Monday, February 23, 2026

ਕੇਸ ਸੰਭਾਲ ਪ੍ਰਚਾਰ ਸੰਸਥਾ ਵੱਲੋਂ ਚਾਈਲਡ ਖਾਲਸਾ-2016 ਮੁਕਾਬਲਾ ਆਯੋਜਿਤ

ppn0312201602
ਅੰਮ੍ਰਿਤਸਰ, ੩ ਦਸੰਬਰ (ਜਸਬੀਰ ਸਿੰਘ ਸੱਗੂ) – ਸਿੱਖ ਬੱਚਿਆਂ ਦੀ ਅਧਿਆਤਮਕ ਅਤੇ ਸਿਰਜਨਾਤਮਕ ਬੁੱਧੀ ਨੂੰ ਪਰਖਣ ਲਈ ‘ਚਾਈਲਡ ਖਾਲਸਾ-2016’ ਮੁਕਾਬਲੇ ਦਾ ਅਯੋਜਨ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਕੀਤਾ ਗਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਇਸ ਪ੍ਰਤੀਯੋਗਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ਼ ਸੈਕਟਰੀ ਹਰਚਰਨ ਸਿੰਘ ਮੁੱਖ ਮਹਿਮਾਨ ਅਤੇ ਕੇਸ ਸੰਭਾਲ ਪ੍ਰਚਾਰ ਸੰਸਥਾ ਦੇ ਚੇਅਰਮੈਨ ਰਿਟਾ: ਚੀਫ਼ ਕਮਿਸ਼ਨਰ ਇਨਕਮ ਟੈਕਸ ਸੁਰਿੰਦਰਜੀਤ ਸਿੰਘ ਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰੋਗਰਾਮ ਵਿੱਚ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵਖ ਸਿੱਖ ਸੰਸਥਾਵਾਂ ਤੋਂ ੩੮ ਬੱਚਿਆਂ ਨੇ ਭਾਗ ਲਿਆ, ਜਿੰਨਾਂ ਦਾ ਪਹਿਲਾਂ ਸਕਰੀਨਿੰਗ ਟੈਸਟ ਕੀਤਾ ਗਿਆ।ਸਿੱਖ ਬੱਚਿਆਂ ਦੀ ਸ਼ਖਸੀਅਤ ਨੂੰ ਪਰਖਣ ਲਈ ਵੱਖ-ਵੱਖ ਪੱਖਾਂ ਤੋਂ ਉਨ੍ਹਾਂ ਦੀ ਪ੍ਰੀਖਿਆ ਲਈ ਗਈ ਅਤੇ ਸਫਲ ਹੋਣ ਵਾਲੇ ੧੫ ਬੱਚਿਆਂ ਨੂੰ ਦੂਜੇ ਰਾਊਂਡ ਵਿੱਚ ਡਾ: ਸ਼੍ਰੀਮਤੀ ਅਮਰਪਾਲੀ ਕੌਰ, ਆਤਮਜੀਤ ਸਿੰਘ, ਸ਼੍ਰੀਮਤੀ ਸਤਿੰਦਰਜੀਤ ਕੌਰ ਅਤੇ ਮਨਜੀਤ ਕੌਰ ਆਦਿ ਜੱਜਾਂ ਜੱਜਾਂ ਵਲੋਂ ਪ੍ਰਸ਼ਨ ਪੁੱਛੇ ਗਏ।
ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਇਨਾਮ ਦਿੱਤੇ ਗਏ।ਗੁਰਪ੍ਰਤਾਪ ਸਿੰਘ ਨੇ ਚਾਈਲਡ ਖਾਲਸਾ-2016 ਦਾ ਖਿਤਾਬ ਜਿਤਿਆ।ਭਵਦੀਪ ਸਿੰਘ ਰਨਰ-ਅਪ ਅਤੇ ਬਖਸ਼ੀਸ਼ ਕੌਰ ਦੂਜੀ ਰਨਰ-ਅਪ ਰਹੀ। ਮਨਰਾਜ ਸਿੰਘ ਨੇ ਬੈਸਟ ਡਰੈਸ, ਪ੍ਰਭਨੂਰ ਸਿੰਘ ਨੇ ਬੈਸਟ ਟਰਬਨ ਅਤੇ ਗੁਰਅਮਾਨਤ ਸਿੰਘ ਨੇ ਬੈਸਟ ਟੇਲੈਂਟ ਦਾ ਖਿਤਾਬ ਜਿਤਿਆ।ਮੁੱਖ ਮਹਿਮਾਨ ਹਰਚਰਨ ਸਿੰਘ ਨੇ ਬੱਚਿਆਂ ਨੂੰ ਸਿੱਖੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕੇਸ ਸੰਭਾਲ ਪ੍ਰਚਾਰ ਸੰਸਥਾ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।ਪ੍ਰੋਗਰਾਮ ਦੌਰਾਨ ਭੁਪਿੰਦਰ ਸਿੰਘ ਹਾਲੈਂਡ ਅਤੇ ਸੁਨੀਤ ਸਿੰਘ ਤੁਲੀ ਨੂੰ ਪੰਜਾਬ ਗੌਰਵ ਦਾ ਐਵਾਰਡ ਦਿਤਾ   ਗਿਆ।ਗੁਰਪ੍ਰੀਤ ਸਿੰਘ ਨੂੰ ਆਈਕੋਨਿਕ ਆਰਟਿਸਟ, ਗੁਰਮੇਜ ਸਿੰਘ ਹਜੂਰੀ ਰਾਗੀ ਨੂੰ ਸ਼ਾਨ-ਏ-ਖਾਲਸਾ ਐਵਾਰਡ ਮਿਲਿਆ ਜਦਕਿ ਗੁਰਦੀਪ ਸਿੰਘ ਕੰਧਾਰੀ ਡਾਇਰੈਕਟਰ ਵੇਵਜ਼ ਬਿਵਰੇਜ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਡਾ: ਭੁਪਿੰਦਰ ਸਿੰਘ ਪ੍ਰਧਾਨ ਸੈਂਟਰਲ ਯੂਨਿਟ, ਸੁਖਦੇਵ ਸਿੰਘ ਸੰਧਵਾਲੀਆ ਪ੍ਰਧਾਨ ਅੰਮ੍ਰਿਤਸਰ ਯੂਨਿਟ, ਤਜਿੰਦਰਪਾਲ ਸਿੰਘ ਵਾਲੀਆ ਸਕੱਤਰ ਤੋਂ ਇਲਾਵਾ ਡਾ: ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ, ਤਰਵਿੰਦਰ ਸਿੰਘ ਸਭਰਵਾਲ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਤਾ-ਪਿਤਾ ਮੌਜੂਦ ਰਹੇ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply