
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਬਲਾਕ ਸ਼ੇਰਪੁਰ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਦੇ ਖਿਡਾਰੀਆਂ ਨੇ ਜਿੱਤਾਂ ਦਰਜ ਕਰਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਥਾਂ ਬਣਾ ਲਈ ਹੈ।ਸਕੂਲ ਅਧਿਆਪਕ ਰਾਜੇਸ਼ ਰਿਖੀ ਨੇ ਦੱਸਿਆਂ ਕਿ ਇਹਨਾਂ ਖੇਡਾਂ ਵਿੱਚ ਸਕੂਲ ਦੀਆਂ ਕੁੜੀਆਂ ਨੇ ਗੁਰਬਖਸ਼ਪੁਰਾ ਨਾਲ ਸਾਂਝੇ ਰੂਪ ਵਿੱਚ ਖੇਡਦਿਆਂ ਕਬੱਡੀ ਵਿੱਚੋਂ ਦੂਸਰਾ ਸਥਾਨ ਤੇ ਦੌੜ 200 ਮੀਟਰ ਲੜਕੀਆਂ ਵਿੱਚ ਰਵਿੰਦਰਜੀਤ ਕੌਰ ਪੰਜਗਰਾਈਆਂ ਨੇ ਪਹਿਲਾ, 100 ਮੀਟਰ ਲੜਕੇ ਵਿੱਚ ਕਰਨਪ੍ਰੀਤ ਸਿੰਘ ਪੰਜਗਰਾਈਆਂ ਦੂਸਰਾ, ਨੇ ਦੂਸਰਾ, 100 ਤੇ 400 ਮੀਟਰ ਰੇਸ ਕੁੜੀਆਂ ਵਿੱਚੋਂ ਦਿਲਪ੍ਰੀਤ ਕੌਰ ਪੰਜਗਰਾਈਆਂ ਨੇ ਦੂਸਰਾ ਸਥਾਨ ਹਾਸਿਲ ਕਰਕੇ ਬਲਾਕ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ ਹੈ।ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ।ਇਸ ਸ਼ਮੇ ਸਕੂਲ ਮੁਖੀ ਅਮਰਜੀਤ ਕੌਰ , ਸੁਖਵਿੰਦਰ ਸਿੰਘ ਰਾਏ, ਰਾਜੇਸ਼ ਰਿਖੀ, ਬਲਵੀਰ ਸਿੰਘ, ਮੈਡਮ ਆਸ਼ਾ ਰਾਣੀ, ਰੁਪਿੰਦਰ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ ਅਤੇ ਮੈਡਮ ਨਸੀਮ ਆਦਿ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media