
ਅੰਮ੍ਰਿਤਸਰ, 3 ਦਸੰਬਰ (ਦੀਪ ਦਵਿੰਦਰ ਸਿੰਘ) – ਭਾਰਤ ਦੀ ਸਭ ਤੋਂ ਨਾਮਵਰ ਅਤੇ ਪ੍ਰਸਿੱਧ ਰੰਗਮੰਚ ਸਿਖਲਾਈ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਪੂਰਵਓੁਤਰ ਥੀਏਟਰ ਫੈਸਟੀਵਲ ਦਾ ਆਯੋਜਨ ਕਰ ਰਿਹਾ।ਜਿਸ ਵਿੱਚ ਪੂਰਵਓੁਤਰ ਭਾਰਤ ਦੀ ਨਾਮਵਰ ਅਤੇ ਪ੍ਰਸਿੱਧ ਥੀਏਟਰ ਗਰੁੱਪਾਂ ਵੱਲੋਂ ਨਾਟਕ ਪੇਸ਼ ਕੀਤੇ ਜਾ ਰਹੇ ਹਨ।ਇਸ ਚਾਰ ਰੋਜ਼ਾ ਥੀਏਟਰ ਫੈਸਟੀਵਲ ਦੇ ਤੀਸਰੇ ਦਿਨ ੩ ਦਸੰਬਰ ਤੀਵਾ ਭਾਖਾ ਅਸਾਮ ਥੀਏਟਰ ਗਰੁੱਪ ਦੀ ਟੀਮ ਵੱਲੋਂ ਸਾਹਿਦੁਲ ਹੱਕ ਦਾ ਨਿਰਦੇਸ਼ਤ ਕੀਤਾ ‘ਨਾਵੋਰ’ ਨਾਟਕ ਪੇਸ਼ ਕੀਤਾ ਗਿਆ। ਇਹ ਨਾਟਕ ਇਕ ਤਿਵਾ ਰਾਜਕੁਮਾਰ ਨਾਵੋਰ ਅਤੇ ਇਕ ਗਰੀਬ ਆਦਮੀ ਦੀ ਸਭ ਤੋਂ ਸੋਹਣੀ ਬੇਟੀ ਜਲਾਸ ਦੀ ਅਮਰ ਪ੍ਰੇਮ ਕਥਾ ਹੈ।ਉਨ੍ਹਾਂ ਦੇ ਪ੍ਰੇਮ ਦੀ ਖ਼ਬਰ ਰਾਜਾ ਅਤੇ ਰਾਣੀ ਤੱਕ ਪਹੁੰਚ ਜਾਂਦੀ ਹੈ।ਗਰੀਬ ਆਦਮੀ ਨੂੰ ਇਹ ਹੁਕਮ ਸੁਣਾਇਆ ਜਾਂਦਾ ਹੈ ਕਿ ਉਹ ਆਪਣੀ ਕੁੜੀ ਦਾ ਵਿਆਹ ਕਿਸੇ ਦੁਸਰੇ ਨਾਲ ਕਰ ਦਵੇ।ਰਾਜਕੁਮਾਰ ਉਸ ਕੁੜੀ ਲਈ ਖਾਣਾ-ਪੀਣਾ ਛਡ ਦਿੰਦ ਹੈ। ਰਾਜਾ ਆਪਣੇ ਪੁੱਤਰ ਨੂੰ ਵਚਨ ਦਿੰਦਾ ਹੈ ਕਿ ਜੇਕਰ ਉਹ ਇਕੋਂ ਰਾਤ ਦੇ ਅੰਦਰ ਕਿਸ਼ਤੀ ਆਪਣੇ ਹੱਥਾਂ ਨਾਲ ਬਣਾ ਦਵੇਂ ਤਾਂ ਉਸਦੀ ਪ੍ਰੇਮੀਕਾ ਨਾਲ ਦੁਬਾਰਾ ਮਿਲ ਸਕਦਾ ਹੈ।