
ਪੱਟੀ, 28 ਨਵਬੰਰ (ਅਵਤਾਰ ਸਿੰਘ ਢਿਲੋਂ) – ਧੰਨ ਧੰਨ ਬਾਬਾ ਬੁੱਢਾ ਸਾਹਿਬ ਸੇਵਾ ਸੁਸਾਇਟੀ ਪੱਟੀ ਵੱਲੋ 10ਵਾਂ ਮਹਾਨ ਕੀਰਤਨ ਦਰਬਾਰ ਗੁਰਦਆਰਾ ਬਿਧੀ ਚੰਦ ਭੱਠ ਸਾਹਿਬ ਪੱਟੀ ਸ਼ਾਨੋ-ਸ਼ੋਕਤ ਨਾਲ ਕਰਾਇਆ ਗਿਆ।ਜਿਸ ਵਿੱਚ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗਿਆਨੀ ਨਿਸ਼ਾਨ ਸਿੰਘ ਕਥਾਵਾਚਕ ਹੈਡ ਗ੍ਰੰਥੀ ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਤ ਕੀਤਾ।ਇਸ ਤੋਂ ਇਲਾਵਾ ਜਥੇ: ਗੁਰਚਰਨ ਸਿੰਘ ਪੱਟੀ, ਬਾਬਾ ਜਗੀਰ ਸਿੰਘ ਸਾਧਪੁਰ ਚੌਗਾਵਾਂ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ ਵਾਲੇ ਭਾਈ ਕੰਵਲਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਸਰੂਪ ਸਿੰਘ ਮੁੱਖ ਸੇਵਾਦਾਰ ਭੱਠ ਸਾਹਿਬ ਖੁਸ਼ਵਿੰਦਰ ਸਿੰਘ ਭਾਟੀਆ ਮੈਬਰ ਸ਼ਰੋਮਣੀ ਕਮੇਟੀ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ, ਗੁਰਮੀਤ ਸਿੰਘ ਸੈਕਟਰੀ, ਜਗਦੀਪ ਸਿੰਘ ਮੀਤ ਪ੍ਰਧਾਂਨ, ਅਜਮੇਰ ਸਿੰਘ, ਸੰਤੋਖ ਸਿੰਘ, ਉਕਾਰ ਸਿੰਘ, ਹਰਪਾਲ ਸਿੰਘ, ਅਮਰਜੀਤ ਸਿੰਘ, ਕੰਵਲਜੀਤ ਸਿੰਘ ਹਾਜਿਰ ਸਨ।ਸਟੇਜ਼ ਸੈਕਟਰੀ ਦੀ ਭੂਮਿਕਾ ਹਰਜਿੰਦਰ ਸਿੰਘ ਮਾਨਕਪੁਰਾ ਨੇ ਨਿਭਾਈ ਅਤੇ ਬਾਬਾ ਬੁੱਢਾ ਸਾਹਿਬ ਦੇ ਜੀਵਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਵਿੱਚ ਹਾਜਰੀ ਭਰਨ ‘ਤੇ ਸੰਗਤਾਂ ਦਾ ਧੰਨਵਾਦ ਕੀਤਾ।ਗੁਰੁ ਕਾ ਲੰਗਰ ਅਤੁੱਟ ਵਰਤਿਆ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media