
ਅੰਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਭਾਰਤ ਦੀ ਸਭ ਤੋਂ ਨਾਮਵਰ ਅਤੇ ਪ੍ਰਸਿੱਧ ਰੰਗਮੰਚ ਸਿਖਲਾਈ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਪੂਰਵਓੁਤਰ ਥੀਏਟਰ ਫੈਸਟੀਵਲ ਦਾ ਆਯੋਜਨ ਕਰ ਰਿਹਾ।ਜਿਸ ਵਿੱਚ ਪੂਰਵਓੁਤਰ ਭਾਰਤ ਦੀ ਨਾਮਵਰ ਅਤੇ ਪ੍ਰਸਿੱਧ ਥੀਏਟਰ ਗਰੁੱਪਾਂ ਵੱਲੋਂ ਨਾਟਕ ਪੇਸ਼ ਕੀਤੇ ਜਾ ਰਹੇ ਹਨ।ਇਸ ਚਾਰ ਰੋਜ਼ਾ ਥੀਏਟਰ ਫੈਸਟੀਵਲ ਦੇ ਦੂਜੇ ਦਿਨ ੨ ਦਸੰਬਰ ਨੂੰ ਡੀਲ ਰਿਪੈਟਰੀ ਮਨੀਪੁਰ ਥੀਏਟਰ ਗਰੁੱਪ ਦੀ ਟੀਮ ਵੱਲੋਂ ਖੋਜੇਂਦਰੋ ਸਿੰਘ ਦਾ ਨਿਰਦੇਸ਼ਤ ਕੀਤਾ ਮਨੀਪੁਰੀ ਨਾਟਕ ਅਭਮਬਾ ‘ਲੇਈਬਾਕੀ ਮਥੋਂਗ ਹੁਕਤਾਬਾ ਨਿੰਗਥੋਓ’ (ਅੰਧੇਰ ਨਗਰੀ ਚੌਪਟ ਰਾਜਾ) ਨਾਟਕ ਪੇਸ਼ ਕੀਤਾ ਗਿਆ।ਇਹ ਨਾਟਕ ਇਕ ਸਾਧੂ ਆਪਣੇ ਦੋ ਚੇਲਿਆਂ, ਜਿਨ੍ਹਾਂ ਗੋਵਰਧੰਨਦਾਸ ਅਤੇ ਨਾਰਾਇਨ ਦਾਸ ਦੇ ਨਾਲ ਇਕ ਇਹੋ ਜਿਹੇ ਪਿੰਡ ਵਿੱਚ ਪਹੁੰਚਦਾ ਹੈ ਜਿਥੇ ਹਰ ਚੀਜ ਇਕ ਰੁਪਏ ਵਿੱਚ ਵਿਕਦੀ ਹੈ।ਸਾਧੂ ਇਸ ਪਿੰਡ ਨੂੰ ਚੰਗਾ ਨਹੀਂ ਸਮਝਦਾ ਅਤੇ ਤੁਰੰਤ ਆਪਣੇ ਚੇਲਿਆਂ ਨੂੰ ਆਦੇਸ਼ ਦਿੰਦਾ ਹੈ ਕਿ ਉਹ ਪਿੰਡ ਛੱਡ ਦੇਣ, ਪਰ ਲਾਲਚੀ ਗੋਵਰਧਨਦਾਸ ਆਪਣੇ ਗੁਰੂ ਦੇ ਆਦੇਸ਼ਾਂ ਦੀ ਪਾਲਣਾ ਨੂੰ ਅੰਨਸੁਨਾ ਕਰਕੇ, ਇਕ ਰੁਪਏ ਵਿੱਚ ਮਿਲਣ ਵਾਲੀ ਹਰ ਚੀਜ ਦਾ ਮਜ਼ਾ ਲੈਣ ਲਈ ਪਿੰਡ ਵਿੱਚ ਹੀ ਰੁਕ ਜਾਂਦਾ ਹੈ।ਕੁੱਝ ਦਿਨਾਂ ਬਾਅਦ ਉਸ ਪਿੰਡ ਦੇ ਰਾਜੇ ਵੱਲੋਂ ਇਕ ਬੰਦੇ ਨੂੰ ਫਾਂਸੀ ਉਤੇ ਲਟਕਾਉਣ ਦਾ ਹੁਕਮ ਸੁਣਾਉਂਦਾ ਹੈ।ਪਰ ਜਲਾਦ ਦਾ ਰਸੀ ਦਾ ਫੰਦਾ ਵੱਡਾ ਹੋਣ ਕਰਕੇ ਉਸ ਵਿਅਕਤੀ ਦੀ ਗਰਦਨ ਨੂੰ ਪੂਰੀ ਤਰ੍ਹਾਂ ਨਹੀਂ ਕਸ ਪਾਉਂਦਾ।ਫਿਰ ਰਾਜਾ ਉਸ ਨੂੰ ਆਦੇਸ਼ ਦਿੰਦਾ ਹੈ ਕਿ ਉਹ ਐਸੇ ਬੰਦੇ ਨੂੰ ਫੜ ਕੇ ਲਿਆਇਆ ਜਾਵੇ ਜਿਸਦੀ ਗਰਦਨ ਉਸ ਫੰਦੇ ਨੂੰ ਪੂਰੀ ਆ ਸਕੇ।ਰਾਜਾ ਦੇ ਸੇਵਕ ਗੋਵਰਧਨਦਾਸ ਨੂੰ ਫੜ ਕੇ ਲਿਆਉਂਦੇ ਹਨ, ਜੋ ਇਕ ਰੁਪਏ ਦਾ ਆਨੰਦ ਮਾਣਦੇ ਹੋਏ ਹੁਣ ਤੱਕ ਮੋਟਾ ਹੋ ਚੁੱਕਾ ਸੀ।
ਨਾਟਕ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਐਲ. ਸ਼ਾਮ ਕੁਮਾਰ, ਕੁੰਜੇਸ਼ਵਰ, ਹੇਮਲੇਟ, ਬੀ. ਜਿਤੇਨ ਸ਼ਰਮਾ, ਬੀ. ਬਨਿਕਾਂਤ, ਦੀਪਕ ਮਈਬਮ, ਬੀ. ਸਨਾਤੋਮਬਾ ਸ਼ਰਮਾ, ਬੀ. ਬੋਨੇਂਦਰੋ ਸ਼ਰਮਾ, ਪੀ.ਨਿਮਾਈ, ਐਲ. ਸੰਚਾਰਾਨੀ ਦੇਵੀ, ਐਚ ਜਮੂਨਾ, ਐਚ. ਵਿਕਟੋਰੀਆ, ਪੀ. ਐਨਾ, ਇੰਦੂ ਕੁਮਾਰੀ, ਆਰ.ਕੇ ਸੋਨੀਆ ਆਦਿ ਕਲਾਕਾਰਾਂ ਨੇ ਬਹੁਤ ਹੀ ਸੰਜੀਦਾ ਤਰੀਕੇ ਨਾਲ ਨਾਟਕ ਨੂੰ ਦਰਸ਼ਕਾਂ ਅਗੇ ਪੇਸ਼ ਕੀਤਾ। ਇਸ ਨਾਟਕ ਦਾ ਸੰਗੀਤ ਐਚ. ਨਿਸ਼ੇਚਵਰ, ਐਨ. ਦੀਪੂ ਤੇ ਐਚ. ਅਨਿਲ ਕੁਮਾਰ ਨੇ ਦਿੱਤਾ। ਇਸ ਨਾਟਕ ਨੂੰ ਦਰਸ਼ਕਾਂ ਅਤੇ ਨਾਟ ਪ੍ਰੇਮੀਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
Check Also
ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …
Punjab Post Daily Online Newspaper & Print Media