ਗੁਰਦਾਸਪੁਰ, 28 ਨਵੰਬਰ (ਗਗਨਦੀਪ ਸਿੰਘ ਰਿਆੜ) – 20 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਬੈਕਾਂ / ਏ.ਟੀ.ਐਮ ਦੇ ਅੰਦਰ ਲੋਕਾਂ ਨੂੰ ਨੋਟਬੰਦੀ ਤੋ ਕੋਈ ਰਾਹਤ ਨਹੀ ਮਿਲ ਰਹੀ ਜਿਸ ਦੀ ਮਿਸਾਲ ਕਸਬਾਂ ਹਰਚੋਵਾਲ ਆਸ-ਪਾਸ ਦੇ ਏਰੀਆਂ ਤੋ ਮਿਲ ਰਹੀ ਹੈ, ਜਿਸ ਨਾਲ ਲੋਕਾਂ ਨੂੰ ਨੋਟਬੰਦੀ ਨੂੰ ਲੈ ਕਿ ਪਿਛਲੇ ਬੀਤੇ 20 ਦਿਨਾਂ ਤੋ ਹਾਹਕਾਰ ਮਚੀ ਹੋਈ ਹੈ।ਜਿਸ ਨਾਲ ਲੋਕ ਆਪਣੇ ਹੀ ਪੈਸੇੇ ਲੈਣ ਲਈ ਗ੍ਰਾਂਹਕ ਸਵੇਰੇ 5 ਵਜੇ ਤੋ ਲੈ ਕਿ ਸਾਮ ਤੱਕ ਬੈਕਾਂ ਦੇ ਆਲੇ-ਦੁਆਲੇ ਲਾਈਨਾਂ ਲਗਾ ਕੇ ਬੈਠ ਜਾਂਦੇ ਨੇ।ਸ਼ਾਮ 4 ਵਜੇ ਤੱਕ ਤੱਕ ਲੋਕਾਂ ਦਾ ਸਾਰਾ ਦਿਨ ਬੈਕਾਂ ਵਿੱਚ ਹੀ ਭੁੱਖੇ ਭਾਣੇ ਲੰਘ ਜਾਦਾ ਹੈ, ਜੋ ਕਿ ਕਸਬਾ ਹਰਚੋਵਾਲ ਪੰਜਾਬ ਨੈਸ਼ਨਲ ਬੈਕ ਹਰਚੋਵਾਲ ਚੋਕ ਤੋਂ ਇਲਾਵਾ ਬਾਕੀ ਦੀਆਂ ਬੈਕਾਂ ਅੰਦਰ ਸਵੇਰੇ ਹੀ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ।ਇਸ ਤਰਾਂ ਗ੍ਰਾਹਕ ਅਮਨਦੀਪ ਸਿੰਘ, ਜੋਗਾ ਸਿੰਘ, ਸੁਖਵਿੰਦਰ ਸਿੰਘ, ਸਰਪੰਚ ਸਤਪਾਲ ਸਿੰਘ ਅੋਲਖ, ਉਜਲਦੀਦਾਰ ਸਿੰਘ ਅੋਲਖ, ਸੁਖਵਿੰਦਰ ਸਿੰਘ, ਹਰਬਿੰਦਰ ਸਿੰਘ ਸ਼ਾਹ, ਜਗੀਰ ਸਿੰਘ, ਸੁਖਵਿੰਦਰ ਸਿੰਘ ਹਰਚੋਵਾਲ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਉਨਾਂ ਨੂੰ ਆਪਣੇ ਹੀ ਪੈਸੇ ਲੈਣ ਲਈ ਸਵੇਰੇ ਲਾਈਨਾਂ ਵਿੱਚ ਲੱਗਣਾ ਪੈਦਾਂ ਹੈ, ਪਰ ਸਾਮ ਤੱਕ ਵਾਰੀ ਨਾ ਆਉਣ ਕਾਰਨ ਦੁਬਾਰਾ ਫਿਰ ਅਗਲੇ ਦਿਨ ਆਉਣ ਲਈ ਮਜਬੂਰਨ ਹੋਣਾ ਪੈਂਦਾ ਹੈ।ਇਸ ਤੋ ਇਲਾਵਾਂ ਹੋਰ ਗ੍ਰਾਹਕਾਂ ਨੇ ਦੋਸ਼ ਲਾਇਆਂ ਕਿ ਪੰਜਾਬ ਨੈਸਨਲ ਬੈਕ ਆਧਿਕਾਰੀਆਂ ਵੱਲੋ ਗ੍ਰਾਹਕਾਂ ਨਾਲ ਕੋਈ ਸਹੀ ਤਰੀਕਾ ਨਹੀ ਵਰਤਿਆ ਜਾਂਦਾ। ਜਦ ਕਿ ਲੋਕਾਂ ਨੂੰ ਆਪਣੇ ਹੀ ਪੈਸੇ ਜਮਾਂ ਕਰਾਉਣ ਲਈ ਵੱਡੀ ਦਿੱਕਤ ਆ ਰਹੀ ਹੈ ਜਿਸ ਨਾਲ ਰੋਜ਼ਾਨਾ ਲੋਕਾਂ ਨੂੰ ਬਹੁਤ ਵੱਡੀ ਮੁਸਬੀਤ ਹੋ ਰਹੀ ਹੈ ਕਿਉਕਿ ਇਸ ਬੈਕ ਦੇ ਆਧਿਕਾਰੀਆਂ ਵੱਲੋ ਪਹਿਲਾਂ ਆਪਣਿਆਂ ਗ੍ਰਾਹਕਾਂ ਪਾਸੋ ਬੈਕ ਕਾਪੀਆਂ ਨਗਦ ਰਾਸੀ ਸ਼ੁਕਰਵਾਰ ਤੋ ਹੀ ਲੈ ਲਈ ਗਈ ਜੋ ਜਿਆਦਾਂ ਗ੍ਰਾਹਕ ਹੋਣ ਨਾਲ ਇਹਨਾਂ ਦਾ ਭੁਗਤਾਨ ਇੱਕ ਦਿਨ ਚ ਨਹੀ ਨਿਬ੍ਰਰਿਆਂ ਜੋ ਅੱਗਲੇ ਦਿਨ ਸ਼ਨੀਵਾਰ ਐਤਵਾਰ ਦੀ ਛੁੱਟੀ ਹੋਣ ਨਾਲ ਪਹਿਲੇ ਗ੍ਰਾਹਕਾਂ ਦਾ ਭੁਗਤਾਨ ਸਹੀ ਨਹੀ ਹੋਇਆਂ ਸੋਮਵਾਰ ਹੋਣ ਕਾਰਨ ਵੱਖ -ਵੱਖ ਪਿੰਡਾਂ ਦੇ ਲੋਕ ਆਪਣਿਆ ਖਾਤਿਆਂ ਚ ਪੈਸਾਂ ਜਮਾਂ ਕਰਾਉਣ ਲਈ ਬੈਕ ਅੱਜ ਸਵੇਰ ਤੋਂ ਆ ਕਿ ਲਾਈਨਾਂ ਲਗਾ ਕੇ ਖੜੇ ਹਨ।ਜਿਸ ਨਾਲ ਬੈਕ ਆਧਿਕਾਰੀਆਂ ਵੱਲੋਂ ਮੇਨ ਗੇਟ ਬੰਦ ਕਰ ਕੇ ਬਾਕੀ ਗ੍ਰਾਹਕਾਂ ਨੂੰ ਧੱਕੇ ਮਾਰ ਕੇ ਬਾਹਰ ਖੜਾ ਹੋਣ ਦਾ ਫੁਰਮਾਣ ਜਾਰੀ ਕਰ ਦਿੱਤਾ ਗਿਆ।ਇਸ ਲਈ ਲੋਕਾਂ ਨੂੰ ਪਿਛਲੇ 20 ਦਿਨ ਬੀਤਣ ‘ਤੇ ਵੀ ਅਜੇ ਤੱਕ ਕੋਈ ਰਾਹਤ ਨਹੀ ਮਿਲ ਰਹੀ।
ਇਸ ਤੋ ਇਲਾਵਾ ਹਰਚੋਵਾਲ ਅੰਦਰ ਪੰਜਾਬ ਐਡ ਸਿੰਧ ਬੈਕ, ਪੰਜਾਬ ਨੈਸ਼ਨਲ ਬੈਕ, ਐਚ.ਡੀ.ਐਫ ਬੈਕ ਤੋਂ ਇਲਾਵਾਂ ਭਾਰਤੀ ਸਟੇਟ ਬੈਕ ਦੇ ਆਪਣੇ ਆਪਣੇ ਏ.ਟੀ.ਐਮ ਲਗਾਏ ਹੋਏ ਹਨ।ਪਰ ਪਿਛਲੇ 20 ਦਿਨਾਂ ਤੋ ਇਹਨਾਂ ਏ.ਟੀ.ਐਮ ਮਸ਼ੀਨਾਂ ਵਿੱਚ ਕੋਈ ਕੈਸ਼ ਨਹੀ ਪਾਇਆ ਗਿਆ।ਭਾਰਤੀ ਸਟੇਟ ਬੈਕ ਦਾ ਛੋਟੇ ਏ.ਟੀ.ਐਮ ਦੀ ਮਸ਼ੀਨ ਜਿਸ ਵਿੱਚ ਸਿਰਫ ਇੱਕ ਲੱਖ ਰੁਪਏ ਤੋਂ ਵੀ ਘੱਟ ਰਾਸ਼ੀ ਪਾਈ ਜਾਦੀ ਹੈ।ਜਿਕਰਯੋਗ ਇਹ ਹੈ ਕਿ ਇਸ ਏ.ਟੀ.ਐਮ ਦੀ ਮਸ਼ੀਨ ਚ ਬੈਂਕ ਅਧਿਕਾਰੀਆਂ ਵੱਲੋਂ ਦੁਪਹਿਰ ਤਕਰੀਬਨ ਤਿੰਨ ਵਜੇ ਰਾਸ਼ੀ ਪਾਈ ਜਾਦੀ ਹੈ, ਪਰ ਪੈਸੇ ਲੈਣ ਵਾਲੇ ਗਾ੍ਰਹਕ ਸਵੇਰੇ 8.00 ਵਜੇ ਨਾਲ ਹੀ ਲਾਈਨ ਚ ਲੱਗ ਜਾਂਦੇ ਨੇ ਤਿੰਨ ਵਜੇ ਤੱਕ ਭੁੱਖੇ ਪਿਆਸੇ ਖੜ੍ਰੇ ਰਹਿੰਦੇ ਹਨ।ਪਿਛਲੇ ਤਿੰਨ ਦਿਨਾਂ ਤੋ ਇਸ ਮਸ਼ੀਨ ਚ ਪੈਸੇ ਨਹੀ ਪਾਏ ਗਏ।ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਬਾਕੀ ਬੈਕਾਂ ਦੇ ਏ.ਟੀ.ਐਮ ਵਿੱਚ ਰਾਸ਼ੀ ਪਾਈ ਜਾਵੇ ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …