ਅੰਮ੍ਰਿਤਸਰ, 28 ਨਵੰਬਰ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਫੋਕਲੋਰ ਰਿਸਰਚ ਅਕਾਦਮੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਵਿੱਚ ਸਰਵਸੰਮਤੀ ਨਾਲ ਇਹ ਤੈਅ ਕੀਤਾ ਗਿਆ ਕਿ ਅਕਾਦਮੀ ਦਾ ਖੁੱਲ੍ਹਾ ਇਜਲਾਸ 18 ਦਸੰਬਰ ਨੂੰ ਦਿਨ ਐਤਵਾਰ ਦੁਪਹਿਰ 12.00 ਵਜੇ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਜਾਵੇਗਾ।ਇਸ ਵਿੱਚ ਅਕਾਦਮੀ ਦੇ ਸਰਪ੍ਰਸਤ ਏ. ਆਰ ਸ਼ਾਹੀਨ (ਸਾਬਕਾ ਐਮ.ਪੀ), ਸ਼ਾਹਿਦ ਸਦੀਕੀ (ਸਾਬਕਾ ਐਮ.ਪੀ), ਪੁਸ਼ਪਿੰਦਰਾ ਕੁਲਸ਼ੇਸ਼ਠਾ (ਸੀਨੀਅਰ ਪੱਤਰਕਾਰ), ਪੀ. ਐਲ ਉਨੀਆਲ ਪੱਤਰਕਾਰ, ਡਾ. ਐਚ. ਐਸ ਬੇਦੀ ਅਤੇ ਅਕਦਾਮੀ ਸਲਾਹਾਕਾਰ ਹਾਜ਼ਰ ਹੋਣਗੇ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਅਕਾਦਮੀ ਦੇ ਚੇਅਰਮੈਨ ਸੋਹਣ ਸਿੰਘ ਸਲੇਮਪੁਰਾ ਅਤੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਇਜ਼ਲਾਸ ਅਹਿਮ ਮੁੱਦਿਆਂ ਦੇ ਇਸ ਪ੍ਰਕਾਰ ਹੋਵੇਗਾ।
1. ਫੋਕਲੋਰ ਰਿਸਰਚ ਅਕਾਦਮੀ ਦੀ ਚੋਣ।
2. ਸਾਰਕ ਮੁਲਕਾਂ ਵਿਚਕਾਰ ਕੌਮਾਂਤਰੀ ਭਰਾਤਰੀ ਭਾਵ, ਆਪਸੀ ਪਿਆਰ ਅਤੇ ਅੰਤਰਰਾਸ਼ਟਰੀ ਸ਼ਾਂਤੀ ਲਈ ਯਤਨ।
3. ਭਾਰਤ-ਪਾਕਿ ਵਿਚਕਾਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਲਈ ਦੋਨਾਂ ਪਾਸੇ ਦੀ ਸਰਕਾਰਾਂ ਨੂੰ ਅਪੀਲ ਕੀਤੀ ਜਾਵੇਗੀ
ਦੋਨੋ ਪਾਸੇ ਦੇ ਲੋਕਾਂ ਦਾ ਖੁਨ-ਖਰਾਬਾ ਬੰਦ ਕੀਤਾ ਜਾਵੇ ਅਤੇ ਸ਼ਾਂਤੀ ਦਾ ਮਾਹੌਲ ਸਿਰਜਿਆ ਜਾਵੇ ਤਾਂ ਕਿ ਉਹ ਵਧੀਆ ਜ਼ਿੰਦਗੀ ਜੀਅ ਸਕਣ ।
4. ਪੰਜਾਬੀ ਭਾਸ਼ਾ ਦੀ ਉਨਤੀ ਅਤੇ ਮਾਣ ਸਨਮਾਨ ਕਾਇਮ ਰੱਖਣ ਲਈ ਉਚ-ਪਧਰੀ।
5. ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਯਤਨ।
ਇਸ ਮੌਕੇ ਗੁਰਦੇਵ ਸਿੰਘ ਮਹਿਲਾਂਵਾਲਾ, ਦਿਲਬਾਗ ਸਿੰਘ ਸਰਕਾਰੀਆ, ਸਤੀਸ਼ ਝੀਂਗਣ, ਰਾਜੇਸ਼ ਸ਼ਰਮਾ, ਹਰੀਸ਼ ਸਾਬਰੀ, ਕਮਲਜੀਤ ਗਿੱਲ, ਕਿਰਨ ਵਿਜ, ਕਰਮਜੀਤ ਕੌਰ, ਜਤਿੰਦਰ ਸਿੰਘ, ਹਰਜੀਤ ਸਰਕਾਰੀਆ, ਹਰਜੀਤ ਸਿੰਘ ਲਾਡੀ, ਓਂਕਾਰ ਸਿੰਘ, ਰਾਜਿੰਦਰ ਰੂਬੀ, ਪਰਮਿੰਦਰ ਕੜਿਆਲ, ਰੇਸ਼ਮ ਸਿੰਘ, ਮਾਸਟਰ ਗੁਰਜਿੰਦਰ, ਗੁਰਜਿੰਦਰ ਬਘਿਆੜੀ, ਗੁਰਪ੍ਰੀਤ ਕਟਗਿੱਲ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media