
ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ ਬਿਊਰੋ) – 8 ਦਸੰਬਰ ਨੂੰ ਗੁਰੂ ਦੀ ਪਾਕ ਪਵਿੱਤਰ ਨਗਰੀ ਸਾਬੋ ਤਲਵੰਡੀ ਵਿਖੇ ਪੰਥਕ ਧਿਰਾਂ ਵੱਲੋਂ ਕਰਵਾਇਆ ਜਾ ਰਿਹਾ ਸਰਬਤ ਖਾਲਸਾ ਸੰਮੇਲਨ ਸਿੱਖ ਪੰਥ ਲਈ ਇੱਕ ਪ੍ਰੇਰਨਾਦਾਇਕ ਸਮਾਰੋਹ ਹੋਣ ਦੇ ਨਾਲ-ਨਾਲ ਇੱਕ ਬੇਮਿਸਾਲ ਮਾਰਗ ਦਰਸ਼ਕ ਸਾਬਿਤ ਹੋਵੇਗਾ।ਕੁਰਾਹੇ ਪਈ ਸਿੱਖ ਨੌਜਵਾਨੀ ਨੂੰ ਇਸ ਤੋਂ ਇੱਕ ਸੇਧ ਮਿਲੇਗੀ ਤੇ ਵੱਧੇ ਹੋਏ ਪਤਿਤਪੁਣੇ ਨੂੰ ਠੱਲ ਪਵੇਗੀ ਅਤੇ ਸਿੱਖ ਪੰਥ ਦੀਆਂ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਉਤਸ਼ਾਹ ਮਿਲੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸੰਮੇਲਨ ਦੀ ਸਫਲਤਾ ਲਈ ਠੋਸ ਰਣਨੀਤੀ ਤੈਅ ਕੀਤੀ ਹੈ ਅਤੇ ਸਰਬੱਤ ਖਾਲਸਾ ਸੰਮੇਲਨ ਨਿਵੇਕਲੀਆਂ ਪੈੜਾਂ ਛੱਡਣ ਦੇ ਨਾਲ-ਨਾਲ ਸੁਹਿਰਦ, ਸਾਰਥਕ ਤੇ ਸੰਜੀਦਾ ਸੋਚ ਦਾ ਸੁਮੇਲ ਹੋਵੇਗਾ, ਜਿਸ ਦਾ ਹਰੇਕ ਸਿੱਖ ਪ੍ਰਾਣੀ ਨੂੰ ਲਾਹਾ ਲੈਣਾ ਚਾਹੀਦਾ ਹੈ।
ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਕਿਹਾ ਕਿ ਸਰਬੱਤ ਖਾਲਸਾ ਸੰਮੇਲਨ ਦੀ ਸਫਲਤਾ ਪੰਥਕ ਹਿਤੈਸ਼ੀਆਂ ਦੇ ਅੱਗੇ ਪੰਥ ਦੋਖੀਆਂ ਨੂੰ ਝੁਕਣ ਲਈ ਮਜ਼ਬੂਰ ਕਰ ਦੇਵੇਗੀ।ਜਦੋਂ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੋਰ ਵੀ ਬਲ ਮਿਲੇਗਾ।ਉਨਾਂ ਕਿਹਾ ਕਿ ਸਰਬੱਤ ਖਾਲਸਾ ਸੰਮੇਲਨ ਸਿੱਖ ਪੰਥ ਦੇ ਵਿੱਚ ਸਮਾਨਤਾ ਤੇ ਇਕਸਾਰਤਾ ਲਿਆਉਣ ਵਿੱਚ ਸਹਾਈ ਹੋਵੇਗਾ ਅਤੇ ਲੀਹੋਂ ਲੱਥੇ ਸੋੜੀ ਸੋਚ ਦੇ ਮਾਲਕ ਸਿੱਖਾਂ ਨੂੰ ਪੰਥ ਪ੍ਰਸਤੀ ਲਈ ਮਜ਼ਬੂਰ ਕਰੇਗਾ।ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਥਕ ਹਿਤੈਸ਼ੀਆਂ ਤੇ ਸਿੱਖ ਸੰਗਤਾਂ ਸਰਬਤ ਖਾਲਸਾ ਸੰਮੇਲਨ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਸਿਕੰਦਰ ਸਿੰਘ ਵਰਾਣਾ, ਸਵਿੰਦਰ ਸਿੰਘ ਚੋਹਲਾ ਸਾਹਿਬ, ਸਤਨਾਮ ਸਿੰਘ, ਬਲਜਿੰਦਰ ਸਿੰਘ ਆਦਿ ਹਾਜਰ ਸਨ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media