Sunday, October 11, 2026

ਦੇਸ਼ ਰਾਜ ਹੈਰੀਟੇਜ਼ ਪਬਲਿਕ ਸਕੂਲ ‘ਚ ਦਲੇਰਾਨਾ ਪ੍ਰਤਿੱਭਾ ਮੁਕਾਬਲੇ ਕਰਵਾਏ

ppn0112201602ਬਟਾਲਾ, 1 ਦਸੰਬਰ (ਨਰਿੰਦਰ ਬਰਨਾਲ) – ਸਕੁਲੀ ਵਿਦਿਆਰਥੀਆਂ ਵਿਚ ਦਲੇਰੀ ਦਾ ਭਾਵਨਾ ਤੇ ਜਿੰਦਗੀ ਵਿਚ ਕਠਿਨ ਕੰਮਾਂ ਪ੍ਰਤੀ ਦਲੇਰੀ ਨੂੰ ਦਰਸਾਉਣ ਦੇ ਮਕਸਦ ਨਾਲ ਦੇਸ ਰਾਜ ਹੈਰੀਟੇਜ ਸਕੂਲ ਬਟਾਲਾ ਵਿਚ ਦਲੇਰਾਨਾ ਮੁਕਾਬਲੇ ਕਰਵਾਏ ਗਏ। ਛੇਵੀ ਤੋ ਦਸਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਕੈਪ ਦਿਲੀ ਦੇ (ਮੈਪਲ ਐਡਵੈਂਚਰ) ਵੱਲੋ ਲਗਾਇਆ ਗਿਆ।ਇਸ ਕੈਪ ਵਿਚ ਬਰਮਾ ਬ੍ਰਿਜ਼, ਕਮਾਂਡੋ ਸਿਖਲਾਂਈ, ਨੈਟ ਟਨਲ, ਰੋਪ ਸਕਾਈਬਿੰਗ, ਰੋਪ ਲੈਂਡਰ, ਜਿਪ ਲਾਈਨ, ਆਦਿ ਕਰਤਵ ਕੀਤੇ ਜਿਸ ਵਿਚ ਵਿਦਿਆਰਥੀਆਂ ਨੇ ਰੌਚਕਤਾ ਨਾਲ ਹਿੱਸਾ ਲਿਆ, ਬੱਚਿਆਂ ਨੇ ਇਸ ਕੈਪ ਦਾ ਪੂਰਾ ਅਨੰਦ ਮਾਣਿਆ।ਪ੍ਰਿੰਸੀਪਲ ਹਰਪ੍ਰੀਤ ਕੌਰ ਤੇ ਡਾਇਰੈਕਟ ਮਦਨ ਲਾਲ ਨੇ ਵਿਦਿਆਰਥੀਆਂ ਨੂੰ ਸਬੰਧਨ ਕਰਦਿਆ ਕਿਹਾ ਕਿ ਇਹੋ ਜਿਹੇ ਕੈਂਪਾਂ ਨਾਲ ਵਿਦਿਆਰਥੀਆਂ ਵਿਚ ਦਲੇਰੀ ਤੇ ਆਤਮ ਵਿਸ਼ਵਾਸ ਦੀ ਭਾਂਵਨਾ ਵਧਦੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply