
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਦੱਖਣੀ ਵਿਚ ਆਮ ਆਦਮੀ ਪਾਰਟੀ ਦੀ ਇਕ ਰੈਲੀ ਇਸ 30 ਨਵੰਬਰ ਨੂੰ ਹੋਣ ਜਾ ਰਹੀ ਹੈ।ਜਿਸ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਮੂਲੀਅਤ ਕਰਨਗੇ।ਇਸ ਰੈਲੀ ਸਬੰਧੀ ਹਲਕੇ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿ’ਝਰ ਹਲਕਾ ਦ”ਖਣੀ ਦੇ ਦਫਤਰ ਮੀਟਿੰਗਾਂ ਕਰ ਰਹੇ ਹਨ।ਸੋਮਵਾਰ ਨੂੰ ਹਲਕਾ ਦੱਖਣੀ ਦੇ ਦਫਤਰ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਵੜੈਚ ਵੀ ਪਹੁੰਚੇ।ਜਿਨ੍ਹਾਂ ਦਾ ਇੱਥੇ ਪਹੁੰਚਣ ਦਾ ਮਕਸਦ ਪਾਰਟੀ ਵਲੰਟੀਅਰਾਂ ਨੂੰ ਮਿਲਣਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨੀਆਂ ਸੀ।
ਗੁਰਪ੍ਰੀਤ ਵੜੈਚ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜ਼ਵਾਬ ਦਿੰਦਿਆਂ ਕਿਹਾ ਕਿ ਨਾਭਾ ਜ਼ੇਲ੍ਹ ‘ਚੋਂ ਕੈਦੀਆਂ ਦਾ ਭ”ਜ ਜਾਣਾ ਇਹ ਦ’ਸਦਾ ਹੈ ਕਿ ਪੰਜਾਬ ‘ਚ ਲਾਅ ਐਂਡ ਆਰਡਰ ਦਾ ਦੀਵਾਲਾ ਨਿਕਲ ਚੁ’ਕਾ ਹੈ।ਉਨ੍ਹਾਂ ਕਿਹਾ ਕਿ ਜੇਕਰ ਹਾਈ ਸਕਿਉਰਿਟੀ ਜ਼ੇਲ੍ਹ ‘ਚੋਂ ਕੁੱਝ ਅਨਸਰ ਏਨੀ ਆਸਾਨੀ ਨਾਲ ਕੈਦੀਆਂ ਨੂੰ ਛੁਡਵਾ ਰਹੇ ਹਨ ਤਾਂ ਪੰਜਾਬ ਦੀ ਸੁਰੱਖਿਆ ਦੇ ਦਾਅਵੇ ਕਿਸ ਤਰ੍ਹਾਂ ਕੀਤੇ ਜਾ ਸਕਦੇ ਹਨ।ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਮਾਨਯੋਗ ਡੀ.ਜੀ.ਪੀ ਪੰਜਾਬ ਇਹ ਮੰਨ ਚੁ’ਕੇ ਹਨ ਕਿ ਪੰਜਾਬ ‘ਚ ੫੫ ਤੋਂ ੫੭ ਗੈਂਗ ਸਰਗਰਮ ਹਨ, ਜੋ ਕਿ ਬਹੁਤ ਖਤਰੇ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਗੈਂਗ ਕਿਸੇ ਨਾ ਕਿਸੇ ਸਰਪ੍ਰਸਤੀ ਹੇਠ ਚੱਲਦੇ ਹਨ ਅਤੇ ਉਨ੍ਹਾਂ ਨੇ ਇਹ ਸ਼’ਕ ਵੀ ਜ਼ਾਹਰ ਕੀਤਾ ਕਿ ਨਾਭਾ ਜ਼ੇਲ੍ਹ ਮਾਮਲੇ ‘ਚ ਲੋਕਾਂ ਨੂੰ ਅਸਲ ਸੱਚਾਈ ਤੋਂ ਦੂਰ ਰ’ਖਿਆ ਜਾ ਰਿਹਾ ਹੈ।ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫੈਸਲੇ ਨੂੰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਸਾਜਿਸ਼ ਕਰਾਰ ਦਿ”’ਤਾ।ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਲਾਈਨਾਂ ਵਿਚ ਸਿਰਫ ਉਹ ਆਮ ਲੋਗ ਵੇਖੇ ਜਾ ਰਹੇ ਹਨ, ਜਿਨ੍ਹਾਂ ‘ਚੋਂ ਕਿਸੇ ਨੇ ਕਈੁਕਈ ਸਾਲ ਮਿਹਨਤ ਕਰਕੇ ਆਪਣੇ ਬੱਚਿਆਂ ਦੇ ਪੜ੍ਹਾਈ ਲਿਖਾਈ ਲਈ ਜਾਂ ਵਿਆਹ ਲਈ ਪੈਸੇ ਜੌੜੇ ਸਨ।ਵੜੈਚ ਨੇ ਕਿਹਾ ਕਿ ਅਜਿਹਾ ਸਿਰਫ ਬੈਂਕਾਂ ਨੂੰ ਭਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਵੱਡੁੇਵੱਡੇ ਪੁੰਜੀਪਤੀ ਜਿਨ੍ਹਾਂ ਦੇ ਪਹਿਲਾਂ ਹੀ ਲੋਨ ਮੁਆਫ ਕੀਤੇ ਗਏ ਹਨ, ਨੂੰ ਫਿਰ ਤੋਂ ਕਰਜ਼ੇ ਦਿੱਤੇ ਜਾ ਸਕਣ।ਪਰ ਇਸ ਸਭ ਵਿਚ ਗਰੀਬ ਵਰਗ ਰੋਟੀਓਂ ਆਤੁਰ ਹੋ ਰਿਹਾ ਹੈ।ਮਜ਼ਦੂਰ ਇਕ ਦਿਨ ਪੈਸੇ ਲੈ ਕੇ ਦੋ ਦਿਨ ਬੈਂਕਾਂ ਦੀਆਂ ਲਾਈਨਾਂ ਵਿਚ ਲੱਗਾ ਰਹਿੰਦਾ ਹੈ।ਇਸ ਮੌਕੇ ਹਲਕਾ ਅਟਾਰੀ ਦੇ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ, ਜ਼ੋਨ ਇੰਚਾਰਜ਼ ਸਰਬਜੋਤ ਸਿੰਘ, ਸੀਨੀਅਰ ਆਗੂ ਸੁਖਜਿੰਦਰ ਸਿੰਘ ਪੰਨੂ, ਕੁਲਬੀਰ ਸਿੰਘ ਗੰਡੀਵਿੰਡ, ਜਸਪ੍ਰੀਤ ਸਿੰਘ, ਹਰਮਿੰਦਰ ਸਿੰਘ, ਜਸਕਰਨ ਸਿੰਘ ਬੰਦੇਸ਼ਾ, ਮੈਡਮ ਸੁਖਬੀਰ ਕੌਰ, ਮਨਜੀਤ ਕੌਰ, ਹਰਜੀਤ ਕੌਰ, ਮੈਡਮ ਸੀਮਾ ਸੋਢੀ ਸਮੇਤ ਵੱਡੀ ਗਿਣਤੀ ਵਲੰਟੀਅਰ ਮੌਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media