ਮਾਲਕਾਂ ਨੂੰ ਐਸ.ਵਾਈ.ਐਲ ਦੀ ਜ਼ਮੀਨ ਵਾਪਸੀ ਨਾਲ ਮੁੱਦਾ ਸਮਾਪਤ- ਮਜੀਠੀਆ

ਮਹਿਤਾ, 2 ਦਸੰਬਰ (ਜੋਗਿੰਦਰ ਸਿੰਘ ਮਾਣਾ) – ਅਮਰ ਸ਼ਹੀਦ ਸੰਤ ਬਾਬਾ ਸੇਵਾ ਸਿੰਘ ਜੀ ਗੁਰੂ ਕੇ ਬੇਰ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਸੰਤ ਬਾਬਾ ਸੱਜਣ ਸਿੰਘ ਜੀ ਅਗਵਾਈ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਵੱਲੋਂ ਬਾਬਾ ਸੇਵਾ ਸਿੰਘ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਅੱਜ ਬਰਸੀ ਦੋ ਰੋਜ਼ਾ ਗੁਰਮਤ ਸਮਾਗਮਾਂ ਦੇ ਪਲੇਠੇ ਦਿਨ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨ ਛੋਹ ਪ੍ਰਾਪਤ ਗੁਰੂ ਕੇ ਬੇਰ ਸਾਹਿਬ, ਮੱਤੇਵਾਲ ਵਿਖੇ ਰਾਤ ਸਮੇਂ ਰੈਣ ਸਬਾਈ ਕੀਰਤਨ ਦਰਬਾਰ ਕਰਾਇਆ ਗਿਆ।ਜਿਸ ਦੌਰਾਨ ਹਜ਼ੂਰੀ ਰਾਗੀ ਜਥਾ ਭਾਈ ਜਸਵੰਤ ਸਿੰਘ, ਗਿਆਨੀ ਜਸਕਰਨ ਸਿੰਘ ਕਥਾਵਾਚਕ, ਗਿਆਨੀ ਦਲਜੀਤ ਸਿੰਘ, ਗਿਆਨੀ ਬਲਬੀਰ ਸਿੰਘ, ਭਾਈ ਲਹਿਣਾ ਸਿੰਘ ਟਕਸਾਲ, ਗਿਆਨੀ ਰਣਜੀਤ ਸਿੰਘ, ਭਾਈ ਗਗਨਦੀਪ ਸਿੰਘ ਭੀਲੋਵਾਲ ਆਦਿ ਦਰਜਨਾਂ ਰਾਗੀ ਜਥਿਆਂ ਨੇ ਗੁਰੂ ਸ਼ਬਦ ਦਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਣਾ ਕੀਤਾ।
ਇਸ ਮੌਕੇ ਮਜੀਠੀਆ ਨੇ ਸੰਤ ਸੇਵਾ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਕਿਹਾ ਕਿ ਸੰਤ ਜੀ ਨੇ ਪੰਜਾਬ ਅਤੇ ਸਿੱਖ ਕੌਮ ਲਈ ਆਪਾ ਵਾਰਿਆ।ਉਹਨਾਂ ਕਿਹਾ ਕਿ 1984 ਦੌਰਾਨ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤਾ ਗਿਆ ਫੌਜੀ ਹਮਲਾ ਵੀਹਵੀਂ ਸਦੀ ‘ਚ ਸਿੱਖ ਕੌਮ ‘ਤੇ ਕਿਸੇ ਵੀ ਹਕੂਮਤ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਹਮਲਾ ਸੀ।ਉਹਨਾਂ ਕਿਹਾ ਕਿ ਜਿਸ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਐਸ ਵਾਈ ਐਲ ਨਹਿਰ ਲਈ ਡੂੰਘੀ ਸਾਜ਼ਿਸ਼ ਤਹਿਤ ਕਪੂਰੀ ਵਿਖੇ ਲਾਏ ਗਏ ਟੱਕ ਦੇ ਵਿਰੋਧ ਦੌਰਾਨ ਹੋਈ ਸੀ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਹਿੰਮਤ ਦਲੇਰੀ ਸਦਕਾ ਉਸ ਨਹਿਰ ਲਈ ਅਕਵਾਇਰ ਜ਼ਮੀਨਾਂ ਨੂੰ ਮੁਫ਼ਤ ਵਿੱਚ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਜਿਸ ਨਾਲ ਅੱਜ ਉਸ ਨਹਿਰ ਦਾ ਮੁੱਦਾ ਵੀ ਸਮਾਪਤ ਹੋ ਗਿਆ ਹੈ।ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ।ਉਹਨਾਂ ਕਿਹਾ ਕਿ ਅਮਰ ਸ਼ਹੀਦ ਸੰਤ ਬਾਬਾ ਸੇਵਾ ਸਿੰਘ ਜੀ ਨੇ ਆਪਣਾ ਜੀਵਨ ਹੱਕ ਸੱਚ ‘ਤੇ ਪਹਿਰਾ ਦੇਣ ‘ਚ ਲਗਾਇਆ।ਸੰਤ ਬਾਬਾ ਸੱਜਣ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮਾਂ ਵੱਲੋਂ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਖਜਾਲਾ, ਸੰਤ ਬਾਬਾ ਗੁਰਭੇਜ ਸਿੰਘ ਖਜਾਲਾ ਸੰਪਰਦਾ ਸੰਪਰਦਾ ਹਰਖੋਵਾਲ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਕਵਲਜੀਤ ਸਿੰਘ ਨਾਗੀਆਨਾ, ਬਾਬਾ ਨਵਤੇਜ ਸਿੰਘ ਚੇਲੇਆਣਾ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਸਰਦਾਰਾ ਸਿੰਘ ਮੋਰਚਾ ਸਾਹਿਬ, ਬਾਬਾ ਗੁਰਪਿੰਦਰ ਸਿੰਘ ਸਤਲਾਣੀ, ਬਾਬਾ ਨੰਦ ਸਿੰਘ ਮੁੰਡਾ ਪਿੰਡ, ਬਾਬਾ ਅਜਾਇਬ ਸਿੰਘ ਟਾਹਲੀ ਸਾਹਿਬ,ਸੰਤ ਬਾਬਾ ਮੇਜਰ ਸਿੰਘ, ਬਾਬਾ ਗੁਰਦਿਆਲ ਸਿੰਘ ਕਾਲੇ, ਬਾਬਾ ਸੁਖਾ ਸਿੰਘ ਜੋਤੀਸਰ, ਬਾਬਾ ਹਰਦੇਵ ਸਿੰਘ ਈਸਾਪੁਰ, ਸੁਖਵਿੰਦਰ ਸਿੰਘ ਗੋਲਡੀ, ਮੇਜਰ ਸ਼ਿਵੀ , ਤਲਬੀਰ ਸਿੰਘ ਗਿੱਲ, ਗੁਰਜਿੰਦਰ ਸਿੰਘ ਢਪਈਆਂ, ਪ੍ਰੋ: ਸਰਚਾਂਦ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਜਰਨੈਲ ਸਿੰਘ, ਭਾਈ ਬੋਹੜ ਸਿੰਘ, ਭਾਈ ਪ੍ਰਕਾਸ਼ ਸਿੰਘ, ਭਾਈ ਜੀਵਾ ਸਿੰਘ, ਭਾਈ ਚਮਕੌਰ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਜੱਜ ਸਿੰਘ, ਭਾਈ ਸਤਵੰਤ ਸਿੰਘ ਆਦਿ ਮੌਜੂਦ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media