ਰਾਜਕੁਮਾਰ ਪੂਰੇ ਜੋਸ਼ ਅਤੇ ਵਿਸ਼ਵਾਸ਼ ਨਾਲ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ।ਇਹ ਮਹਾਨ ਕਾਰਜ ਪੂਰਾ ਹੋਣ ਹੀ ਵਾਲਾ ਹੈ ਕਿ ਦਿਨ ਚੜਨ ਦੇ ਸੰਦੇਸ਼ ਨੂੰ ਰੂਪ ਵਿੱਚ ਮੁਰਗੇ ਦੀ ਬਾਂਗ ਉਸਨੂੰ ਸੁਣਾਈ ਦਿੰਦੀ ਹੈ।ਉਸ ਨੂੰ ਲਗਦਾ ਹੈ ਕਿ ਉਸ ਹਾਰ ਗਿਆ ਹੈ।ਸਭ ਆਪਣਾ ਸਾਰਾ ਰਾਜ ਪਾਠ ਅਤੇ ਪਰਿਵਾਰ ਛੱਡਣ ਦਾ ਫੈਸਲਾ ਕਰਕੇ ਉਹ ਕਿਸੇ ਦੂਰ ਪਹਾੜਾ ਵੱਲ ਚਲਾ ਜਾਂਦਾ ਹੈ।ਇਸ ਦੇ ਕਲਾਕਾਰ ਮਨੁਹਾਰ ਪਾਤਰ, ਹਿਮਾਸ਼ੂ ਦੇਵਰੀ, ਰਾਹੀਨ ਬੰਗਥਾਈ, ਮੰਟੂ ਗਾਵਖੋਵਾ, ਜੀਤੂ ਬਾਰਦੋਲਾਈ, ਰਾਜੂ ਕੁਮਾਰ ਪਾਤਰ, ਬਿਕਾਸ਼ ਬੰਗਥਾਈ, ਕੰਕਨ ਜੋਤੀ ਪਾਂਗਸੋਂਗ, ਲਾਖ ਜੋਤੀ ਸੇਨਾਪਤੀ, ਪੂਰਵਾ ਜੋਤੀ ਸੇਨਾਪਤੀ, ਅਭਿਜੀਤ ਗਾਵਖੋਵਾ, ਸੇਵਾਲੀ ਸੇਨਾਪਤੀ, ਤਿਲੋਤਮਾ ਕੁਅੰਰ, ਦੀਪਤੀ ਡੇਕਾਰਾਜਾ, ਭਾਸਵਤੀ ਪਾਤਰ ਨੇ ਆਪਣੀ ਦਮਦਾਰ ਅਦਾਕਾਰੀ ਰਾਹੀਂ ਦਰਸ਼ਕਾਂ ਅਤੇ ਨਾਟ ਪ੍ਰੇਮੀਆਂ ਨੂੰ ਆਪਣੀ ਕਲਾ ਦਾ ਲੋਹਾ ਮਨਵਾਇਆ।ਇਸ ਨਾਟਕ ਦੇ ਗੀਤ ਵਿਧੂਤ ਬਿਕਾਸ਼ ਸੇਨਾਪਤੀ, ਸੇਵਾਲੀ ਸੇਨਾਪਤੀ ਨੇ ਗਾਏ ਅਤੇ ਸੰਗੀਤਕਾਰ ਤਪਨ ਬੋਰਦੋਲਈ, ਦੁਲੇਨ ਚੰਦ ਦੇਵਰੀ, ਹਰਿਚਰਨ ਪਾਤਰ, ਗੋਪਾਲ ਪਾਤਰ ਨੇ ਵਾਦਕ ਯੰਤਰਾ ਰਾਹੀਂ ਨਾਟਕ ਨੂੰ ਸੰਗੀਤ ਦਿੱਤਾ। ਇਸ ਨਾਟਕ ਦੇ ਸੰਗੀਤ ਨਿਰਦੇਸ਼ਕ ਬਿਧੂਤ ਕੁਮਾਰ ਸੇਨਾਪਤੀ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media