Monday, April 20, 2026

ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਡੀ.ਸੀ ਦਫ਼ਤਰੇ ਸਾਹਮਣੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ

ppn0712201619
ਫਾਜ਼ਿਲਕਾ, 7 ਦਸੰਬਰ (ਵਿਨੀਤ ਅਰੋੜਾ) – ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੁਹਾਜ ਦੇ ਸੂਬਾਈ ਫੈਸਲੇ ਤੇ ਅੱਜ ਜ਼ਿਲ੍ਹਾ ਦਫ਼ਤਰ ਦੇ ਸਾਂਝੇ ਮੋਰਚੇ ਵੱਲੋਂ ਪੰਜਾਬ ਦੇ ਕਰਮਚਾਰੀਆਂ ਦੀਆਂ ਸਾਂਝੀਆਂ ਮੰਗਾਂ ਦੇ ਜਲਦੀ ਨਿਪਟਾਰੇ ਲਈ ਸਥਾਲਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੈਲੀ ਕੀਤੀ ਗਈ।ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਕਨਵੀਨਰ ਹਰਭਜਨ ਸਿੰਘ ਖੁੰਗਰ, ਸਤੀਸ਼ ਵਰਮਾ, ਬਲਬੀਰ ਸਿੰਘ ਕਾਠਗੜ੍ਹ, ਜਗਦੀਸ਼ ਕਾਲੜਾ, ਜੰਗੀਰ ਸਿੰਘ ਤੇ ਆਧਾਰਤ ਮੰਡਲ ਵੱਲੌਂ ਕੀਤੀ ਗਈ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਾਰਿਆਂ ਜ਼ਿਲ੍ਹਾ ਕਨਵੀਨਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਵਿਚ ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਬਕਾਇਆ ਪਏ ਡੀਏ ਦੇ ਏਰੀਅਰ ਦਾ 33 ਮਹੀਨਿਆਂ ਦਾ 33 ਫੀਸਦੀ ਜਲਦੀ ਰਿਲੀਜ਼ ਕੀਤਾ ਜਾਵੇ, ਜੁਲਾਈ 2016 ਤੋਂ ਡੀਏ ਦੀ ਕਿਸ਼ਤ 7 ਪ੍ਰਤੀਸ਼ਤ ਜਲਦੀ ਰਿਲੀਜ਼ ਕੀਤੀ ਜਾਵੇ, ਸੀਪੀਐਫ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਠੇਕੇ ਦੇ ਆਧਾਰਤ ਤੇ ਰੱਖੇ, ਦਿਹਾੜੀਦਾਰ ਕਰਮਚਾਰੀਆਂ ਅਤੇ ਆਊਟ ਸੋਰਸਿੰਗ ਰਾਹੀਂ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, 50 ਫੀਸਦੀ ਡੀ.ਏ ਮਰਜ਼ ਕਰਕੇ 20 ਫੀਸਦੀ ਅੰਤਰਿਮ ਰਲੀਫ਼ ਜਾਰੀ ਕੀਤੀ ਜਾਵੇ, ਨੋਟਬੰਦੀ ਦੇ ਚਲਦੇ ਸਰਕਾਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹੀਨਾ 11/2016 ਦੀ ਤਨਖਾਹ ਦੇਣ ਦੇ ਲਈ ਬੈਂਕਾਂ ਵਿਚ ਪ੍ਰਬੰਧ ਕੀਤਾ ਜਾਵੇ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਬਲਬੀਰ ਸਿੰਘ ਕਾਠਗੜ੍ਹ, ਦੀਪ ਸ਼ਰਮਾ, ਜਗਦੀਸ਼ ਕਾਲੜਾ, ਜੰਗੀਰ ਸਿੰਘ, ਸਤੀਸ਼ ਵਰਮਾ ਨੇ ਸਰਕਾਰ ਨੂੰ ਜ਼ੋਰਦਾਰ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਕਿ ਮੰਗਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਸਬਕ ਸਿਖਾਇਆ ਜਾਵੇਗਾ।ਮੰਚ ਸੰਚਾਲਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ ਯੂਨੀਅਨ ਜ਼ਿਲ੍ਹਾ ਫਾਜਿਲਕਾ ਦੇ ਜ਼ਿਲ੍ਹਾ ਸਕੱਤਰ ਨਵਦੀਪ ਕੁਮਾਰ ਸ਼ਰਮਾ ਨੇ ਕੀਤਾ। ਰੈਲੀ ਨੂੰ ਰਾਮ ਕ੍ਰਿਸ਼ਨ ਧੁਨਕੀਆਂ, ਕੇਵਲ ਕ੍ਰਿਸ਼ਨ ਸੇਠੀ, ਓਮ ਪ੍ਰਕਾਸ਼ ਸ਼ਰਮਾ, ਦੇਸ ਰਾਜ ਗਾਂਧੀ ਜਲਾਲਾਬਾਦ, ਦੇਸ ਰਾਜ ਗਰੋਵਰ, ਚੜ੍ਹਤ ਸਿੰਘ, ਸੁਰਿੰਦਰ ਪਾਲ ਮਦਾਨ, ਕੁਲਬੀਰ ਸਿੰਘ ਢਾਬਾਂ, ਨੋਪਾ ਰਾਮ, ਪੂਰਨ ਸਿੰਘ, ਬਲਦੇਵ ਸਿੰਘ, ਰਾਜ ਕੁਮਾਰ ਸਾਰਸਰ, ਨਰੇਸ਼ ਖੰਨਾ, ਭੀਮ ਸੈਨ, ਦੇਸ ਰਾਜ ਕੰਬੋਜ, ਓਮ ਪ੍ਰਕਾਸ਼, ਬਦਰੀ ਨਾਥ, ਰਜੇਸ਼ ਕਟਾਰੀਆ ਅਤੇ ਹੋਰਨਾਂ ਨੇ ਵੀ ਸੰਬੋਧਤ ਕੀਤਾ। ਰੈਲੀ ਤੋਂ ਬਾਅਦ ਫਾਜ਼ਿਲਕਾ-ਅਬੋਹਰ ਰੋਡ ਤੇ ਰੋਸ ਮਾਰਚ ਕਰਦੇ ਹੋਏ ਕਰਮਚਾਰੀ ਸਥਾਨਕ ਲਾਲ ਬੱਤੀ ਚੌਕ ਤੇ ਪਹੁੰਚੇ। ਜਿੱਥੇ ਚੱਕਾ ਜਾਮ ਅਤੇ ਨਾਅਰੇਬਾਜੀ ਕਰਕੇ ਐਲਾਥ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਨਾ ਕੀਤੇ ਤਾਂ 12 ਦਸੰਬਰ ਨੂੰ ਮੁਹਾਲੀ ਵਿਚ ਹੋ ਰਹੀ ਸੂਬਾ ਪੱਧਰੀ ਰੈਲੀ ਵਿਚ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਂਝੇ ਮੁਹਾਜ ਦੇ ਕਰਮਚਾਰੀ ਅਤੇ ਪੈਨਸ਼ਨਰਾਂ ਦੀਆਂ ਵੱਖ ਵੱਖ ਯੂਨੀਅਨਾਂ ਵੱਲੌਂ ਵੱਡੀ ਗਿਣਤੀ ਵਿਚ ਰੈਲੀ ਲਈ ਵ੍ਹੀਕਲ ਰਵਾਨਾ ਕੀਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਖੁੰੰਗਰ ਨੇ ਕਿਹਾ ਕਿ 12 ਦਸੰਬਰ ਨੂੰ ਹੋਣ ਵਾਲੀ ਰੈਲੀ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply