ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਦੀ ਧਾਰਮਿਕ ਸੰਸਥਾ ਰਾਮ ਰੁਣੇਚਾ ਵਾਲਾ ਬਾਬਾ ਭਲੀ ਕਰੇਗਾ ਸਭਾ ਫਾਜ਼ਿਲਕਾ ਵੱਲੋਂ ਧਾਰਮਿਕ ਕੰਮਾਂ ਤੋਂ ਇਲਾਵਾ ਸਮਾਜਿਕ ਕੰਮਾਂ ਵਿਚ ਵੀ ਯੋਗਦਾਨ ਕੀਤਾ ਜਾ ਰਿਹਾ ਹੈ। ਸੰਸਥਾ ਨੇ ਅੱਜ ਸਥਾਨਕ ਬਾਦਲ ਕਲੋਨੀ ਸਥਿਤ ਬਾਬਾ ਅੰਬੇਦਕਰ ਧਰਮਸ਼ਾਲਾ ਵਿਚ ਭੈਰੋ ਬਸਤੀ ਵਿਚ ਰਹਿਣ ਵਾਲੀ ਇੱਕ ਜ਼ਰੂਰਤਮੰਦ ਲੜਕੀ ਦੇ ਵਿਆਹ ਵਿਚ ਜ਼ਰੂਰੀ ਸਮਾਨ ਭੇਂਟ ਕਰਕੇ ਸਹਾਇਤਾ ਕੀਤੀ। ਜਾਣਕਾਰੀ ਦਿੰਦੇ ਹੋਏ ਸਭਾ ਦੇ ਚੇਅਰਮੈਨ ਮੋਹਨ ਲਾਲ ਮਿੱਢਾ ਅਤੇ ਪ੍ਰਧਾਨ ਧਰਮਪਾਲ ਢੱਲ ਨੇ ਦੱਸਿਆ ਕਿ ਸੰਸਥਾ ਨੇ ਇਸ ਤੋਂ ਪਹਿਲਾਂ ਵੀ 9 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿਚ ਜ਼ਰੂਰੀ ਸਮਾਨ ਜਿਵੇਂ ਬੈਡ, ਪੇਟੀ, ਸੰਦੂਕ, 31 ਬਰਤਨ, 5 ਸੂਟ ਦਾ ਸਹਿਯੋਗ ਕੀਤਾ ਹੈ।ਇਸ ਮੌਕੇ ਸੰਸਥਾ ਵੱਲੋਂ ਅੱਜ ਇੱਕ ਲੜਕੀ ਦੇ ਵਿਆਹ ਵਿਚ ਸਮਾਨ ਭੇਂਟ ਕਰਕੇ ਸਹਾਇਤਾ ਕੀਤੀ ਹੈ। ਪ੍ਰੋਗਰਾਮ ਵਿਚ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਆਪ ਪਾਰਟੀ ਦੇ ਫਾਜ਼ਿਲਕਾ ਤੋਂ ਉਮੀਦਵਾਰ ਸਮਰਬੀਰ ਸਿੰਘ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਨੂੰ ਆਪਣੇ ਵੱਲੋਂ 5100 ਰੁਪਏ ਦੀ ਰਕਮ ਭੇਂਟ ਕੀਤੀ।ਇਸ ਮੌਕੇ ਅਮਨ ਸੇਤੀਆ, ਰਾਹੁਲ ਕੁਮਾਰ, ਤਿਲੋਕ ਚੰਦ, ਇੰਦਰ ਮੋਹਨ, ਜਗਦੀਸ਼ ਗਹਿਲੋਤ, ਪ੍ਰਵੀਨ ਗੋਹਲਾਟੀ, ਸੁਮਨ ਕੌਰ ਅਤੇ ਹੋਰ ਸ਼ਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media