Thursday, April 30, 2026

ਗੁਰੂ ਨਗਰੀ 13 ਦਸੰਬਰ ਨੂੰ ਪੁੱਜੇਗਾ ਉਤਰ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦਾ 40 ਮੈਂਬਰੀ ਵਫਦ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)  ਦੇਸ਼ ਦੇ ਵਿਦਿਆਰਥੀਆਂ ਦਰਮਿਆਨ ਸਦਭਾਵਨਾ ਤੇ ਆਪਸੀ ਏਕਤਾ ਨੂੰ ਵਧਾਉਣ ਅਤੇ ਸਭਿਾਅਚਾਰਕ ਸਾਂਝ ਦੇ ਆਦਾਨ ਪ੍ਰਦਾਨ ਲਈ 1965 ਵਿੱਚ ਵਿਦਿਆਰਥੀਆਂ ਦੇ ਅੰਤਰਰਾਜੀ ਰਹਿਣ ਸਹਿਣ ਨੂੰ ਜਾਨਣ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਕੀਤੀ ਗਈ ਪਹਿਲ ਤਹਿਤ ਇਸ ਸਾਲ 13 ਤੋਂ 16 ਦਸੰਬਰ ਤੱਕ ਉਤਰ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦਾ ਇੱਕ 40 ਮੈਂਬਰੀ ਵਫਦ ਗੁਰੂ ਨਗਰੀ ਅੰਮ੍ਰਿਤਸਰ ਦੇ ਦੌਰੇ ‘ਤੇ ਆ ਰਿਹਾ ਹੈ।ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਸੰਸਥਾ ਦੀ ਸ਼ਹਿਰੀ ਪ੍ਰਧਾਨ ਰਚਨਾ ਅਰੋੜਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਅੰਤਰਰਾਜੀ ਰਹਿਣ ਸਹਿਣ ਨੂੰ ਜਾਨਣ ਦੇ ਇੱਸ ਉਪਰਾਲੇ ਤਹਿਤ ਵਫਦ ਦੇ ਮੈਂਬਰਾਂ ਨੂੰ ਵੱਖ ਵੱਖ ਘਰਾਂ ਵਿੱਚ ਮਹਿਮਾਨ ਵਜੋਂ ਨਹੀਂ ਬਲਕਕਿ ਪਰਿਵਾਰ ਦੇ ਮੈਂਬਰਾਂ ਵਾਂਗ ਠਹਿਰਾਇਆ ਜਾਂਦਾ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਖਿਤੇ ਦੇ ਸਭਿਆਚਾਰ ਅਤੇ ਰਹਿਣ ਸਹਿਤ ਤੇ ਲੋਕਾਂ ਦੇ ਵਿਵਹਾਰ ਨੂੰ ਨੇੜਿਓਂ ਜਾਨਣ ਦਾ ਮੌਕਾ ਮਿਲਦਾ ਹੈ।ਇਸੇ ਸਬੰਧ ਵਿੱਚ ਸਥਾਨਕ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ 14 ਦਸੰਬਰ ਨੂੰ ਇੱਕ ਸਭਿਆਚਾਰਕ ਸਮਾਗਮ ਦਾ ਅਯੋਜਨ ਕੀਤਾ ਜਾਵੇਗਾ, ਜਿਸ ਵਿੱਚ ਰਾਜਪਾਲ ਪੰਜਾਬ ਸ੍ਰੀ ਵੀ.ਪੀ ਬਧਨੌਰ ਮੁੱਖ ਮਹਿਮਾਨ ਅਤੇ ਗੁਰੂ ਰਵੀਦਾਸ ਅਯੁਰਵੇਦ ਯੂਂੀਵਰਸਿਟੀ ਦੇ ਉਪ ਕੁਲਪਤੀ ਡਾ. ਓ.ਪੀ ਉਪਾਧਿਆ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਕਰਨਗੇ।ਉਨਾਂ ਦਸਿਆ ਕਿ ਇਸ ਸਮਾਗਮ ਵਿੱਚ ਮੁੱਖ ਵਕਤਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਕੌਮੀ ਸਹਿ ਸਕੱਤਰ, ਡਾ. ਰਜਨੀਸ਼ ਅਰੋੜਾ ਸਾਬਕਾ ਉਪ ਕੁਲਪਤੀ ਪੰਜਾਬ ਤਕਨੀਕੀ ਯੂਨੀਵਰਸਿਟੀ ਪ੍ਰੋਗਰਾਮ ਦੇ ਪ੍ਰਧਾਨ, ਕੇ.ਡੀ ਹਸਪਤਾਲ ਦੇ ਡਾ. ਜਯੰਤ ਚਾਵਲਾ ਸਵਾਗਤੀ ਕਮੇਟੀ ਪ੍ਰਧਾਨ ਅਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਗੁਰਜੀਤ ਨਾਗਰਾ ਸਵਾਗਤੀ ਕਮੇਟੀ ਦੇ ਸਕੱਤਰ ਹੋਣਗੇ।ਇਸ ਮੌਕੇ ਜਿਲਾ ਸੰਯੋਜਕ ਪ੍ਰਤੀਕ ਕਪੂਰ, ਜਨਰਲ ਸਕੱਤਰ ਕੁਸ਼ ਲੂਥਰਾ, ਖੇਤਰੀ ਯੂਨਵਿਰਸਿਟੀ ਮੁਖੀ ਦਿਨੇਸ਼ ਚੌਹਾਨ, ਸਹਿ ਸੰਯੌਜਕ ਰੋਹਿਲ ਓਬਰਾਏ, ਦਿਸ਼ਾ ਅਰੋੜਾ, ਭਾਨੂ ਤਲਵਾਰ, ਮੁਨੀਸ਼ ਅਤੇ ਰਾਸ਼ੀ ਅਰੋੜਾ ਆਦਿ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply