ਮਾਲੇਰਕੋਟਲਾ, 3 ਦਸੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਕੁਸ਼ਤੀ ਸੰਸਥਾ ਵੱਲੋਂ 35ਵੀਂ ਪੰਜਾਬ ਜੂਨੀਅਰ ਲੜਕੇ ਫਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ 2016-17 ਜਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਹੜਾ ਵਿਖੇ ਮਿਤੀ 11 ਦਸੰਬਰ ਦਿਨ ਐਤਵਾਰ ਨੂੰ ਹੋ ਰਹੀ ਹੈ। ਇਸ ਚੈਂਪੀਅਨਸ਼ਿਪ ‘ਚ ਪੰਜਾਬ ਦੇ ਸਾਰੇ ਜਿਲਿਆਂ ਦੇ ਪਹਿਲਵਾਨ ਭਾਗ ਲੈਣਗੇ। ਇਸ ਚੈਂਪੀਅਨਸ਼ਿਪ ‘ਚ ਉਹ ਹੀ ਪਹਿਲਵਾਨ ਭਾਗ ਲੈ ਸਕੇਗਾ ਜਿਸ ਦਾ ਜਨਮ 1997, 1998, 1999 ਤੇ 2000 ਸਾਲ ਵਿੱਚ ਆਉਂਦਾ ਹੈ। ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਤੇ ਸਕੱਤਰ ਇਰਫਾਨ ਅੰਜੁਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਚੈਂਪੀਅਨਸ਼ਿਪ ‘ਚ ਭਾਗ ਲੈਣ ਲਈ ਜਿਲ੍ਹਾ ਸੰਗਰੂਰ ਦੇ ਪਹਿਲਵਾਨਾਂ ਦੇ ਟਰਾਇਲ ਮਿਤੀ 4 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਸਥਾਨਕ ਅਲ-ਫਲਾਹ ਪਬਲਿਕ ਸਕੂਲ ਦੇ ਗਰਾਊਂਡ ‘ਚ ਰੱਖੇ ਗਏ ਹਨ। ਇਸ ਚੈਂਪੀਅਨਸ਼ਿਪ ਲਈ ਪਹਿਲਵਾਨਾਂ ਦੇ ਵਜ਼ਨ46 ਤੋਂ 50 ਕਿਲੋ, 50, 60, 66, 74, 84, 96, 120 ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲਵਾਨਾਂ ਨੂੰ ਟਰਾਇਲਾਂ ਸਮੇਂ ਅਪਣੇ ਜਨਮ ਮਿਤੀ ਸਟਰੀਫਿਕੇਟ ਸਬੂਤ ਵਜੋਂ ਲੈ ਕੇ ਆਉਣੇ ਹੋਣਗੇ। ਸੰਸਥਾ ਦੇ ਪ੍ਰੈੱਸ ਸਕੱਤਰ ਸ਼੍ਰੀ ਸਾਬਰ ਅਲੀ ਜੁਬੈਰੀ ਨੇ ਦੱਸਿਆ ਕਿ ਜੋ ਟੀਮ ਟਰਾਇਲ ਤੋਂ ਬਾਅਦ ਬਣੇਗੀ, ਉਸਦਾ ਇੱਕ ਹਫਤੇ ਦਾ ਕੈਂਪ ਵੀ ਲਗਾਇਆ ਜਾਵੇਗਾ ਤਾਂ ਕਿ ਟੀਮ ਨੂੰ ਚੰਗੀ ਟ੍ਰੇਨਿੰਗ ਮਿਲ ਸਕੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ
ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …
Punjab Post Daily Online Newspaper & Print Media