Saturday, March 21, 2026

ਮੰਤਰੀ ਮੰਡਲ ਵੱਲੋਂ ਭਾਰਤ ਦੀ ਵੀਜ਼ਾ ਪ੍ਰਣਾਲੀ ਨੂੰ ਉਦਾਰ, ਸਰਲ ਤੇ ਤਰਕਪੂਰਨ ਬਣਾਉਣ ਦੀ ਮਨਜ਼ੂਰੀ

Modiਨਵੀਂ ਦਿੱਲੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ  ਨੇ ਭਾਰਤ ਦੀ ਮੌਜੂਦਾ ਵੀਜ਼ਾ ਪ੍ਰਣਾਲੀ ਨੂੰ ਉਦਾਰ, ਸਰਲ ਅਤੇ ਤਰਕਪੂਰਨ ਬਣਾਉਣ, ਗ੍ਰਹਿ ਮੰਤਰਾਲੇ ਵੱਲੋਂ ਵੱਖ-ਵੱਖ ਸਬੰਧਤ ਧਿਰਾਂ ਨਾਲ ਸਲਾਹ-ਮਸ਼ਵਰੇ ਅਤੇ ਗ੍ਰਹਿ ਮੰਤਰੀ ਦੀ ਮਨਜ਼ੂਰੀ ਲੈਣ ਤੋਂ ਬਾਅਦ ਵੀਜ਼ਾ ਨੀਤੀ ਦਾ ਵਿਸਤਾਰ ਕਰਨ ਲਈ ਤਬਦੀਲੀਆਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।ਇਹ ਮਨਜ਼ੂਰੀ ਮਿਲਣ ਨਾਲ ਸੈਰ-ਸਪਾਟੇ, ਕਾਰੋਬਾਰ ਅਤੇ ਮੈਡੀਕਲ ਉਦੇਸ਼ਾਂ ਲਈ ਵਿਦੇਸ਼ੀਆਂ ਲਈ ਭਾਰਤ ਆਉਣਾ ਸੌਖਾ ਹੋ ਜਾਵੇਗਾ।ਇਸ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਣ, ਸੈਰ-ਸਪਾਟੇ, ਮੈਡੀਕਲ ਇਲਾਜ ਲਈ ਯਾਤਰਾ ਅਤੇ ਕਾਰੋਬਾਰੀ ਮੰਤਵਾਂ ਲਈ ਯਾਤਰਾ ਅਤੇ ‘ਸਕਿੱਲ ਇੰਡੀਆ’, ‘ਡਿਜੀਟਲ ਇੰਡੀਆ’, ‘ਮੇਕ ਇਨ ਇੰਡੀਆ’ ਅਤੇ ਸਰਕਾਰ ਦੀਆਂ ਹੋਰ ਪ੍ਰਮੁੱਖ ਪਹਿਲਕਦਮੀਆਂ ਨੂੰ ਸਫ਼ਲ ਬਣਾਉਣ ਲਈ ਸੇਵਾਵਾਂ ਦੀ ਬਰਾਮਦ ਤੋਂ ਆਮਦਨਾਂ ਵਧਣ ਦੀ ਸੰਭਾਵਨਾ ਹੈ।ਇਸ ਨਾਲ ਉਪਰੋਕਤ-ਵਰਣਿਤ ਉਚਿਤ ਮੰਤਵਾਂ ਲਈ ਭਾਰਤ ਆਉਣ ਵਾਲੇ ਵਿਦੇਸ਼ੀਆਂ ਨੂੰ ਯਾਤਰਾ ਕਰਨੀ ਵੀ ਬਹੁਤ ਸੌਖੀ ਹੋ ਜਾਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply