Friday, November 22, 2024

ਸਰਕਾਰੀ ਹਾਈ ਸਕੂਲ ਰੁੜਕਾ ਵਿਖੇ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ

ppn0212201620
ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਸਰਕਾਰੀ ਹਾਈ ਸਕੂਲ ਰੁੜਕਾ ਵਿਖੇ ਕਿਸ਼ੋਰ ਸਿੱਖਿਆ ਤਹਿਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿਚ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਏਡਜ਼ ਦਿਵਸ ਸਬੰਧੀ ਵਿਦਿਆਰਥੀਆਂ ਦੇ ਹਾਊਸ ਵਾਈਜ਼ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਸਾਇੰਸ ਅਧਿਆਪਕਾ ਮਿਸ ਕੰਚਨਾ ਕੁਮਾਰੀ ਨੇ ਸਵੇਰ ਦੀ ਸਭਾ ਵਿਚ ਏਡਜ਼ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੁੱਖ ਅਧਿਆਪਕਾ ਸ਼ੀ੍ਰਮਤੀ ਰਾਜ ਰਾਣੀ ਨੇ ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਝੇਂ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਦੀ ਜਰੂਰਤ ਹੈ ਕਿ ਹਰ ਗਲੀ-ਗਲੀ ਤੇ ਘਰ-ਘਰ ਤੱਕ ਪਹੁੰਚ ਬਣਾ ਕੇ ਲੋਕਾਂ ਨੂੰ ਏਡਜ਼ ਸਬੰਧੀ ਜਾਗਰੂਕ ਕੀਤਾ ਜਾਵੇ ਕਿਉਂਕਿ ਲੋਕਾਂ ਵਿਚ ਏਡਜ਼ ਸਬੰਧੀ ਬਹੁਤ ਸਾਰੇ ਵਹਿਮ ਫੈਲੇ ਹੋਏ ਹਨ।ਸਮਾਜ ਏਡਜ਼ ਪ੍ਰਭਾਵਿਤ ਵਿਅਕਤੀ ਨੂੰ ਘਿਰਣਾ ਦੀ ਨਜ਼ਰ ਨਾਲ ਵੇਖਦਾ ਹੈ ਜੋ ਕਿ ਇਨਸਾਨੀਅਤ ਦੇ ਉਲਟ ਹੈ। ਹਾਂ ਇਹ ਮੰਨਣਯੋਗ ਹੈ ਕਿ ਏਡਜ਼ ਇਕ ਲਾ-ਇਲਾਜ ਬਿਮਾਰੀ ਹੈ ਪਰੰਤੂ ਇਹ ਛੂਤ ਦੀ ਬਿਮਾਰੀ ਨਹੀਂ ਹੈ। ਇਸ ਲਈ ਏਡਜ਼ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸ਼੍ਰੀ ਸੱਜਾਦ ਅਲੀ ਉਰਦੂ ਅਧਿਆਪਕ ਦੁਆਰਾ ਏਡਜ਼ ਵਿਸ਼ੇ ਤੇ ਤਿਆਰ ਕਰਵਾਇਆ ਨਾਟਕ ਵੀ ਪੇਸ਼ ਕੀਤਾ ਗਿਆ ਜਿਸਦਾ ਵਿਦਿਆਰਥੀਆਂ ਨੇ ਭਰਪੂਰ ਅਨੰਦ ਮਾਣਿਆ ।ਉਪਰੋਕਤ ਤੋਂ ਇਲਾਵਾ ਇਸ ਮੌਕੇ ਸ਼੍ਰੀ ਪਰੀਬੇਸ਼ ਜੈਨ , ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਰਵਨੀਤ ਸਿੰਘ, ਸ਼੍ਰੀ ਸੱਜਾਦ ਅਲੀ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਸਵਿਤਾ ਰਾਣੀ, ਸ਼੍ਰੀਮਤੀ ਪੁਸ਼ਪਾ ਦੇਵੀ, ਸ਼੍ਰੀਮਤੀ ਮੰਜੂ ਗੋਇਲ, ਸ਼੍ਰੀਮਤੀ ਨੁਸਰਤ ਬਾਨੋ ,ਮਿਸ ਰਮਨਪ੍ਰੀਤ ਕੌਰ, ਮਿਸ ਕੰਚਨਾ ਕੁਮਾਰੀ ਤੇ ਸ਼੍ਰੀ ਦਰਸ਼ਨ ਸਿੰਘ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply