ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ) – ਆਮ ਤੌਰ ‘ਤੇ ਵੱਡੇ-ਵੱਡੇ ਸਨਅਤੀ ਘਰਾਣਿਆਂ ਵਲੋਂ ਆਪਣੇ ਪ੍ਰੋਡਕਟ ਮਾਰਕੀਟ ਵਿੱਚ ਉਤਾਰਨ ਲਈ ਦਿੱਲੀ ਵਰਗੀ ਵੱਡੀਆਂ ਥਾਵਾਂ ਨੂੰ ਚੁਣਿਆ ਜਾਂਦਾ ਹੈ।ਪ੍ਰੰਤੂ ਹੁਣ ਅੰਮ੍ਰਿਤਸਰ ਵਿੱਚ ਚਲ ਰਹੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦੌਰਾਨ ਸਨਅਤਕਾਰਾਂ ਨੇ ਪਹਿਲੀ ਵਾਰ ਆਪਣੇ ਪ੍ਰੋਡਕਟ ਮਾਰਕੀਟ ਵਿੱਚ ਉਤਾਰਨ ਲਈ ਚੁਣਿਆ ਹੈ।ਇਸ ਵਾਰ ਆਯੋਜਿਤ ਕੀਤੀ ਗਈ ਬਾਇਰ ਸੈਲਰ ਮੀਟ ਦੌਰਾਨ ਜਿਥੇ ਅਫਗਾਨਿਸਤਾਨ ਨੇ ਖੇਤੀਬਾੜੀ ਸੰਦਾਂ ਵਿੱਚ ਸੱਭ ਤੋਂ ਵੱਧ ਦਿਲਚਸਪੀ ਦਿਖਾਈ ਹੈ ਉਥੇ ਹੀ ਇਸ ਖੇਤਰ ਦੀ ਮੋਹਰੀ ਕੰਪਨੀ ਸਾਇਲ ਮਾਸਟਰ ਨੇ ਆਧੁਨਿਕ ਤਕਨੀਕ ਨਾਲ ਬਣੀ ਮਸ਼ੀਨ (ਬੈਕ ਹੋ) ਨੂੰ ਪੰਜਾਬ ਦੀ ਮਾਰਕੀਟ ਵਿੱਚ ਉਤਾਰਿਆ ਹੈ। ਕੰਪਨੀ ਦੇ ਐਮ.ਡੀ. ਕਨਵ ਅਗਰਵਾਲ ਨੇ ਦੱਸਿਆ ਕਿ ਇਸ ਛੋਟੀ ਜੇਸੀਬੀ ਮਸ਼ੀਨ ਦੀ ਖਾਸ ਗੱਲ ਇਹ ਹੈ ਕਿ ਇਸਨੂੰ ਘੱਟ ਬਜਟ ਵਾਲੇ ਖਪਤਕਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।ਮੇਕ ਇਨ ਇੰਡੀਆ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਅਗਰਵਾਲ ਅਨੁਸਾਰ ਆਮ ਤੌਰ ‘ਤੇ ਟਰੈਕਟਰ ਦੀ ਵਰਤੋਂ ਸਾਲ ਵਿੱਚ ਦੋ ਮਹੀਨੇ ਹੁੰਦੀ ਹੈ, ਪ੍ਰੰਤੂ ਇਸ ਮਸ਼ੀਨ ਨੂੰ ਟਰੈਕਟਰ ਦੇ ਨਾਲ ਜੋੜ ਕੇ ਕਿਸਾਨ ਸਹਾਇਕ ਧੰਦੇ ਵਜੋਂ ਕੰਮ ਕਰ ਸਕਦਾ ਹੈ। ਇਸ ਦੀ ਮਦਦ ਨਾਲ ਕਿਸਾਨ ਸਿੰਚਾਈ, ਮਿੱਟੀ ਦੀ ਖੁਦਾਈ, ਮਿੱਟੀ ਦੀ ਭਰਾਈ, ਡੇਅਰੀ ਧੰਦੇ ਅਤੇ ਖਨਨ ਆਦਿ ਦੇ ਕੰਮ ਕਰ ਸਕਦੇ ਹਨ।ਬਿਨਾਂ ਕਿਸੇ ਮਕੈਨਿਕ ਦੀ ਸਹਾਇਤਾ ਦੇ ਟਰੈਕਟਰ ਨਾਲ ਜੁੜਨ ਵਾਲੀ ਇਸ ਮਸ਼ੀਨ ਦਾ ਉਦਘਾਟਨ ਪੰਜਾਬ ਦੇ ਉਦਯੋਗ ਮੰਤਰੀ ਮਦਨ ਮੋਹਨ ਮਿਤੱਲ ਨੇ ਕੀਤਾ।
ਇਸ ਮੇਲੇ ਦੌਰਾਨ ਚੇਨਹੀ ਦੀ ਟਰੈਕਟਰ ਕੰਪਨੀ ਮੈਸੇ ਫਰਗੂਸਨ ਨੇ ਟੈਫੇ ਤਕਨੌਲਜੀ ਤੇ ਅਧਾਰਿਤ ਆਪਣਾ ਟਰੈਕਟਰ 75 ਐਚਪੀ 2635 4 ਡਬਲਿਊਡੀ ਮਾਰਕੀਟ ਵਿੱਚ ਉਤਾਰਿਆ ਹੈ। ਕੰਪਨੀ ਦੇ ਸਲਾਹਕਾਰ ਅਨਿਲ ਕੁਮਾਰ ਸਾਹਨੀ ਦੀ ਟੀਮ ਅਨੁਸਾਰ ਅੰਮ੍ਰਿਤਸਰ ਪੰਜਾਬ ਦਾ ਮੁੱਖ ਸ਼ਹਿਰ ਹੈ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇਸ ਟਰੈਕਟਰ ਨੂੰ ਡਿਜਾਈਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਰਕੀਟ ਵਿੱਚ ਆਪਣਾ ਪ੍ਰੋਡਕਟ ਲੈਕੇ ਆਉਣ ਦੇ ਲਈ ਅੰਮ੍ਰਿਤਸਰ ਤੋਂ ਚੰਗਾ ਕੋਈ ਸ਼ਹਿਰ ਨਹੀ ਹੈ।ਪਾਈਟੈਕਸ ਮੇਲੇ ਦੌਰਾਨ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਨਾਰਥ ਈਸ਼ਟ ਰੀਜ਼ਨ (ਡੋਨੇਰ) ਨੇ ਵੀ ਪਹਿਲੀ ਵਾਰ ਆਪਣੇ ਪ੍ਰੋਡਕਟ ਪੰਜਾਬ ਵਿੱਚ ਉਤਾਰਣ ਲਈ ਪਾਈਟੈਕਸ ਨੂੰ ਹੀ ਤਰਜ਼ੀਹ ਦਿੱਤੀ ਹੈ।ਡੋਨੇਰ ਦੇ ਗੁਹਾਟੀ ਦਫਤਰ ਦੇ ਡੀ.ਜੀ.ਐਮ. ਤਪਨ ਕੁਮਾਰ ਸ਼ਰਮਾ ਆਪਣੇ ਵਿਭਾਗ ਦੀ 15 ਮੈਂਬਰੀ ਟੀਮ ਦੇ ਨਾਲ ਇਥੇ ਪੁੱਜੇ ਹੋਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਉਨ੍ਹਾ ਦਾ ਪਹਿਲਾ ਉਪਰਾਲਾ ਹੈ।ਜਿਸ ਵਿੱਚ ਉਨ੍ਹਾਂ ਨੂੰ ਚੰਗਾ ਰੁਝਾਨ ਮਿਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਭਾਰਤ ਦੇ ਅਰੁਣਾਚਲ, ਅਸਮ, ਸਿਕੱਮ ਆਦਿ ਸੂਬਿਆਂ ਦਾ ਸਮਾਨ ਅੰਮ੍ਰਿਤਸਰੀਆਂ ਵਲੋਂ ਜੀ ਭਰ ਕੇ ਖਰੀਦਿਆ ਜਾ ਰਿਹਾ ਹੈ। ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਰੀਜਨਲ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ ਨੇ ਦੱਸਿਆ ਕਿ ਕੰਪਨੀਆਂ ਵਲੋਂ ਇਥੇ ਆਪਣੇ ਪ੍ਰੋਡਕਟਾਂ ਨੂੰ ਪੰਜਾਬ ਦੀ ਮਾਰਕੀਟ ਵਿੱਚ ਉਤਾਰਨ ਦੀ ਸ਼ੁਰੂਆਤ ਚੰਗਾ ਕਦਮ ਹੈ। ਜਿਸ ਨਾਲ ਭਵਿੱਖ ਵਿੱਚ ਸਨਅਤਕਾਰਾਂ ਨੂੰ ਇੱਕ ਚੰਗਾ ਮੰਚ ਮਿਲੇਗਾ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …