ਫਾਜ਼ਿਲਕਾ, 10 ਦਸੰਬਰ (ਵਿਨੀਤ ਅਰੋੜਾ): ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮਾਜਸੇਵਾ ਦੇ ਵੱਖ ਵੱਖ ਪ੍ਰੋਜੈਕਟਾਂ ਵਿਚ ਲੱਗੀ ਸ਼ਹਿਰ ਦੀ ਸੋਸ਼ਲ ਵੈਲਫੇਅਰ ਸੁਸਾਇਟੀ ਫਾਜਿਲਕਾ ਵੱਲੋਂ ਸ਼ਹਿਰ ਦੀਆਂ ਦੋ ਧਾਰਮਿਕ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਦੋ ਨਿਜੀ ਸਕੂਲਾਂ ਵਿਚ ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੋਟੀਆ ਵੰਡੀਆਂ ਗਈਆਂ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਜਨਰਲ ਸਕੱਤਰ ਕੰਵਲ ਚਰਾਇਆ ਨੇ ਦੱਸਿਆ ਕਿ ਸੁਸਾਇਟੀ ਦੇ ਮੀਤ ਪ੍ਰਧਾਨ ਸੁਮਤੀ ਜੈਨ ਉਨ੍ਹਾਂ ਦੀ ਹੈਦਰਾਬਾਦ ਵਾਸੀ ਬੇਟੀ ਸ਼ਿਪਰਾ ਅਤੇ ਜੁਆਈ ਅਨੁਤ ਜੈਨ ਦੇ ਸਹਿਯੋਗ ਨਾਲ ਸਥਾਨਕ ਦੁਰਗਿਆਨਾ ਮੰਦਰ ਮਾਡਲ ਸਕੂਲ ਅਤੇ ਸਵਾਮੀ ਕ੍ਰਿਸ਼ਨਾਨੰਦ ਮਾਡਲ ਸਕੂਲ ਵਿਚ 58 ਗਰਮ ਕੋਟੀਆਂ ਵੰਡੀਆਂ ਗਈਆਂ। ਇਸ ਮੌਕੇ ਸਵਾਮੀ ਕ੍ਰਿਸ਼ਨਾਨੰਦ ਮਾਡਲ ਸਕੂਲ ਦੀ ਪ੍ਰਿੰਸੀਪਲ ਅਚਲਾ ਧੀਂਗੜਾ, ਅਧਿਆਪਕਾਵਾਂ ਜੋਤੀ ਸਚਦੇਵਾ, ਅਨੂੰ ਨਾਗਪਾਲ, ਅਰਿਕ, ਸੁਮਨ ਸੇਤੀਆ, ਅੰਤਰਾ ਮੋਂਗਾ ਹਾਜ਼ਰ ਸਨ ਅਤੇ ਦੁਰਗਿਆਨਾ ਮੰਦਰ ਸਕੂਲ ਵਿਚ ਪ੍ਰਿੰਸੀਪੀ ਕਾਮਨੀ ਹਾਜ਼ਰ ਸਨ। ਸੁਸਾਇਟੀ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਪ੍ਰਧਾਨ ਸ਼ਸ਼ੀ ਕਾਂਤ, ਸੀਨੀਅਰ ਮੀਤ ਪ੍ਰਧਾਨ ਅਮ੍ਰਤ ਲਾਲ ਕਰੀਰ, ਸੁਰੈਣ ਲਾਲ ਕਟਾਰੀਆ, ਸਰਬਜੀਤ ਸਿੰਘ ਢਿਲੋਂ, ਸਕੱਤਰ ਸੰਦੀਪ ਅਨੇਜਾ, ਰਵੀ ਜੁਨੇਜਾ, ਓਮ ਪ੍ਰਕਾਸ਼ ਫੁੱਟੇਲਾ ਨੇ ਸੁਮਤੀ ਜੈਨ ਦੀ ਹਾਜ਼ਰੀ ਵਿਚ ਕੋਟੀਆਂ ਸਕੂਲ ਦੇ ਪ੍ਰਿੰਸੀਪਲਾਂ ਨੂੰ ਸੋਂਪ ਦਿੱਤੀਆਂ। ਸੁਸਾਇਟੀ ਦੇ ਖਜ਼ਾਨਚੀ ਰਵਿੰਦਰ ਲੂਨਾ ਨੇ ਦੱਸਿਆ ਕਿ ਜਲਦੀ ਹੀ ਨਿਜੀ ਸਕੂਲਾਂ ਵਿਚ ਜਿੱਥੇ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਨਹੀਂ ਦਿੱਤੀਆਂ ਜਾਂਦੀਆਂ ਉੱਥੇ ਸੁਸਾਇਟੀ ਵੱਲੋਂ ਕੋਟੀਆਂ ਵੰਡੀਆਂ ਜਾਣਗੀਆਂ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media