ ਕੀਤਾ।ਭਾਸ਼ਨ ਮੁਕਾਬਲੇ ਵਿਚ ਬੱਚਿਆਂ ਨੇ ਆਪਣੀ ਸੂਝਬੂਝ ਦਾ ਪ੍ਰਗਟਾਵਾ ਕੀਤਾ ਅਤੇ ਸੰਵਿਧਾਨ ਕੀ ਹੈੈ? ਇਸ ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਸੰਵਿਧਾਨ ਦੀ ਮਹੱਤਤਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਰਾਮ ਸਵਰੂਪ ਨੇ ਧਾਰਾ-51 ਏ ਸਬੰਧੀ ਵਿਸ਼ੇਸ਼ ਰੂਪ ਨਾਲ ਜਾਗਰੂਕ ਕੀਤਾ ਅਤੇ ਸੁਚਤੇ ਰਹਿਣ ਦੇ ਲਈ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਦੇ ਅਧਿਕਾਰਾਂ ਪ੍ਰਤੀ ਜਾਗਰੂਕ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ ਮਨੁੱਖੀ ਫਰਜ਼ਾਂ ਦੇ ਪ੍ਰਤੀ ਵੀ ਪ੍ਰਤੀਬੱਧ ਹੋਣਾ ਚਾਹੀਦਾ ਹੈ। ਤਾਕਿ ਅਸੀਂ ਇੱਕ ਵਧੀਆ ਅਤੇ ਸ਼ਾਨਦਾਰ ਭਾਰਤ ਦੇ ਨਾਗਰਿਕ ਕਹਾਉਣ ਦਾ ਮਾਣ ਪ੍ਰਾਪਤ ਕਰੀਏ।ਅੰਤ ਵਿਚ ਮੁੱਖ ਅਧਿਆਪਕ ਅਤੇ ਸਟਾਫ਼ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply