
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਈਆਂ ਅੰਡਰ-14 ਸਾਲ ਉਮਰ ਵਰਗ ਦੇ ਲੜਕੀਆਂ ਦੀਆਂ 62ਵੀਂਆ ਪੰਜਾਬ ਸਕੂਲ ਬੇਸਬਾਲ ਖੇਡ ਪ੍ਰਤੀਯੋਗਤਾਵਾਂ ਦੇਰ ਸ਼ਾਮ ਗਏ ਸੰਪੰਨ ਹੋ ਗਈਆਂ। ਜਿਸ ਦੌਰਾਨ ਅੰਮ੍ਰਿਤਸਰ ਦੀ ਝੰਡੀ ਰਹੀ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਦੇ ਬੇਮਿਸਾਲ ਪ੍ਰਬੰਧਾਂ ਤੇ ਸਕੂਲ ਖੇਡ ਵਿਭਾਗ ਮੁੱਖੀ ਰਣਕੀਰਤ ਸਿੰਘ ਸੰਧੂ, ਰਾਸ਼ਟਰੀ ਬੇਸਬਾਲ ਕੋਚ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ 2 ਦਿਨਾਂ ਇੰਨ੍ਹਾਂ ਖੇਡ ਮੁਕਾਬਲਿਆਂ ਦੇ ਦੌਰਾਨ ਰਾਜ ਦੇ ਸਾਰੇ ਜ਼ਿਲ੍ਹਿਆਂ ਤੇ ਖਿਡਾਰੀਆਂ ਨੇ ਸ਼ਿਕਰਤ ਕੀਤੀ। ਇਸ ਦੌਰਾਨ ਅੰਮ੍ਰਿਤਸਰ ਮੋਹਰੀ ਰਹਿ ਕੇ ਚੈਂਪੀਅਨ, ਦੂਸਰੇ ਸਥਾਨ ਤੇ ਰਹਿੰਦੇ ਹੋਏ ਜਲੰਧਰ ਉਪ ਜੇਤੂ ਜਦੋਂ ਕਿ ਫਿਰੋਜ਼ਪੁਰ ਨੂੰ ਤੀਸਰਾ ਸਥਾਨ ਮਿਲਿਆ।ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਡੀ.ਈ.ਓ ਅਮਰਦੀਪ ਸਿੰਘ ਸੈਣੀ, ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨੇ ਸਾਂਝੇ ਤੌਰ ਤੇ ਅਦਾ ਕੀਤੀ ਤੇ ਕਿਹਾ ਖਿਡਾਰੀਆਂ ਨੂੰ ਜਿੱਤ ਦੇ ਜਸ਼ਨਾ ਤੇ ਨਹੀਂ ਬਲਕਿ ਉਸ ਦੇ ਮਹੱਤਵ ਤੇ ਜਾਣਾ ਚਾਹੀਦਾ ਹੈ। ਜਦੋਂ ਕਿ ਹਾਰ ਸਾਨੂੰ ਕੁੱਝ ਹੋਰ ਬੇਹੱਤਰ ਸਿੱਖਣ ਤੇ ਸਵੈ ਪੜਚੋਲ ਕਰਨ ਲਈ ਪ੍ਰੇਰਦੀ ਹੈ। ਉਨ੍ਹਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਸਿੱਖਿਆ ਵਿਭਾਗ ਦੇ ਇੰਨ੍ਹਾਂ ਉਪਰਾਲਿਆਂ ਦਾ ਖਿਡਾਰੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ।ਇਸ ਮੌਕੇ ਰਣਕੀਰਤ ਸਿੰਘ ਸੰਧੂ, ਕੋਚ ਇੰਦਰਵੀਰ ਸਿੰਘ, ਕੋਚ ਗੁਰਪ੍ਰੀਤ ਸਿੰਘ ਬਿੱਲਾ, ਕੋਚ ਵਿਕਾਸ ਕੁਮਾਰ, ਕੋਚ ਵਿਕਰਮ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਤੇ ਰਾਹੁਲ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media