
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਮਤੀ ਈਸ਼ਾ ਕਾਲੀਆ ਆਈ.ਏ.ਐਸ. ਵੱਲੋਂ ਅੱਜ ਸਥਾਨਕ ਮਾਨਵ ਕਲਿਆਣ ਸਭਾ (ਰਜ਼ਿ:) ਫਾਜ਼ਿਲਕਾ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ।ਡਿਪਟੀ ਕਮਿਸ਼ਨਰ ਵੱਲੋਂ ਇਸ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁੱਰਗਾਂ ਦਾ ਹਾਲ ਚਾਲ ਵੀ ਪੁੱਛਿਆ ਗਿਆ।ਸਭਾ ਦੇ ਅਹੁਦੇਦਾਰ ਵੀ ਹਾਜਰ ਸਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ।ਜਿੰਨ੍ਹਾਂ ਦਾ ਸਾਡੇ ਸਮਾਜ ਵਿਚ ਵੱਡਮੁੱਲਾ ਯੋਗਦਾਨ ਹੈ।ਇਸ ਲਈ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨੀ ਸਾਡਾ ਸਭ ਦਾ ਫ਼ਰਜ ਹੈ।ਉਨ੍ਹਾਂ ਕਿਹਾ ਕਿ ਇਸ ਲਈ ਇਨਸਾਨੀਅਤ ਦੇ ਨਾਤੇ ਸਾਡਾ ਸਭ ਦਾ ਫ਼ਰਜ ਹੈ ਕਿ ਅਸੀ ਹਮੇਸ਼ਾਂ ਬਜ਼ੁਰਗਾਂ ਦਾ ਬਜ਼ੁਰਗ ਅਵਸਥਾ ਵਿਚ ਸਾਥ ਦੇਈਏ।ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸਮੇਂ ਸਮੇਂ ‘ਤੇ ਬਜ਼ੁਰਗਾਂ ਦੀਆਂ ਸਿਹਤ ਸਹੂਲਤਾਂ ਦਾ ਖਿਆਲ ਰੱਖੇਗੀ।
ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਬਿਰਧ ਆਸ਼ਰਮ ਵਿਚ ਸਮੇਂ ਸਮੇਂ ਤੇ ਬਜ਼ੁੱਰਗਾਂ ਦਾ ਚੈੱਕਅੱਪ ਕਰਵਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ, ਮਾਨਵ ਕਲਿਆਣ ਸਭਾ ਰਜ਼ਿ ਫਾਜ਼ਿਲਕਾ ਦੇ ਪ੍ਰਧਾਨ ਮਤੀ ਸਰੋਜ ਥਰਾਣੀ, ਮਤੀ ਪ੍ਰੀਤਮ ਕੌਰ, ਮਤੀ ਸਰੋਜ ਕੌਸ਼ਲ, ਸ਼ਸ਼ੀਕਾਂਤ, ਬਾਬੂ ਲਾਲ ਅਰੋੜਾ, ਰਾਕੇਸ਼ ਨਾਗਪਾਲ, ਸੁਰਿੰਦਰ ਠਕਰਾਲ, ਆਤਮਾ ਸਿੰਘ ਸੇਖੋਂ, ਜੰਗਸ਼ੇਰ ਸਿੰਘ ਬਹਾਦਰ, ਗਿਰਧਾਰੀ ਲਾਲ ਅਗਰਵਾਲ, ਪੰਨਾਲਾਲ ਗੁਪਤਾ, ਵਿਸ਼ਨੂੰ ਦੱਤ ਸ਼ਰਮਾ, ਲੀਲਾਧਰ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
Check Also
ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ
ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …
Punjab Post Daily Online Newspaper & Print Media