Tuesday, March 24, 2026

ਰਾਸ਼ਟਰੀ ਪੂਰਵਓੁਤਰ ਰੰਗ ਉਤਸਵ 2016- ਮੰਚਿਤ ਹੋਇਆ ਨਾਟਕ ਨੌਕਰ ਤੇ ਮਾਲਿਕ

ppn0412201618
ਅੰਮ੍ਰਿਤਸਰ, ੪ ਦਸੰਬਰ (ਦੀਪ ਦਵਿੰਦਰ ਸਿੰਘ)- ਭਾਰਤ ਦੀ ਸਭ ਤੋਂ ਨਾਮਵਰ ਅਤੇ ਪ੍ਰਸਿੱਧ ਰੰਗਮੰਚ ਸਿਖਲਾਈ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਪੂਰਵਓੁਤਰ ਥੀਏਟਰ ਫੈਸਟੀਵਲ ਦਾ ਆਯੋਜਨ ਕਰ ਰਿਹਾ।ਜਿਸ ਵਿੱਚ ਪੂਰਵਓੁਤਰ ਭਾਰਤ ਦੀ ਨਾਮਵਰ ਅਤੇ ਪ੍ਰਸਿੱਧ ਥੀਏਟਰ ਗਰੁੱਪਾਂ ਵੱਲੋਂ ਨਾਟਕ ਪੇਸ਼ ਕੀਤੇ ਜਾ ਰਹੇ ਹਨ।ਇਸ ਚਾਰ ਰੋਜ਼ਾ ਥੀਏਟਰ ਫੈਸਟੀਵਲ ਦੇ ਆਖਰੀ ਅਤੇ ਚੌਥੇ ਦਿਨ ਇੰਫ਼ਾਲ ਥੀਏਟਰ ਗਰੁੱਪ ਦੀ ਟੀਮ ਵੱਲੋਂ ਲੋਈਤੋਂਗਮ ਦਾ ਨਿਰਦੇਸ਼ਤ ਕੀਤਾ ‘ਨੌਂਗਬਨ ਸੋਰਾ’ (ਨੌਕਰ ਤੇ ਮਾਲਿਕ) ਨਾਟਕ ਪੇਸ਼ ਕੀਤਾ ਗਿਆ।
ਇਹ ਨਾਟਕ ਤਿੰਨ ਅਲਗ-ਅਲਗ ਕਹਾਣੀਆਂ ਨੂੰ ਇਕੋ ਕਹਾਣੀ ਵਿੱਚ ਜੋੜਦਾ ਹੈ।ਪਹਿਲੇ ਕਹਾਣੀ ਵਿੱਚ ਮੋਈਰੰਗ ਦਾ ਰਾਜਾ ਕੁਲੀਨ ਨੋਂਗਬਨ ਆਪਣੇ ਸੇਵਕ ਸੋਰਾ ਨਾਲ ਕਾਬੂ (ਜੋ ਕਿ ਪਹਿਲਾਂ ਮਿਆਂਮਾਰ) ਤੋਂ ਬਾਹਰ ਕੀਤੀ ਹੋਈ ਰਾਜਕੁਮਾਰੀ ਥੋਈਬੀ ਨੂੰ ਲੈਣ ਲਈ ਖੁੰਮਭੀ ਤੇਰਾਕਾ ਪਹੁੰਚਦਾ ਹੈ। ਇਸ ਨਾਲ ਸੋਰਾ ਨੂੰ ਇਹ ਇਹਸਾਸ ਹੁੰਦਾ ਹੈ ਕਿਉਂਕਿ ਉਹ ਸੇਵਕ ਹੈ, ਇਸ ਲਈ ਉਸਦੀ ਕਹਾਣੀ ਨੂੰ ਉਸਦੇ ਮਾਲਿਕ ਨੇ ਹਾਸ਼ੀਏ ਵਿੱਚ ਪਾ ਦਿੱਤੀ ਹੈ। ਉਸ ਨੂੰ ਇਹ ਪਸੰਦ ਨਹੀਂ ਕਿ ਉਸ ਨੂੰ ਨੌਕਰ ਸਮਝਿਆ ਜਾਵੇ।ਉਸ ਦੇ ਮਾਲਿਕ ਦੀ ਕਹਾਣੀ ਉਸ ਦੀ ਆਪਣੀ ਕਹਾਣੀ ਤੇ ਪਰਦਾ ਪਾਉਂਦੀ ਹੈ।
ਦੁਸਰੇ ਕਹਾਣੀ ਵਿੱਚ ਸੋਰਾ ਦੀ ਮੁਲਾਕਾਤ ਮਾਸਟਰ ‘ਆਫ਼ਿਸਰ ਬਾਬੂ’ ਅਤੇ ਉਸਦੀ ਪਤਨੀ ‘ਮੈਡਮ’ ਦੇ ਮਕਾਨ ਦੇ ਦਰਵਾਜੇ ਤੇ ਉਸਦੇ ਚਪਰਾਸੀ ਅਤੇ ਸੇਵਕ ਮਨਿਹਾਰ ਨਾਲ ਹੁੰਦੀ ਹੈ। ਆਫ਼ਿਸਰ ਅਤੇ ਮੈਡਮ ਦੇ ਬੇਤੁਕੇ ਆਦੇਸ਼ਾਂ ਨਾਲ ਮਨਿਹਾਰ ਤੇ ਕੰਮ ਦਾ ਜ਼ਿਆਦਾ ਬੋਝ ਪੈ ਜਾਂਦਾ ਹੈ।ਇਸ ਨਾਲ ਮਨਿਹਾਰ ਮਾਲਿਕ ਨੂੰ ਚੇਤਾਵਨੀ ਦੇ ਕੇ ਆਪਣੇ ਮਾਲਿਕ ਦਾ ਘਰ ਛੱਡ ਦਿੰਦਾ ਹੈ। ਸੋਰਾ ਦੀ ਤਲਾਸ਼ ਵਿੱਚ ਨੌਂਗਬਨ ਆਫ਼ਿਸਰ ਦੇ ਘਰ ਆਉਂਦਾ ਹੈ ਅਤੇ ਦੋਵੇਂ ਮਿਲ ਕੇ ਆਪਣੇ-ਆਪਣੇ ਨੌਕਰਾਂ ਨੂੰ ਲੰਭਦੇ ਹਨ।
ਤੀਸਰੀ ਕਹਾਣੀ ਵਿੱਚ ਇਕ ਸਪਾਟ ਬੋਆਏ ਹੈ, ਜੋ ਹਮੇਸ਼ਾ ਫ਼ਿਲਮ ਵਿੱਚ ਕੋਈ ਅਹਿਮ ਭੂਮਿਕਾ ਪਾਉਣ ਲਈ ਸੁਪਨੇ ਵੇਖਦਾ ਹੈ।ਖੁਸ਼ਕਿਸਮਤੀ ਨਾਲ ਫਿਲਮ ਦਾ ਡਾਇਰੈਕਟਰ ਉਸ ਹੋਟਲ ਵਿੱਚ ਬੁਲਾਉਂਦਾ ਹੈ ਤੇ ਉਸ ਨੂੰ ਡਾਇਲੌਗ ਬੋਲਣ ਲਈ ਕਹਿੰਦਾ ਹੈ।ਉਹ ਦਿਨ ਰਾਤ ਬੋਲਣ ਦੀ ਗੱਲ ਕਰਦਾ ਪਰ ਉਸ ਨੂੰ ਆਖਰੀ ਮੌਕੇ ਤੇ ਡਾਇਲੌਗ ਰੱਦ ਕਰ ਦਿੱਤਾ ਜਾਂਦਾ ਹੈ। ਆਪਣੀ ਪੀੜਾ ਵਿੱਚ ਸਪਾਟ ਬੋਆਏ ਆਪਣੀ ਉਹਨਾਂ ਲਾਇਨਾਂ ਨੂੰ ਇੱਕ ਨਾਲ ਇਕ ਜੋੜਦਾ ਹੈ। ਉਹ ਨੌਂਗਬੇਨ, ਆਫ਼ਿਸਰ ਅਤੇ ਫਿਲਮ ਨਿਰਦੇਸ਼ਕ ਦੇ ਖਿਲਾਫ਼ ਰੋਸ਼ ਮੁਜ਼ਾਹਿਰਾ ਕਰ ਦਿੰਦੇ ਹਨ ਅਤੇ ਆਪਣੇ-ਆਪਣੇ ਮਾਲਿਕਾਂ ਨੂੰ ਹਰਾਂ ਦਿੰਦੇ ਹਨ। ਹੁਣ ਸੋਰਾ ਮਾਲਿਕ ਹੈ ਅਤੇ ਨੌਂਗਬਨ ਸੇਵਕ ਹੈ।ਇਸ ਨਾਟਕ ਦੇ ਪਾਤਰ ਥੋਕਚੋਮ ਮਹੇਨਜੀਤ, ਮੀਸਨਮ ਭਾਗੀਰਥ ਸਿੰਘ, ਮੋਈਰੰਗਥਮ ਬਰੂਣ, ਰੂਪਾ ਚੌਂਕਥੰਮ, ਲਈਸ਼ਰਮ ਜਿਤੇਨ ਮੇਈਤੀ, ਰੂਪਾ ਚੌਂਗਥੰਮ, ਐਮ ਐਂਨਜੇਲਿਨਾ ਦੇਵੀ ਆਦਿ ਕਲਾਕਾਰਾਂ ਨੇ ਆਪਣੀ ਅਹਿਮ ਭੂਮਿਕਾ ਅਦਾ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply