Friday, September 25, 2026

ਚੋਣਾਂ ਵਿੱਚ ਇਕਮੁੱਠ ਹੋ ਕੇ ਚੱਲਣ ਦਾ ਕੀਤਾ ਪ੍ਰਣ

ਜੰਡਿਆਲਾ ਗੁਰੂ, (ਹਰਿੰਦਰ ਪਾਲ ਸਿੰਘ) – ਸਰਕਲ ਜੰਡਿਆਲਾ ਦਿਹਾਤੀ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਜਥੇਦਾਰ ਸਕੱਤਰ ਸਿੰਘ ਦੇਵੀਦਾਸਪੁਰਾ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਤਕਰੀਬਨ 30-35 ਮੌਜੂਦਾ ਅਕਾਲੀ ਸਰਪੰਚ,  ਕਈ ਸਾਬਕਾ ਸਰਪੰਚ, ਸਰਕਲ ਪ੍ਰਧਾਨ, ਯੂਥ ਪ੍ਰਧਾਨ,  ਆਈ.ਟੀ ਵਿੰਗ ਹਲਕਾ ਕਨਵੀਨਰ, ਸਾਬਕਾ ਚੇਅਰਮੈਨ, ਅਕਾਲੀ ਦਲ ਬਾਦਲ ਦੇ ਆਗੂ, ਯੂਥ ਵਿੰਗ ਆਗੂ ਤੇ ਵਰਕਰਾਂ ਨੇ ਭਾਗ ਲਿਆ ਤੇ ਜਥੇਦਾਰ ਸਕੱਤਰ ਸਿੰਘ ਦੀ ਅਗਵਾਈ ਹੇਠ ਚੇਅਰਮੈਨ ਗੁਰਜਿੰਦਰ ਸਿੰਘ ਢਪੱਈਆ ਨਾਲ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ।ਸਾਰੇ ਆਗੂਆਂ ਨੇ ਚੋਣਾਂ ਵਿੱਚ ਇਕਮੁੱਠ ਹੋ ਕੇ ਚੱਲਣ ਦਾ ਪ੍ਰਣ ਕੀਤਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply