Monday, September 7, 2026

ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਾਇਆ

ppn0612201620ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਮੁੱਖ ਅਧਿਆਪਕ ਸ਼੍ਰੀ ਐਮ ਅਨਵਾਰ ਅੰਜੁਮ ਦੀ ਅਗਵਾਈ ਤੇ ਡਾ.ਸਲੀਮ ਜੁਬੈਰੀ ਦੀ ਇੰਚਾਰਜ਼ਸ਼ਿਪ ਵਿੱਚ ਇੱਕ ਦਿਨਾਂ ਵਿਦਿਅਕ ਟੂਰ ਲਗਾਇਆ।ਇਸ ਟੂਰ ਵਿੱਚ 37 ਵਿਦਿਆਰਥਣਾਂ ਤੇ 9 ਵਿਦਿਆਰਥੀਆਂ ਨੇ ਭਾਗ ਲਿਆ।ਮੈਡਮ ਰੁਬੀਨਾ, ਮੈਡਮ ਸੁਮੱਨਾ ਦੇਵੀ ਤੇ ਮੈਡਮ ਸ਼ਮਾ ਪ੍ਰਵੀਨ ਨੇ ਇਸ ਟੂਰ ਵਿੱਚ ਬੱਚਿਆਂ ਦੀ ਅਗਵਾਈ ਕੀਤੀ। ਟੂਰ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸ਼੍ਰੀ ਐਮ ਅਨਵਾਰ ਅੰਜੁਮ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਇਹ ਟੂਰ ਹਿਮਾਚਲ ਪ੍ਰਦੇਸ਼ ਸਥਿਤ ਨੈਨਾ ਦੇਵੀ ਮੰਦਰ, ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਤੇ ਸਰਹੰਦ ਵਿਖੇ ਹਜ਼ਰਤ ਮੁਜੱਦਦ ਅਲਫ ਸਾਨੀ ਦੇ ਰੋਜ਼ੇ ਤੇ ਗਿਆ।ਵਿਦਿਆਰਥੀਆਂ ਨੂੰ ਪਹਾੜੀ ਲੋਕਾਂ ਦੇ ਜੀਵਨ, ਉਨ੍ਹਾਂ ਦੇ ਰਹਿਣ ਸਹਿਣ ਤੇ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੇ ਵਿਰਾਸਤ-ਏ-ਖਾਲਸਾ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦਿਆਂ ਸਿੱਖ ਵਿਰਸੇ ਬਾਰੇ ਤਫਸੀਲੀ ਜਾਣਕਾਰੀ ਪ੍ਰਾਪਤ ਕੀਤੀ।ਸਰਹੰਦ ਪਹੁੰਚ ਕੇ ਵਿਦਿਆਰਥੀਆਂ ਨੇ ਹਜ਼ਰਤ ਮੁਜੱਦਦ ਅਲਫ ਸਾਨੀ ਦੇ ਰੋਜ਼ੇ ਤੇ ਫਾਤਿਹਾ ਪੜ੍ਹੀ। ਸ਼੍ਰੀ ਅਨਵਾਰ ਅੰਜੁਮ ਨੇ ਦੱਸਿਆ ਕਿ ਟੂਰ ਨਾਲ ਗਏ ਅਧਿਆਪਕਾਂ ਨੇ ਉਕਤ ਇਤਿਹਾਸਕ ਤੇ ਧਾਰਮਿਕ ਸਥਾਨਾਂ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਦਾ ਖੂਬ ਮਨੋਰੰਜਨ ਵੀ ਕਰਵਾਇਆ ਗਿਆ ਤੇ ਇਹ ਟੂਰ ਇੱਕ ਯਾਦਗਾਰੀ ਹੋ ਨਿਬੜਿਆ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply