Wednesday, September 30, 2026

ਲੱਕੜਾਂ ਨੂੰ ਲੈ ਕੇ ਹੋਏ ਝਗੜੇ ਵਿਚ ਲੜਕੀ ਜ਼ਖ਼ਮੀ

ਫਾਜ਼ਿਲਕਾ, 7 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਲੱਖੇਵਾਲੀ ਢਾਬ ਵਿਚ ਲਕੜਾਂ ਨੂੰ ਲੈ ਕੇ ਹੋਏ ਝਗੜੇ ਵਿਚ ਲੜਕੀ ਜ਼ਖ਼ਮੀ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਗੀਤੂ ਰਾਣੀ (19) ਵਾਸੀ ਪਿੰਡ ਲੱਖੇਵਾਲੀ ਢਾਬ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੀਤੂ ਰਾਣੀ ਅਤੇ ਹੋਰ ਔਰਤਾਂ ਬੀਤੀ ਸ਼ਾਮ ਗਲਭਗ 5.00 ਵਜੇ ਘਰ ਦੇ ਨੇੜੇ ਤੋਂ ਲੱਕੜਾਂ ਲੈਣ ਲਈ ਗਈਆਂ ਸਨ।ਜਦੋਂ ਉਹ ਲੱਕੜਾਂ ਲੈ ਕੇ ਵਾਪਸ ਆ ਰਹੀਆਂ ਸਨ ਤਾਂ ਰਸਤੇ ਵਿਚ ਪਿੰਡ ਵਾਸੀ ਇੱਕ ਵਿਅਕਤੀ ਨੇ ਆਪਣੇ ਖੇਤ ਵਿਚ ਲਗਾਈਆਂ ਲੱਕੜਾਂ ਵਿਚੋਂ ਲੱਕੜਾਂ ਚੁੱਕਣ ਦੀ ਗੱਲ ਕਹਿ ਕੇ ਉਨ੍ਹਾਂ ਦੇ ਨਾਲ ਬਹਿਸਣਾ ਕਰਨਾ ਸ਼ੁਰੂ ਕਰ ਦਿੱਤਾ।ਜਦੋਂ ਗੀਤੂ ਰਾਣੀ ਨੇ ਉਕਤ ਵਿਅਕਤੀ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਦੇ ਨਾਲ ਝਗੜਾ ਅਤੇ ਮਾਰਕੁੱਟ ਕੀਤੀ। ਜਿਸ ਕਾਰਨ ਗੀਤੂ ਰਾਣੀ ਦੇ ਸਿਰ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply