Wednesday, October 14, 2026

ਮੰਦਭਾਗੀ ਘਟਨਾ ਵਿਚ ਅਧਿਆਪਕਾਂ ਦੀ ਹੋਈ ਮੌਤ `ਤੇ ਦੁੱਖ ਪ੍ਰਗਟ

ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਕਰਮਚਾਰੀ ਦਲ, ਈਜੀਐਸ ਟੀਚਰ ਯੂਨੀਅਨ, ਆਸ਼ਾ ਵਰਕਰਜ਼ ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕ੍ਰਾਫਟ ਟੀਚਰ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਅਤੇ ਹੋਰਨਾਂ ਸਬੰਧਤ ਕਰਮਚਾਰੀਆਂ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ।ਮੀਟਿੰਗ ਦੋਰਾਨ ਫਾਜ਼ਿਲਕਾ ਇਲਾਕੇ ਵਿਚ ਹੋਈ ਮੰਦਭਾਗੀ ਘਟਨਾ ਵਿਚ ਅਧਿਆਪਕਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਰੱਖਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ ਗਈ।
ਇਸ ਮੌਕੇ ਸੂਬਾਈ ਸੰਗਠਨ ਸਕੱਤਰ ਸਤੀਸ਼ ਵਰਮਾ, ਈਜੀਐਸ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਸੰਦੀਪ ਕੰਬੋਜ, ਕਿਰਨ ਰਾਣੀ ਬਤਰਾ, ਮਮਤਾ ਰਾਣੀ, ਮਹਿਲ ਸਿੰਘ, ਮੱਖਣ ਸਿੰਘ, ਓਮ ਪ੍ਰਕਾਸ਼, ਚਿਮਨ ਲਾਲ ਸੱਚੂ, ਮੰਗਾ ਸਿੰਘ ਆਜ਼ਾਦ, ਬਗੀਚਾ ਸਿੰਘ ਘੁਬਾਇਆ, ਜਗਦੀਸ਼ ਚੰਦਰ, ਰਾਜ ਕੁਮਾਰ ਵਰਮਾ, ਕਾਂਸ਼ੀ ਰਾਮ, ਜਸਪ੍ਰੀਤ ਸਿੰਘ, ਏਆਰਮਾਸੂ ਦੇ ਕੌਮੀ ਪ੍ਰਧਾਨ ਸਰਾਜ ਸਿੰਘ ਮਹਾਤਮ ਨਗਰ ਅਤੇ ਹੋਰ ਵਰਕਰਾਂ ਨੇ ਦੁੱਖ ਪ੍ਰਗਟ ਕੀਤਾ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply