ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਵਿੱਚ ਰਚਨਾਤਮਕ ਗੁਣ ਪੈਦਾ ਕਰਨ ਲਈ ਉਨ੍ਹਾਂ ਦੀਆਂ ਲਿਖਤਾਂ ਤੇ ਅਧਾਰਿਤ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰਾ ਦਾ ਮੈਗਜੀਨ ਨੰਨ੍ਹੇ ਹਰਫਾਂ ਦੀ ਮਾਲਾ ਨੂੰ ਸ਼੍ਰੀਮਤੀ ਹਰਪਾਲ ਕੌਰ ਬੀ.ਪੀ.ਈ.ਓ ਬਲਾਕ-2 ਮਾਲੇਰਕੋਟਲਾ ਨੇ ਪ੍ਰਾਇਮਰੀ ਸਕੂਲ ਦੇ ਕੰਪਲੈਕਸ ਵਿੱਚ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਜਮਾਲਪੁਰਾ ਦੀਆਂ ਸਨਮਾਨਯੋਗ ਸ਼ਖਸ਼ੀਅਤਾਂ, ਐਸ.ਐਮ.ਸੀ ਦੇ ਚੇਅਰਮੈਨ ਸ਼੍ਰੀ ਸਿਰਾਜ ਅਹਿਮਦ ਤੇ ਸਕੂਲ ਦੀ ਹੈੱਡ ਸ਼੍ਰੀਮਤੀ ਪਰਮਜੀਤ ਕੌਰ ਸਪਰਾ ਨੇ ਅਪਣੇ ਕਰ ਕਮਲਾਂ ਨਾਲ ਜਾਰੀ ਕੀਤਾ।ਸਕੂਲ ਦੇ ਹੈੱਡ ਟੀਚਰ ਮੈਡਮ ਸ਼੍ਰੀਮਤੀ ਸਪਰਾ ਨੇ ਦੱਸਿਆ ਕਿ ਸਕੂਲ ਵੱਲੋਂ ਜਾਰੀ ਮੈਗਜ਼ੀਨ ਦਾ ਇਹ ਤੀਜਾ ਅੰਕ ਹੈ। ਇਸ ਮੈਗਜੀਨ ਵਿੱਚ ਬੱਚਿਆਂ ਦੀਆਂ ਰਚਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਉਹ ਲਿਖਣ ਵਿੱਚ ਬਹੁਤ ਦਿਲਚਸਪੀ ਲੈਂਦੇ ਹਨ।ਉਨ੍ਹਾਂ ਕਿਹਾ ਕਿ ਪੈੱਨ ਦੀ ਸ਼ਕਤੀ ਤਲਵਾਰ ਨਾਲੋਂ ਕਿਤੇ ਜਿਆਦਾ ਹੈ।ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਨੇ ਸਕੂਲ ਮੈਗਜ਼ੀਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅੱਜ਼ ਦੇ ਇਹ ਨੰਨ੍ਹੇ ਮੁੰਨ੍ਹੇ ਲੇਖਕ ਕੱਲ ਨੂੰ ਵੱਡੇ ਹੋ ਕੇ ਵਧੀਆ ਲੇਖਕ ਬਣਨਗੇ ਤੇ ਇਨ੍ਹਾਂ ਵਿੱਚੋਂ ਹੀ ਕੋਈ ਮੰਟੋ ਬੈਦੀ ਸ਼ਿਵ ਕੁਮਾਰ ਬਟਾਲਵੀ ਦਾ ਸਥਾਨ ਪ੍ਰਾਪਤ ਕਰਿਆ।ਸ਼੍ਰੀ ਅੰਜੁਮ ਨੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸਪਰਾ ਨੂੰ ਐਨਾਂ ਵਧੀਆ ਮੈਗਜੀਨ ਛਾਪਣ ਤੇ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਾ ਪ੍ਰਗਟਾਵਾ ਕੀਤਾ।ਅੰਤ ਵਿੱਚ ਸਕੂਲ ਲਈ ਮੁੱਖ ਅਧਿਆਪਕਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media