Monday, February 23, 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗੀ ‘ਵਾਤਾਵਰਣ ਸ਼ੁੱਧਤਾ ਲਹਿਰ’ -ਪ੍ਰੋ: ਬਡੂੰਗਰ

ppn1012201603ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਈ ਹੇਠ ਸ਼ਹੀਦਾਂ ਦੀ ਪਾਵਨ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਵਿਸ਼ੇਸ਼ ਇਕਤਰਤਾ ਹੋਈ ਇਸ ਇਕੱਤਰਤਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੰਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਗੰਭੀਰ ਵਿਚਾਰਾ ਕੀਤੀਆਂ ਗਈਆਂ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸੁਧਾਰਨ ਹੋਈ ਇਸ ਇਕੱਤਰਤਾ ਵਿਚ ਸੰਤਾਂ-ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ, ਹਰ ਧਰਮ ਦੇ ਵਾਤਾਵਰਣ ਪ੍ਰੇਮੀਆਂ ਅਤੇ ਸੁਸਾਇਟੀਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਇਕੱਤਰਤਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਾਤਾਵਰਣ ਸ਼ੁੱਧਤਾ ਲਹਿਰ ਨੂੰ ਵੱਡੇ ਪੱਧਰ ‘ਤੇ ਉਲੀਕਣ ਸਬੰਧੀ ਗੰਭੀਰ ਵਿਚਾਰਾਂ ਹੋਈਆਂ
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਤੇ ਉੱਘੇ ਸਿੱਖ ਚਿੰਤਕ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾਲਸਾ ਪੰਥ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਹੁਤ ਵੱਡੀਆਂ ਉਮੀਦਾਂ ਹਨ ਉਨ੍ਹਾਂ ਕਿਹਾ ਮੈਂ ਅੱਜ ਇਸ ਇਕੱਤਰਤਾ ਵਿੱਚ ਹਾਜ਼ਰ ਸਮੁੱਚੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਸੰਸਥਾ ਨੂੰ ਗੁਰੂ ਸਾਹਿਬਾਨ ਦੇ ਆਸੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਾਂਗਾ ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕੋਈ ਐਸਾ ਪੀਰ-ਪੈਗੰਬਰ ਨਹੀਂ ਹੋਇਆ ਜਿਸ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਆਪਣਾ ਸਰਬੰਸ ਵਾਰਿਆ ਹੋਵੇ ਪਰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਸਮੁੱਚੀ ਲੋਕਾਈ ਦਾ ਭਲਾ ਕੀਤਾ ਤੇ ਖਾਲਸੇ ਨੂੰ ਆਪਣੇ ਤੋਂ ਵੱਡਾ ਦਰਜਾ ਦਿੱਤਾ ਉਨ੍ਹਾਂ ਕਿਹਾ ਮੇਰੀ ਦਿਲੀ ਇੱਛਾ ਹੈ ਕਿ ਵਾਤਾਵਰਣ ਸਬੰਧੀ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਕੇਵਲ ਸਿੱਖ ਪੰਥ ਹੀ ਨਹੀਂ ਹਰ ਧਰਮ, ਹਰ ਵਰਗ, ਹਰ ਖਿੱਤੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਇਸ ਨਿਸ਼ਾਨੇ ਨਾਲ ਅੱਜ ਹਰ ਸੰਸਥਾ ਨੂੰ ਇਸ ਇਕੱਤਰਤਾ ਵਿੱਚ ਬੁਲਾਇਆ ਗਿਆ ਹੈ ਅਤੇ ਜੋ ਰਹਿ ਗਏ ਹਨ ਉਨ੍ਹਾਂ ਨਾਲ ਵੀ ਬਹੁਤ ਜਲਦ ਸੰਪਰਕ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਤਰਵਰਣ ਦੀ ਸਾਂਭ ਸੰਭਾਲ ਲਈ ਇਕ ਵੱਖਰਾ ਵਿਭਾਗ ਕੇਵਲ ਸਿੰਘ ਵਧੀਕ ਸਕੱਤਰ ਦੀ ਨਿਗਰਾਨੀ ਹੇਠ ਖੋਹਲ ਦਿੱਤਾ ਗਿਆ ਹੈਕੋਈ ਵੀ ਲਹਿਰ ਹਮੇਸ਼ਾਂ ਜਨਤਾ ਤੋਂ ਹੀ ਉਜਾਗਰ ਹੁੰਦੀ ਹੈ ਤੇ ਇਨਕਲਾਬ ਵੀ ਜਨਤਾ ਹੀ ਲਿਆਉਂਦੀ ਹੈ ਸਮੁੱਚੇ ਸੰਸਾਰ ਵਿੱਚ ਵਾਤਾਵਰਣ ਦੀ ਸ਼ੁੱਧਤਾ ਸਬੰਧੀ ਲਹਿਰ ਨੂੰ ਪ੍ਰਚੰਡ ਕਰਨ ਲਈ ਜਨਤਾ ਨੇ ਹੀ ਹੰਭਲਾ ਮਾਰਨਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਮੇਰੀ ਆਵਾਜ਼ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਵਧ ਰਹੇ ਪ੍ਰਦੂਸ਼ਣ ਤੇ ਕੰਟਰੋਲ ਕਰਨ ਤੇ ਪਵਣ ਪਾਣੀ ਦੀ ਸ਼ੁੱਧਤਾ ਲਈ ਯੋਗਦਾਨ ਪਾਉਣ ਵਿੱਚ ਵਿਸ਼ਵਾਸ ਦਿਵਾਇਆ ਹੈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਗੰਭੀਰ ਅਤੇ ਚਿੰਤਤ ਹੈ ਪ੍ਰਧਾਨ ਸਾਹਿਬ ਨੇ 14 ਮਾਰਚ ਵਾਲੇ ਦਿਨ ਨੂੰ ‘ਸਿੱਖ ਵਾਤਾਵਰਣ ਦਿਵਸ’ ਵਜੋਂ ਮਨਾਏ ਜਾਣ ਦਾ ਐਲਾਨ ਕੀਤਾਇਸ ਮੌਕੇ ‘ਤੇ ਸੰਤ ਬਲਬੀਰ ਸਿੰਘ ਨਿਰਮਲ ਕੁਟੀਆ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਕੇਵਲ ਸ਼ੋ੍ਰਮਣੀ ਕਮੇਟੀ ਹੀ ਨਹੀਂ ਬਲਕਿ ਹਰ ਗੁਰੂ ਘਰ ਦੇ ਨਾਲ-ਨਾਲ ਮੰਦਰ, ਮਸੀਤਾਂ, ਗਿਰਜਾ ਘਰ, ਡੇਰਿਆਂ ਅਤੇ ਹੋਰ ਧਾਰਮਿਕ ਅਸਥਾਨਾ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਲਹਿਰ ਨੂੰ ਅੱਗੇ ਤੋਰਨ ਲਈ ਨਾਲ ਚੱਲਣਾ ਚਾਹੀਦਾ ਹੈ ਪਾਣੀ ਤੇ ਹਵਾ ਦੇ ਪ੍ਰਦੂਸ਼ਿਤ ਹੋਣ ਨਾਲ ਅਸੀਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ ਅੱਜ ਲੋੜ ਹੈ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਵਾਤਾਵਰਣ ਦੀ ਸਾਂਭ ਸੰਭਾਲ ਕੀਤੀ ਜਾਵੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕਿਹਾ ਕਿ ਵਿਚਾਰਾਂ ਦੇ ਨਾਲ-ਨਾਲ ਹਰ ਕੰਮ ਨੂੰ ਪ੍ਰੀਕਟੀਕਲੀ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਜਿੱਥੇ ਵੱਧ ਤੋਂ ਵੱਧ ਬੂਟੇ ਲਾਉਣੇ ਹਨ ਓਥੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ ਦੀ ਵੀ ਬਹੁਤ ਜ਼ਰੂਰਤ ਹੈ ਹਰ ਗੁਰੂ ਘਰ ਦੇ ਪੰਜ ਕਿੱਲੋਂ ਮੀਟਰ ਦੇ ਘੇਰੇ ਨੂ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈਈਕੋ ਸਿੱਖ ਦੀ ਪ੍ਰਧਾਨ ਬੀਬਾ ਸੁਪ੍ਰੀਤ ਕੌਰ ਨੇ ਕਿਹਾ ਕਿ ਦੀਵਾਲੀ ਤੇ ਹੋਲਾ ਮਹੱਲਾ ਪ੍ਰਦੂਸ਼ਣ ਰਹਿਤ ਮਨਾਇਆ ਜਾਵੇ ਉਨ੍ਹਾਂ ਕਿਹਾ ਕਿ ਹੌਲਾ ਮਹੱਲਾ ਤੇ ਦੀਵਾਲੀ ਵੀ ਗਰੀਨ ਮਨਾਈ ਜਾਵੇ ਇਸ ਉਪਰੰਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਬੀਬੀ ਸੁਰਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਮੋਤੀ ਰਾਮ ਮਹਿਰਾ ਯਾਦਾਰੀ ਟਰੱਸਟ ਵੱਲੋਂ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆਇਨ੍ਹਾਂ ਪ੍ਰਮੁੱਖ ਸਖ਼ਸ਼ੀਅਤਾਂ ਦੇ ਇਲਾਵਾ ਗੁਰਮੀਤ ਸਿੰਘ ਅਤੇ ਮੁੱਖ ਪ੍ਰਬੰਧਕ ਤੇ ਗੁਰਿੰਦਰਪਾਲ ਸਿੰਘ ਫਾਊਂਡਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਾਬਾ ਸੰਤੋਖ ਸਿੰਘ ਹਮੀਰਾ, ਹਰਦੀਪ ਸਿੰਘ ਸਨੌਲ, ਗੁਰਦਿਆਲ ਸਿੰਘ ਸੀਤਲ, ਬਾਬਾ ਇੰਦਰ ਸਿੰਘ ਬੁੱਢਾ ਦਲ, ਸੰਤ ਦਰਵਾਰਾ ਸਿੰਘ ਰੋਹੀ ਸਾਹਿਬ ਵਾਲੇ, ਗੁਰਮੇਲ ਸਿੰਘ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ, ਰਣਧੀਰ ਸਿੰਘ ਚੀਮਾ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਵੀ ਸੰਬੌਧਨ ਕੀਤਾ ਇਕੱਤਰਤਾ ਦੇ ਅਖੀਰ ਵਿੱਚ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਹਾਜ਼ਰ ਸੰਤਾਂ-ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੀਦੀਆਂ, ਧਾਰਮਿਕ ਸੁਸਾਇਟੀਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ
ਇਸ ਮੌਕੇ ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ, ਰਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਚੀਮਾ ਤੇ ਦਵਿੰਦਰ ਸਿੰਘ ਖਟੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਦੇਵ ਸਿੰਘ ਭੂਰਾ ਕੋਹਨਾ ਨਿੱਜੀ ਸਕੱਤਰ, ਡਾ. ਪਰਮਜੀਤ ਸਿੰਘ ਸਰੋਆ ਤੇ ਕੇਵਲ ਸਿੰਘ ਵਧੀਕ ਸਕੱਤਰ, ਸਿਮਰਜੀਤ ਸਿੰਘ ਸਕੱਤਰ ਮੀਡੀਆ, ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਗੁਰਮੀਤ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਮਾਛੀਵਾੜਾ, ਜੋਗਾ ਸਿੰਘ ਗੁਰਦੁਆਰਾ ਸਾਹਿਬ ਪਾ: ਨੌਵੀਂ ਬਹਾਦਰਗੜ੍ਹ, ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਸੰਤ ਬਾਬਾ ਨਿਰਮਲ ਸਿੰਘ ਜੀ ਬੂੜੇਵਾਲ, ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਨਰੈਣਗੜ੍ਹ ਸੰਗੋਜਲਾ, ਸੰਤ ਬਾਬਾ ਮਨਜੀਤ ਸਿੰਘ ਗੁ:ਗੁਰੂ ਨਾਨਕ ਨਗਰ ਡੋਗਰਾਵਾਲਾ ਆਦਿ ਹਾਜ਼ਰ ਸਨ

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply