
ਅੰੀਮ੍ਰਤਸਰ ੩, ਦਸੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਸਾਇੰਸ ਅਤੇ ਸਿੱਖਿਆ ਸੰਸਥਾ, ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਰੋਪੜ ਵਿਖੇ ਕਰਵਾਏ ਗਏ ੪ ਦਿਨਾਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਕੰ. ਸਕੂਲ ਮਾਲ ਰੋਡ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ।ਇਸ ਸਕੂਲ ਦੇ ਕੈਮਿਸਟਰੀ ਲੈਕਚਰਾਰ ਕਮਲ ਕੁਮਾਰ ਅਤੇ ਵਿਦਿਆਰਥਣਾਂ ਗੋਰਵਦੀਪ ਅਤੇ ਸਿਮਰਨ ਵੱਲੋਂ ਬਣਾਏ ਗਏ ਵਿਗਿਆਨ ਮਾਡਲ,’ਬੂਨ ਫਾਰ ਮਲਟੀਪਲ ਡਿਸਏਬਲਸ’ ਪੂਰੀ ਪ੍ਰਦਰਸ਼ਨੀ ਵਿੱਚ ਖਿੱਚ ਦਾ ਕੇਂਦਰ ਰਿਹਾ।ਇਸ ਪ੍ਰੋਜੈਕਟ ਵਿੱਚ ਬਣਾਇਆ ਗਿਆ ਬੋਲਿਆਂ ਨੂੰ ਸੁਨਣ ‘ਚ ਮਦਦ ਕਰਨ ਵਾਲਾ ਯੰਤਰ (ਸਾਊਂਡ ਬਾਈਟ) ਮਲਟੀਪਰਪਸ ਭੋੜੀਆਂ ਅਤੇ ਪਲਾਸਟਿਕ ਨੂੰ ਜੈਵ-ਵਿਘਟਨਸ਼ੀਲ ਬਣਾਉਣ ਤੇ ਕੀਤੀ ਰਿਸਰਚ ਨੂੰ ਹਰ ਪਾਸਿਓੁ ਸਰਾਹਣਾ ਮਿਲੀ। ਜਿਕਰਯੋਗ ਹੈ ਕਿ ਲੈਕਚਰਾਰ ਕਮਲ ਕੁਮਾਰ ਵੱਲੋਂ ਬਣਾਏ ਗਏ ਵਿਗਿਆਨ ਮਾਡਲ ਪਹਿਲਾਂ ਵੀ ਤਿੰਨ ਵਾਰ ਨੈਸ਼ਨਲ ਪੱਧਰ ਤੇ ਜਾ ਚੁੱਕੇ ਹਨ। ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਮਰਦੀਪ ਸਿੰਘ ਅਤੇ ਡੀ.ਐਐਸ ਸ੍ਰੀਮਤੀ ਸੁਦੀਪ ਕੌਰ ਦੀ ਯੋਗ ਅਗਵਾਈ ਹੇਠ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਇਸ ਉਪਲਬਧੀ ਤੇ ਵਧਾਈ ਦੇਂਦਿਆਂ ਹੋਇਆ ਕਿਹਾ ਕਿ ਮਾਲ ਰੌਡ ਸਕੂਲ, ਇਥੌਂ ਦੇ ਮਿਹਨਤੀ ਅਧਿਆਪਕਾਂ ਅਤੇ ਵਿਦਿਆਰਥਣਾਂ ਕਰਕੇ ਨਾ ਕੇਵਲ ਉੱਚ ਪੱਧਰੀ ਸਿੱਖਿਆ ਦੇਂਦਾ ਹੈ ਬਲਕਿ ਹਰ ਖੇਤਰ ਵਿੱਚ ਅੱਗੇ ਰਹਿੰਦਾ ਹੈ ਅਤੇ ਇੱਕ ਵੱਖਰੀ ਪਹਿਚਾਣ ਰੱਖਦਾ ਹੈ। ਇਸ ਉਪਰੰਤ ਮੈਡਮ ਪ੍ਰਿੰਸੀਪਲ ਨੇ ਲੈਕਚਰਾਰ ਕਮਲ ਕੁਮਾਰ ਅਤੇ ਮਾਡਲ ਨਾਲ ਸਬੰਧਤ ਵਿਦਿਆਰਥਣਾਂ ਨੂੰ ਨੈਸ਼ਨਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੋਕੇ ਤੇ ਸ੍ਰੀ ਰਾਜਪਾਲ, ਅਮਰੀਕ ਸਿੰਘ, ਗੁਲਬਰਗ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਅਮਰਜੀਤ ਕਾਹਲੋਂ, ਤਰਮਨ ਸਿੰਘ, ਮੋਹਕਮ ਸਿੰਘ, ਵਿਜੈਪਾਲ ਸਿੰਘ, ਸ੍ਰੀਮਤੀ ਸ਼ੈਲਾ, ਸ੍ਰੀਮਤੀ ਮੀਨਾਕਸ਼ੀ ਬਾਹਰੀ, ਸ੍ਰੀਮਤੀ ਗੀਤਾ, ਸ੍ਰੀਮਤੀ ਹਰਬੀਰ ਕੌਰ, ਸ੍ਰੀਮਤੀ ਗੁਰਅੰਮ੍ਰਿਤਪਾਲ ਕੌਰ ਵੀ ਹਾਜ਼ਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media