
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੀ ਸੰਗਿਠਤ ਬਾਲ ਸੁਰੱਖਿਆ ਸਕੀਮ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫ਼ਾਜ਼ਿਲਕਾ ਵੱਲੋਂ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਜਰਨੈਲ ਸਿੰਘ ਅਤੇ ਜਿਲ੍ਹਾ ਪ੍ਰੋਗਰਾਮ ਅਫ਼ਸਰ, ਫ਼ਾਜ਼ਿਲਕਾ ਸ੍ਰੀਮਤੀ ਰਤਨਦੀਪ ਸੰਧੂ ਦੀ ਰਹਿਨੂਮਾਈ ਹੇਠ ਅਨਾਥ, ਬੇਸਹਾਰਾ ਅਤੇ ਕੈਦੀਆਂ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਦੇ ਚੈਕ ਦਿੱਤੇ ਗਏ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਣਵੀਰ ਕੌਰ ਵੱਲੋਂ ਦੱਸਿਆ ਗਿਆ ਕਿ ਸੰਗਠਿਤ ਬਾਲ ਸੁਰੱਖਿਆ ਸਕੀਮ ਅਧੀਨ 0-18 ਸਾਲ ਦੇ ਅਨਾਥ, ਬੇਸਹਾਰਾ ਅਤੇ ਕੈਦੀਆਂ ਦੇ ਬੱਚਿਆਂ ਨੂੰ 2,000 ਪ੍ਰਤੀ ਮਹੀਨਾ ਪ੍ਰਤੀ ਬੱਚਾ ਸਪਾਂਸਰਸ਼ਿਪ ਬੱਚਿਆਂ ਦੀ ਪੜ੍ਹਾਈ ਅਤੇ ਪਾਲਨ ਪੋਸ਼ਨ ਲਈ ਲਗਾਈ ਗਈ।ਇਹ ਸਪਾਂਸਰਸ਼ਿਪ ਹਰ ਮਹੀਨੇ ਇਹਨਾਂ ਬੱਚਿਆਂ ਦੇ ਬਚਤ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਏਗੀ, ਇਹ ਬਚਤ ਖਾਤਾ ਬੱਚੇ ਅਤੇ ਉਸ ਦੇ ਗਾਰਡੀਅਨ ਦੇ ਨਾਮ ਤੇ ਹੀ ਚਲੇਗਾ।ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਕੌਸਲਰ ਭੁਪਿੰਦਰਦੀਪ ਸਿੰਘ, ਅਕਾਉਂਟੈਂਟ ਸੌਰਭ ਖੁਰਾਣਾ, ਆਉਟਰੀਚ ਵਰਕਰ ਰੁਪਿੰਦਰ ਸਿੰਘ ਅਤੇ ਸ਼ਿਵਾਲੀ ਜੈਨ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media