Thursday, October 8, 2026

ਮੰਤਰੀ ਜਿਆਣੀ ਨੇ ਕਮਿਊਨਿਟੀ ਹਾਲ ਦਾ ਕੀਤਾ ਉਦਘਾਟਨ

ppn3011201608
ਫਾਜ਼ਿਲਕਾ, 30 ਨਵੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਗਰੀਬ, ਦਲਿਤ, ਬੀਸੀ ਅਤੇ ਜ਼ਰੂਰਤਮੰਦ ਲੋਕਾਂ ਤੋਂ ਇਲਾਵਾ ਹੋਰਨਾਂ ਵਰਗਾਂ ਦਾ ਵਿਸ਼ੇਸ ਧਿਆਨ ਰੱਖਦੇ ਹੋਏ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਲੋਕਾਂ ਨੂੰ ਪੂਰਾ ਲਾਭ ਮਿਲ ਰਿਹਾ ਹੈ। ਇਹ ਵਿਚਾਰ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸ਼ਹਿਰ ਦੇ ਮੁਹੱਲਾ ਰਠੋੜਾਂ ਅਤੇ ਕਾਂਸ਼ੀ ਰਾਮ ਕਲੋਨੀ ਵਿਚ ਕਮਿਊਨਿਟੀ ਹਾਲ ਦਾ ਉਦਘਾਟਨ ਕਰਦੇ ਹੌਏ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਕਈ ਵਿਕਾਸ ਕੰਮ ਕੀਤੇ ਗਏ ਹਨ।ਫਾਜ਼ਿਲਕਾ ਵਿਚ ਕਰਵਾਏ ਗਏ ਵਿਕਾਸ ਕੰਮ ਇੱਕ ਮਿਸਾਲ ਬਣ ਗਏ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਚ ਕੈਂਸਰ ਹਸਪਤਾਲ ਦੀ ਉਸਾਰੀ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਉਸਦਾ ਉਦਘਾਟਨ ਜਲਦੀ ਹੀ ਕੀਤਾ ਜਾਵੇਗਾ।
ਸ਼੍ਰੀ ਜਿਆਣੀ ਨੇ ਕਿਹਾ ਕਿ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਸੀਟੀ ਸਕੈਲ ਮਸ਼ੀਨ ਸ਼ੁਰੂ ਹੋਣ ਨਾਲ ਫਾਜ਼ਿਲਕਾ ਮਾਲਵੇ ਦਾ ਪਹਿਲਾ ਸਰਕਾਰੀ ਹਸਪਤਾਲ ਬਣ ਗਿਆ ਹੈ, ਜਿਸ ਵਿਚ ਸਿਟੀ ਸਕੈਨ ਮਸ਼ੀਨ ਹੈ। ਇਸ ਨਾਲ ਲੋਕਾਂ ਨੂੰ ਹੁਣ ਵੱਡੇ ਸ਼ਹਿਰਾਂ ਵਿਚ ਨਹੀਂ ਜਾਣਾ ਪੈਂਦਾ।
ਸ਼੍ਰੀ ਜਿਆਣੀ ਨੇ ਕਿਹਾ ਕਿ ਵਿਆਹ ਸ਼ਾਦੀ ਅਤੇ ਹੋਰਨਾਂ ਪ੍ਰੋਗਰਾਮਾਂ ਦੇ ਲਈ ਫਾਜ਼ਿਲਕਾ ਵਿਚ ਹੁਣ ਤੱਕ 7 ਕਮਿਊਨਿਟੀ ਹਾਲ ਬਣਾਏ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਰਠੋੜਾ ਮੁਹੱਲਾ ਵਿਚ ਬਣਾਏ ਗਏ ਕਮਿਊਨਿਟੀ ਹਾਲ ਤੇ ਲਗਭਗ 45 ਲੱਖ ਰੁਪਏ ਅਤੇ ਕਾਂਸ਼ੀ ਰਾਮ ਕਲੋਨੀ ਵਿਚ ਬਣੇ ਕਮਿਊਨਿਟੀ ਹਾਲ ਤੇ ਲਗਭਗ 25 ਲੱਖ ਰੁਪਏ ਦੀ ਲਾਗਤ ਆਈ ਹੈ।
ਸ਼੍ਰੀ ਜਿਆਣੀ ਨੇ ਕਿਹਾ ਕਿ ਇਨ੍ਹਾਂ ਕਮਿਊਨਿਟੀ ਹਾਲਾਂ ਵਿਚ ਜਲਦੀ ਹੀ ਬਰਤਨ, ਕੁਰਸੀਆਂ ਅਤੇ ਹੋਰ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ। ਤਾਕਿ ਮੁਹੱਲੇ ਦੇ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਰਹੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜੀਆ ਅਤੇ ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ ਨੇ ਵੀ ਸੰਬੋਧਤ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ ਕੌਂਸਲਰ ਅਰੁਣ ਵਧਵਾ, ਸੰਦੀਪ ਚਲਾਨਾ, ਬਲਬੀਰ ਸਿੰਘ, ਓਮ ਪ੍ਰਕਾਸ਼, ਰਕੇਸ਼ ਗੁਪਤਾ, ਭਾਜਪਾ ਵਿਧਾਨਸਭਾ ਹਲਕਾ ਫਾਜ਼ਿਲਕਾ ਦੇ ਚੋਣ ਇੰਚਾਰਜ਼ ਅਸ਼ੋਕ ਜੈਰਥ, ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਭਾਜਪਾ ਜਨਰਲ ਸਕੱਤਰ ਸੰਜੀਵ ਧੂੜੀਆ, ਕੌਂਸਲਰ ਜਗਦੀਸ਼ ਬਸਵਾਲ, ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਚਿਨ ਜਾਜੋਰੀਆ, ਵੇਦ ਪਰਵਾਨਾ ਫਾਜ਼ਿਲਕਾ ਪ੍ਰਧਾਨ, ਕਮਲ ਪ੍ਰਜਾਪਤੀ, ਬੀਸੀ ਮੋਰਚਾ ਜਨਰਲ ਸਕੱਤਰ, ਭਾਜਪਾ ਯੁਵਾ ਮੋਰਚਾ ਪ੍ਰਧਾਨ ਰਕੇਸ਼ ਖੁੰਗਰ, ਭਾਜਪਾ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਸੁਰਿੰਦਰ ਜੈਰਥ ਨੋਨਾ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸਾਜਨ ਮੋਂਗਾ, ਮੰਗਾ ਸਿੰਘ, ਰਾਹੁਲ ਝਾਂਬ ਜਨਰਲ ਸਕੱਤਰ ਯੁਵਾ ਮੋਰਚਾ ਫਾਜ਼ਿਲਕਾ, ਵੇਦ ਨੰਬਰਦਾਰ, ਭਗਵਾਨ ਸਿੰਘ ਅਤੇ ਸ਼੍ਰੀ ਜਿਆਣੀ ਦੇ ਪੀਏ ਬਲਜੀਤ ਸਹੋਤਾ ਤੋਂ ਇਲਾਵਾ ਮੁਹੱਲਾ ਵਾਸੀ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply