Friday, July 3, 2026

ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬੀ ਵਿਸ਼ੇ ਨੂੰ ਪੜਾਉਣ ਰੋਕਣ ਦੀ ਨੀਤੀ ਦੀ ਨਿੰਦਾ

punjabi-language
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਅੱਜ ਇਥੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸਾਹਿਤਕਾਰਾਂ, ਸਭਿਆਚਾਰ ਅਤੇ ਪੱਤਰਕਾਰਾਂ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿੱਚ ਫੋਕਲੋਰ ਰਿਸਰਚ ਅਕਾਦਮੀ, ਏਕਮ ਸਾਹਿਤ ਮੰਚ, ਅੰਮ੍ਰਿਤਸਰ ਸਾਹਿਤ ਸੰਗਮ, ਪੰਜਾਬੀ ਸਾਹਿਤ ਸਭਾ ਚੋਗਾਵਾ, ਅੱਖਰ ਕਾਵਿ ਕਬੀਲਾ, ਅਦਬ ਅਦੀਬ ਅਦਾਬ ਸਭਾ, ਵਿਰਸਾ ਵਿਹਾਰ ਸੁਸਾਇਟੀ, ਸਾਊਥ ਏਸ਼ੀਆ ਫ਼੍ਰੀ ਮੀਡੀਆ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਨਾਲ ਮਿਲਕੇ ਮੀਟਿੰਗ ਕੀਤੀ।ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਵਿਸ਼ੇ ਨੂੰ ਪੜਾਉਣੋ ਰੋਕਣ ਦੀ ਮਾਰੂ ਨੀਤੀ ਦੇ ਵਿਰੋਧ ਵਿੱਚ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਗ੍ਰੈਜੂਏਟ ਪੱਧਰ ਤੱਕ ਪੜਾਈ ਜਾ ਰਹੀਂ ਪਰ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਉਸ ਨੂੰ ਨਵੇਂ ਕੋਰਸ ਸਿਸਟਮ ਅਨੁਸਾਰ ਇੱਛਤ ਵਿਸ਼ਾ ਬਣਾਇਆ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਅਨੁਸਾਰ ਹਰ ਮਾਤ ਭਾਸ਼ਾ ਵਿੱਚ ਸਿੱਖਿਆ ਦੇਣੀ ਲਾਜਮੀ ਹੈ ਪਰ ਪੰਜਾਬ ਸਰਕਾਰ ਦੀ ਲਾਪਰਵਾਹੀ ਭਰੀ ਨੀਤੀ ਕਾਰਨ ਪੰਜਾਬੀ ਭਾਸ਼ਾ ਨਾਲ ਇਹ ਖਿਲਵਾੜ ਸ਼ੁਰੂ ਹੋ ਗਿਆ ਹੈ।ਅਕਾਦਮੀ, ਸਭਿਆਚਾਰਕ ਸੰਸਥਾਵਾਂ ਅਤੇ ਸਾਹਿਤ ਸਭਾਵਾਂ ਇਸ ਨੀਤੀ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਪੰਜਾਬ ਯੂਨੀਵਰਸਿਟੀ ਨੂੰ ਇਹ ਪੰਜਾਬੀ ਮਾਰੂ ਨੀਤੀ ਲਾਗੂ ਨਾ ਕਰਨ ਦੀ ਅਪੀਲ ਕਰਦੀ ਹੈ।
ਇਸ ਮੀਟਿੰਗ ਵਿੱਚ ਰਮੇਸ਼ ਯਾਦਵ, ਸ੍ਰੀਮਤੀ ਅਰਤਿੰਦਰ ਸੰਧੂ, ਭੂਪਿੰਦਰ ਸਿੰਘ ਸੰਧੂ, ਮਲਵਿੰਦਰ ਸਿੰਘ, ਧਰਵਿੰਦਰ ਸਿੰਘ ਔਲਖ, ਗੁਰਦੇਵ ਸਿੰਘ ਮਹਿਲਾਂਵਾਲਾ, ਨਾਟਕਕਾਰ ਜਗਦੀਸ਼ ਸਚਦੇਵਾ, ਡਾ. ਬਿਕਰਮ ਸਿੰਘ, ਰਾਜਿੰਦਰ ਸਿੰਘ ਰੂਬੀ, ਕਮਲ ਗਿੱਲ, ਕਿਰਨ ਵਿਜ, ਵਿਸ਼ਾਲ, ਗੁਰਿੰਦਰ ਮਕਨਾ, ਜਸਪਾਲ ਕੌਰ, ਪ੍ਰੋ. ਸਤਨਾਮ ਕੌਰ ਰੰਧਾਵਾ, ਸੁਜਾਤਾ, ਪ੍ਰੋ. ਸਤਨਾਮ ਸਿੰਘ ਗਿੱਲ ਆਦਿ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਦੇ ਨੁਮਾਇੰਦੇ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply