
ਅੰਮ੍ਰਿਤਸਰ, 7 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਫਰੈਂਡਜ ਕਲੱਬ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਤਹਿਤ ਠੰਡ ਦੇ ਮੌਸਮ ਨੂੰ ਦੇਖਦੇ ਹਰ ਸਾਲ ਬੇਸਹਾਰਾ ਲੋਕਾਂ ਵੰਡੇ ਜਾਂਦੇ ਕੰਬਲ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਪ੍ਰਧਾਨ ਗਿਨੀ ਭਾਟੀਆ ਦੀ ਅਗਵਾਈ ਵਿਚ ਬੇਸਹਾਰਾ ਲੋਕਾਂ ਨੂੰ ਗਰਮ ਕੰਬੱਲ ਵੰਡੇ ਗਏ।ਜਿਸ ਵਿਚ ਮੁੱਖ ਮਹਿਮਾਨ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਹੁੰਚੇ। ਉਨਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਦੇ ਦੌਰ ਵਿਚ ਫਰੈਂਡਜ ਕਲੱਬ ਵੱਲੋਂ ਕੀਤੀ ਜਾਂਦੀ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਵਧੀਆ ਉਪਰਾਲਾ ਹੈ।ਪ੍ਰਧਾਨ ਗਿਨੀ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਬੇਸਹਾਰਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਠੰਡ ਤੋਂ ਕੁੱਝ ਰਾਹਤ ਮਿਲ ਸਕੇ।ਉਨ੍ਹਾਂ ਕਿਹਾ ਕਿ ਕਲੱਬ ਦੇ ਮੈਂਬਰਾਂ ਵੱਲੋਂ 31 ਦਸੰਬਰ ਤੱਕ ਲਗਾਤਾਰ ਬੇਸਹਾਰਾ ਲੋਕਾਂ ਦੀ ਸੇਵਾ ਕੀਤੀ ਜਾਵੇਗੀ ਅਤੇ ਲੋਕ ਭਲਾਈ ਦੇ ਕੰਮ ਅੱਗੇ ਵੀ ਜਾਰੀ ਰਹਿਣਗੇ।ਗਿਨੀ ਭਾਟੀਆ ਅਤੇ ਮੈਂਬਰਾਂ ਵੱਲੋਂ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਸ਼ੀਸ਼ ਮਹਾਜਨ, ਅਰੂਣ ਕੁਮਾਰ ਲੌਂਡੇ ਇੰਸਪੈਕਟਰ ਥਾਣਾ ਆਰ.ਪੀ.ਐਫ, ਏ.ਐਸ.ਆਈ ਰਜਿੰਦਰ ਸ਼ਰਮਾ, ਸੁਨੀਲ ਵਿੱਜ, ਰਾਜੇਸ਼ ਕੁਮਾਰ ਡੀ.ਆਰ.ਟੀ.ਸੀ, ਵਿੱਕੀ ਅਰੋੜਾ, ਰਿੰਕੂ ਅਰੋੜਾ, ਵਿਕਰਮਜੀਤ ਸਿੰਘ, ਵਿਸ਼ਾਲ ਸ਼ਰਮਾ, ਅਸ਼ਵੀਨ ਅਗਰਵਾਲ, ਸ਼ੈਂਕੀ ਭਾਟੀਆ, ਗੁੱਡੂ ਭਾਟੀਆ, ਰਾਜਨ ਨਰੂਲਾ ਆਦਿ ਹਾਜਰ ਸਨ।ਠੰਡ ਦੇ ਮੌਸਮ ਨੂੰ ਦੇਖਦੇ ਹੋਏ ਬੇਸਹਾਰਾ ਲੋਕਾਂ ਨੂੰ ਕੰਬੱਲ ਵੰਡਦੇ ਹੋਏ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਪ੍ਰਧਾਨ ਗਿਨੀ ਭਾਟੀਆ, ਅਸ਼ੀਸ਼ ਮਹਾਜਨ, ਥਾਣਾ ਆਰ.ਪੀ.ਐਫ ਇੰਸਪੈਕਟਰ ਅਰੁਣ ਕੁਮਾਰ ਲੌਂਡੇ, ਏ.ਐਸ.ਆਈ ਰਜਿੰਦਰ ਸ਼ਰਮਾ ਅਤੇ ਹੋਰ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media