ਬਟਾਲਾ, 11 ਦਸੰਬਰ (ਨਰਿੰਦਰ ਬਰਨਾਲ)- ਲਾਇਨ ਕਲੱਬਾਂ ਦਾ ਅੰਤਰਰਾਸਟਰੀ ਇਂਤਿਹਾਸ ਪੜੀਏ ਤਾ ਪਤਾ ਲੱਗਦਾ ਹੈ ਕਿ ਇਹ ਕਲੱਬਾ ਸਮਾਜ ਵਿਚ ਆਏ ਦਿਨ ਸਮਾਜ ਭਲਾਈ ਵਾਲੇ ਕੰਮ ਕਰਕੇ ਆਪਣੀ ਸੰਸਾਰ ਭਰ ਵਿਚ ਵੱਖਰੀ ਹੀ ਪਹਿਚਾਣ ਬਣਾਈ ਬੈਠੀਆਂ ਹਨ, ਤੇ ਇਹਨਾ ਸੰਸਾਰ ਭਰ ਦੀਆਂ ਕਲੱਬਾਂ ਵਿਚ ਡਿਸਟ੍ਰਿਕ 321-ਡੀ ਦੀ ਆਪਣੀ ਵਿਲੱਖਣ ਪਹਿਚਾਣ ਹੈ, ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈਦੇ ਹਨ, ਤੇ ਸਮਾਜ ਭਲਾਈ ਦੇ ਕਾਰਜ ਵਿਚ ਦਿਨ ਰਾਤ ਲਗੇ ਹੋਏ ਹਨ, ਬਟਾਲਾ ਦੀ ਲਾਇਨ ਕਲੱਬ ਮੁਸਕਾਨ ਵੀ ਆਪਣੇ ਸਮਾਜ ਭਲਾਈ ਕੰਮਾਂ ਵਿਚ ਹਿੱਸਾ ਪਾ ਰਹੀ ਹੈ, ਬੀਤੇ ਦਿਨ ਲਾਇਨ ਕਲੱਬ ਬਟਾਲਾ ਦੇ ਪ੍ਰਧਾਂਨ ਲਾਇਨ ਬਰਿੰਦਰ ਸਿੰ ਘ ਅਠਵਾਲ ਦੀ ਤਾਜਪੋਸ਼ੀ ਕੀਤੀ ਗਈ, ਜਿਸ ਵਿਚ ਕਲੱਬ ਦੀ ਪੂਰੀ ਟੀਮ ਲਾਇਨ ਕਲੱਬ ਦੇ ਸਵਿਧਾਨ ਦੀ ਸਹੁੰ ਚੁਕਾਈ ਗਈ ਤੇ ਕਿ ਸਮਾਜ ਸੇਵਾ ਦੇ ਕੰਮਾ ਵਿਚ ਸਾਰੇ ਮੈਬਰ ਇਕ ਜੁਟ ਹੋਕੇ ਕੰਮ ਕਰਨਗੇ ਤੇ ਬਟਾਲਾ ਮੁਸਕਾਨ ਕਲੱਬ ਨੂੰ ਹੋਰ ਵੀ ਚੰਗੇਰਾ ਬਣਾਂਉਣ ਵਾਸਤੇ ਉਪਰਾਲ ੇ ਕਰਨਗੇ, ਪਰਮਜੀਤ ਸਿੰਘ ਚਾਵਲਾ ਵਲੋ, ਸਾਰੀ ਕਲੱਬ ਨੂੰ ਸਹੁੰ ਚੁਕਾ ਕੇ ਸਥਾਪਤ ਕੀਤਾ ਗਿਆ। ਇਸ ਮੌਕੇ ਡਾ ਸੁਦੀਪ ਗਰਗ ਨੇ ਆਪਣੈ ਸਬੰਧਨੀ ਸਬਦਾ ਵਿਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕ ਜੁਟ ਹੋ ਕੇ ਸਮਾਜ ਵਿਚ ਸੇਵਾ ਕਰਨੀ ਚਾਹੀਦੀ ਹੈ, ਆਪਣੇ ਘਰੇਲੂ ਕੰਮ ਤਾ ਸਾਰੇ ਹੀ ਕਰ ਦੇ ਹਨ, ਪਰ ਅਸਲ ਵਿਚ ਪ੍ਰਮਾਤਮਾ ਉਹਨਾ ਸਮਾਜਿਕ ਪ੍ਰਾਣੀਆਂ ਪ੍ਰਤੀ ਜਿਆਦਾ ਮਿਹਰਬਾਨ ਹੁੰਦਾ ਹੈ ਜੋ ਸਮਾਜਿਕ ਸੇਵਾ ਕਰਦੇ ਹਨ। ਪ੍ਰਧਾਨ ਲਾਇਨ ਬਰਿੰਦਰ ਸਿੰਘ ਅਠਵਾਲ ਨੇ ਵਾਅਦਾ ਕੀਤਾ ਕਿ ਕਲੱਬ ਵੰਲੋ ਹਰ ਪ੍ਰੋਜੈਕਟਰ ਡਟ ਕੇ ਕੀਤਾ ਜਾਵੇ, ਬਟਾਲਾ ਸ਼ਹਿਰ ਵਿਚ ਇਹ ਪਹਿਲਾ ਮੁਸਕਾਨ ਕਲੱਬ ਹੈ, ਜਿਸ ਨੂੰ ਸੈਵਨ ਸਟਾਰ ਦਾ ਦਰਜਾ ਪ੍ਰਾਪਤ ਹੈ, ਤੇ ਨਾਂਲ ਫੈਮਲੀ ਕਲਬ ਦਾ ਮਾਣ ਪ੍ਰਾਪਤ ਹੈ।ਤਾਜਪੋਸ਼ੀ ਸਮਾਗਮ ਵਿਚ ਡਿਸਟ੍ਰਿਕ ਗਵਰਨ ਲਾਇਨ ਸੁਦੀਪ ਗਰਗ,ਵਾਇਸ ਡਿਸਟ੍ਰਿਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ, ਲਾਇਨ ਪਰਮਜੀਤ ਸਿੰਘ ਚਾਵਲਾ, ਲਾਇਨ ਗੁਰਮੀਤ ਸਿੰਘ ਨਾਗੀ, ਲਾਇਨ ਗੋਇੰਲ, ਲਖਵਿੰਦਰ ਸਿੰਘ ਢਿਲੋ, ਲਾਇਨ ਹਰਭਜਨ ਸਿੰਘ ਸੇਖੋ, ਡਾ ਰਣਜੀਤ ਸਿੰਘ ਰੰਧਾਵਾ, ਡਿਪਟੀ ਡੀ ਈ ਓ ਲਾਇਨ ਭਾਰਤ ਭੂਸਨ, ਜਿਲਾ ਸਿਖਿਆ ਅਫਸਰ ਸੇਕੰਡਰੀ ਅੰਮ੍ਰਿਤਸਰ ਅਮਰਦੀਪ ਸਿੰਘ ਸੈਣੀ, ਡਾ. ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਬਲਕਾਰ ਸਿੰਘ ਜੈਤੋਸਰਜਾ, ਅਜਮੇਰ ਸਿੰਘ, ਪੀ ਆਰ ਓ ਬਲਦੇਵ ਸਿੰਘ ਬੁਟਰ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ, ਸੁਖਦੇਵ ਸਿੰਘ ਹੰਜਰਾ, ਪ੍ਰਿੰਸੀਪਲ ਦੰਿਵੰਦਰ ਸਿੰੰਘ, ਗੁਰਚਰਨ ਸਿੰਘ, ਸਰਪ੍ਰਤਾਪ ਸਿੰਘ, ਲਾਇਨ ਵਾਹਲਾ, ਅਸੋਕ ਕੁਮਾਰ ਗਰਗ, ਨਰਿੰਦਰ ਬਰਨਾਲ, ਲੇਡੀ ਲਾਇਨ ਰੇਖਾ, ਗੀਤਾ, ਲੇਡੀ ਲਇੰਨ ਸੁਮਨ ਬਾਲਾ, ਹਾਜਰ ਸਨ।ਲੇਡੀ ਲਾਇਨ ਮਨਦੀਪ ਕੌਰ ਅਠਵਾਲ ਤੇ ਪ੍ਰਧਾਨ ਬਰਿੰਦਰ ਸਿੰਘ ਅਠਵਾਲ ਫੁੱਲਾ ਦੇ ਹਾਰ ਪਾ ਕੇ ਵਧਾਈਆਂ ਦਿਤੀਆਂ ਗਈਆਂ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media