ਬਟਾਲਾ, 1 ਦਸੰਬਰ (ਨਰਿੰਦਰ ਬਰਨਾਲ) – ਮਾਝੇ ਦੀਆਂ ਪ੍ਰਸਿੱਧ ਕਮਲਜੀਤ ਖੇਡਾਂ ੧ ਦਿਸੰਬਰ ਨੂੰ ਸ਼ਾਨੋ ਸੌਕਤ ਨਾਲ ਸੁਰੂ ਹੋ ਰਹੀਆਂ ਹਨ।ਖੇਡਾਂ ਵਿਚ ਸ਼ਾਮਲ ਹੋਣ ਲਈ ਉੱਤਰੀ ਭਾਰਤ ਵਿਚੋਂ ਖਿਡਾਰੀ ਤੇ ਐਥਲੀਟ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆ ਬਟਾਲਾ ਗੁਰਦਾਸਪੁਰ ਪਹੁੰਚਣੇ ਸ਼ੁਰੂ ਹੋ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਕਮਲਜੀਤ ਖੇਡਾਂ ਪ੍ਰਬੰਧਕੀ ਕਮੇਟੀ ਵਲੋਂ ਸਭ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਨਗੇ। ਕੌਮਾਂਤਰੀ ਐਥਲੀਟ ਅਰਪਿੰਦਰ ਸਿੰਘ ਤੇ ਨਵਜੀਤ ਕੌਰ ਬਟਾਲਾ ਸਥਿਤ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਬੁੱਟ ਤੋਂ ਜੋਤੀ ਲਿਆ ਕੇ ਖੇਡਾਂ ਦੀ ਮਸ਼ਾਲ ਜਗਾਉਣਗੇ। ਇਸ ਉਪਰੰਤ ਖਿਡਾਰੀਆਂ ਦਾ ਮਾਰਚ ਪਾਸਟ ਹੋਵੇਗਾ। ਗਾਇਕ ਮੰਨਾ ਢਿਲੋਂ ਤੇ ਰੰਜਨਾ ਜੀ ਦਾ ਤਿਆਰ ਕਮਲਜੀਤ ਖੇਡਾਂ ਦਾ ਤਰਾਨਾ ਵਜੇਗਾ। ਖੇਡਾਂ ਦਾ ਮਸਕਟ ਜ਼ੋਸੀਲਾ ਸਵਾਗਤ ਕਰੇਗਾ।
ਰਵੀਕਰਨ ਸਿੰਘ ਕਾਹਲੋਂ ਚੇਅਰਮੈਨ ਮਾਰਚ ਪਾਸਟ ਦੀ ਸਲਾਮੀ ਲੈਣਗੇ ਅਤੇ ਖੇਡਾਂ ਦਾ ਝੰਡਾ ਲਹਿਰਾ ਕੇ ਖੇਡਾਂ ਦੀ ਸੁਰੂਆਤ ਕਰਨਗੇ, ਜਗਦੀਸ਼ ਰਾਜ ਸਾਹਨੀ ਸਾਬਕਾ ਸੰਸਦੀ ਸਕੱਤਰ ਸਾਰੇ ਸਮਾਗਮ ਦੀ ਪ੍ਰਧਾਨਗੀ ਕਰਨਗੇ, ਭੁਪਿੰਦਰ ਸਿੰਘ ਮਾਨ ਸਾਬਕਾ ਐਮ.ਪੀ.ਅਤੇ ਮਹੰਤ ਗੁਰਦਿਆਲ ਸਿੰਘ ਸਾਬਕਾ ਚੇਅਰਮੈਨ ਵਿਸ਼ੇਸ ਮਹਿਮਾਨ ਹੋਣਗੇ।ਖੇਡਾਂ ਦੀ ਸ਼ੁਰੂਆਤ ਮੌਕੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਦਾ ਪ੍ਰਦਰਸ਼ਨ ਹੋਵੇਗਾ। ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ, ਮੰਨਾ ਢਿਲੋਂ, ਰੁਪਿੰਦਰ-ਮਨਜੀਤ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕਰਨਗੇ। ਮੁੱਖ ਪ੍ਰਬੰਧਕ ਨਿਸ਼ਾਨ ਸਿੰਘ ਰੰਧਾਵਾ, ਸਵਾਗਤੀ ਕਮੇਟੀ ਦੇ ਚੇਅਰਮੈਨ ਦਵਿੰਦਰ ਸਿੰਘ ਕਾਲਾਨੰਗਲ, ਵਿੱਤ ਸਕੱਤਰ ਮੁਸ਼ਤਾਕ ਗਿੱਲ ਤੇ ਸਰਪੰਚ ਬਲਕਾਰ ਸਿੰਘ ਨੇ ਸਾਂਝੇ ਤੌਰ ਤੇ ਅੱਗੇ ਦੱਸਿਆ ਕਿ ਖੇਡ ਕੰਪਲੈਕਸ ਵਧੀਆ ਸਜਾਇਆ ਗਿਆ ਹੈ।ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਹਰ ਤਰਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਪੂਰੀ ਤਿਆਰੀ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਲਾ-ਮਿਸਾਲ ਹੋਣਗੀਆਂ। ਉਨ੍ਹਾ ਦੱਸਿਆ ਕਿਸ ਪੰਜਾਬ ਭਰ ਵਿਚੋਂ ਖੇਡ ਸਖਸੀਅਤਾਂ ਤੇ ਖੇਡ ਚਿੰਤਕ, ਲੇਖਕ ਤੇ ਖੇਡ ਪ੍ਰੇਮੀ ਸ਼ਾਮਲ ਹੋ ਰਹੇ ਹਨ।ਇਨ੍ਹਾ ਖੇਡਾਂ ਵਿਚ ਸਿਰਫ ਨੈਸ਼ਨਲ ਮਾਨਤਾ ਪ੍ਰਾਪਤ ਖੇਡਾਂ ਹੀ ਕਰਵਾਈਆਂ ਜਾਂਦੀਆਂ ਹਨ।ਵਿਅਕਤੀਗਤ ਕਰਤੱਬ ਤੇ ਜਾਨਵਰਾਂ ਦੀਆਂ ਖੇਡਾਂ ਦੀ ਮਨਾਹੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media