Friday, September 25, 2026

ਪ੍ਰਵਾਸੀ ਭਾਰਤੀ ਪ੍ਰੋ: ਪਰਮਿੰਦਰ ਸਿੰਘ ਪਰਵਾਨਾ ਨੂੰ ਸ਼ਮਸ਼ੇਰ ਬੈਦਵਾਨ ਯਾਦਗਾਰੀ ਐਵਾਰਡ

ppn0812201601
ਰਾਜਪੁਰਾ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ (ਰਜਿ:) ਰਾਜਪੁਰਾ ਦੀ ਬੈਠਕ ਰੋਟਰੀ ਭਵਨ ਵਿਖੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਸੰਗਮ ਵੱਲੋਂ ਪ੍ਰਵਾਸੀ ਭਾਰਤੀ ਪ੍ਰੋ: ਪਰਮਿੰਦਰ ਸਿੰਘ ਪਰਵਾਨਾ ਨੂੰ ਸ਼ਮਸ਼ੇਰ ਬੈਦਵਾਨ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਸਾਹਿਤਕ ਜੀਵਨ ਬਾਰੇ ਚਾਨਣਾ ਪਾਉਂਦਿਆਂ ਆਪਣੇ ਸਾਹਿਤਕ ਰੰਗ ਬੰਨੇ।ਇਸ ਮੌਕੇ ਪਟਿਆਲਾ ਤੋਂ ਸ੍ਰੀਮਤੀ ਅਮਰਜੀਤ ਕੌਰ ਸਾਹੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸਭਾ ਦਾ ਅਗਾਜ਼ ਕੁਲਵੰਤ ਸਿੰਘ ਜੱਸਲ ਨੇ ਧਾਰਮਿਕ ਗੀਤ ”ਦਸ਼ਮੇਸ਼ ਜੀ ਦੇ ਦੋ ਲਾਹੜੇ ਸਾਨੂੰ ਸਿੱਖੀ ਵਾਲਾ ਸਬਕ ਸਿਖਾਉਂਦੇ” ਗਾ ਕੇ ਕੀਤਾ।ਇਸ ਤੋਂ ਬਾਅਦ ਤਾਰਾ ਸਿੰਘ ਮਠਿਡਾੜਾਂ- ”ਧੰਨ ਸਿਦਕ ਤੇਰਾ ਮਾਤਾ ਗੁਜਰੀ” ਦਰਸ਼ਨ ਸਿੰਘ ਬਨੂੜ ਦੀ ਗਜ਼ਲ ਤੇਰਾ ਕਰਦਾ ਦੀਦਾਰ ਰਹਾਂ” ਮਨਜੀਤ ਕੌਰ ਅੰਬਾਲਵੀ ”ਜ਼ਿੰਦਗੀ ਦੀ ਦਾਤ ਮੁੜਕੇ ਮਿਲਣੀ ਨਹੀਂ” ਡਾ. ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ -”ਨਸ਼ਾ” ਪੇਸ਼ ਕੀਤੀ। ਬਲਦੇਵ ਸਿੰਘ ਖੁਰਾਨਾ ਨੇ ਵਿਅੰਗਮਈ ਸ਼ੇਅਰਾਂ ਨੇ ਮਹੌਲ ਹਾਸਿਆ ਵਿੱਚ ਬਦਲ ਦਿੱਤਾ। ਡਾ. ਹਰਜੀਤ ਸਿੰਘ ਸੱਧਰ ਦਾ ਗੀਤ ਅਤੇ ਜੀ.ਪੀ. ਸਿੰਘ ਦੇ ਸੇਅਰ ਕਾਬਿਲੇ-ਤਾਰੀਫ਼ ਸਨ। ਡਾ. ਹਰਬੰਸ ਸਿੰਘ ਆਹੂਜਾ ਨੇ ਆਪਣੀ ਮਧੁਰ ਆਵਾਜ਼ ਨਾਲ ਗ਼ਜ਼ਲ ਸੁਣਾ ਕੇ ਸਭ ਦਾ ਦਿਲਾਂ ਨੂੰ ਟੁੁੰਬ ਦਿੱਤਾ। ਮੈਡਮ ਹਰਜਿੰਦਰ ਕੌਰ ਸੱਧਰ, ਜਸਵੀਰ ਕੌਰ, ਗੁਰਵਿੰਦਰ ਆਜ਼ਾਦ, ਅੰਗਰੇਜ਼ ਕਲੇਰ, ਕਰਮ ਸਿੰਘ ਹਕੀਰ, ਭੀਮ ਸੈਨ ਝੂਲੇਲਾਲ, ਸੁੱਚਾ ਸਿੰਘ ਗੰਡਾ, ਅਸ਼ੋਕ ਝਾਅ ਸੰਤੋਖ ਸਿੰਘ ਪੰਛੀ, ਓਮ ਪ੍ਰਕਾਸ਼ ਅਰੋੜਾ, ਅਨੁਜ ਟਿਵਾਣਾ, ਦਿਆ ਆਪਣੀਆਂ ਰਚਨਾਵਾਂ ਨਾਲ ਵਧੀਆ ਮਹੌਲ ਸਿਰਜਿਆ।ਮੌਕੇ ਰੋਟਰੀ ਕੱਲਬ ਡਿਸਟੀਕ ਗਵਰਨਰ ਪ੍ਰਧਾਨ ਚੌਧਰੀ ਚੰਦਰ ਸ਼ੇਖਰ, ਪ੍ਰਦੀਪ ਚੇਹਲ, ਬਚਨ ਸੋਢੀ, ਵਿਜੈ ਗੁਪਤਾ ਸੀ.ਏ ਪ੍ਰਧਾਨ ਪਟੇਲ ਕਾਲੇਜ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply