Sunday, August 9, 2026

ਭਾਜਪਾ ਨੇ ਆਪ ਉਮੀਦਵਾਰ ਰੂਬੀ ਵਲੋਂ ਮੀਡੀਆ ਨੂੰ ਵਿਕਾਊ ਕਹਿਣ ਦੀ ਕੀਤੀ ਨਿੰਦਿਆ

ppn1112201604ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)-  ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਹਲਕੇ ਤੋ ਉਮੀਦਵਾਰ ਰੁਪਿੰਦਰ ਰੂਬੀ ਵਲੋਂ ਲੋਕਤੰਤਰ ਦੇ ਚੌਥੇ ਥੰਮ ਕਹੇ ਜਾਂਦੇ ਮੀਡੀਆ ਨੂੰ `ਵਿਕਾਊ` ਕਹਿਣ ਦੀ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਨਿੰਦਾ ਕਰਦਿਆਂ ਉਨਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ।
ਭਾਜਪਾ ਮੀਡੀਆ ਸੈਲ ਦੇ ਸੂਬਾ ਕਨਵੀਨਰ ਜਨਾਰਧਨ ਸ਼ਰਮਾ ਅਤੇ ਜਿਲਾ ਭਾਜਪਾ ਮੀਡੀਆ ਸਕੱਤਰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਮਾਨਸਿਕ ਦੀਵਾਲੀਏਪਣ ਦੀ ਸ਼ਿਕਾਰ ਹੈ, ਜਿਸ ਕਰਕੇ ਗਲਤੀਆਂ ਨੂੰ ਦਹੁਰਾਉਣਾ ਇੰਨਾਂ ਦੇ ਆਗੂਆਂ ਦੀ ਆਦਤ ਬਣ ਚੁੱਕੀ ਹੈ।ਕਿਹਾ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਬੱਸੀ ਪਠਾਨਾਂ ਵਿਖੇ ਅਤੇ ਹੁਣ ਬਠਿੰਡਾ ਦੇ ਪਿੰਡ ਦਿਓਣ ਵਿਚ ਰੁਪਿੰਦਰ ਰੂਬੀ ਨੇ ਮੀਡੀਆ ਨੂੰ ਭਰੀ ਸਭਾ ਵਿਚ `ਵਿਕਾਊ` ਕਿਹਾ ਹੈ, ਲੇਕਿਨ ਇੰਨਾਂ ਨੇ ਅੱਜ ਤੱਕ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਜਿਹੇ ਆਗੂਆਂ ਉਤੇ ਆਪਣੀ ਹੀ ਪਾਰਟੀ ਦੇ ਆਗੂਆਂ ਵਲੋਂ ਟਿਕਟਾਂ ਦੇ ਬਦਲੇ ਪੈਸਾ ਲੈਣ ਦੇ ਇਲਜ਼ਾਮ `ਤੇ ਮੂੰਹ ਕਿਉਂ ਨਹੀਂ ਖੋਲਿਆ? ਜਨਾਰਦਨ ਸ਼ਰਮਾ ਨੇ ਸਵਾਲ ਕੀਤਾ ਕਿ ਆਪ ਪਾਰਟੀ ਦੇ ਆਬਜ਼ਰਵਰ ਉਤੇ ਜਦੋਂ ਪੰਜਾਬ `ਚ ਔਰਤਾਂ ਦੇ ਸੋਸ਼ਣ ਦਾ ਇਲਜ਼ਾਮ ਲੱਗਿਆ ਤਾਂ ਉਦੋਂ ਰੂਬੀ ਤੇ ਭਗਵੰਤ ਕਿਥੇ ਸੁੱਤੇ ਸਨ?
ਉਨਾਂ ਕਿਹਾ ਕਿ ਭਗਵੰਤ ਮਾਨ ਵਲੋਂ ਮੀਡੀਆ ਨੂੰ ਵਿਕਾਊ ਕਹਿਣ ਵਿਰੁੱਧ ਕਈ ਪ੍ਰੈਸ ਕਲੱਬਾਂ ਨੇ ਉਸ ਦੇ ਦਾਖਲੇ `ਤੇ ਰੋਕ ਲਗਾ ਰੱਖੀ ਹੈ, ਜਦਕਿ ਖੁਦ ਅਰਵਿੰਦ ਕੇਜਰੀਵਾਲ ਦਿੱਲੀ ਚੋਣਾਂ ਸਮੇਂ ਮੀਡੀਆ ਵਿਰੁੱਧ ਅਜਿਹੀ ਹੀ ਇਤਰਾਜ਼ਯੋਗ ਬਿਆਨਬਾਜ਼ੀ ਕਰ ਚੁੱਕੇ ਹਨ।ਭਾਜਪਾ ਆਗੂ ਨੇ ਕਿਹਾ ਕਿ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਨਾ ਕੋਈ ਸਪੱਸ਼ਟ ਵਿਜ਼ਨ ਹੈ ਅਤੇ ਨਾ ਹੀ ਗਿਣਾਉਣ ਨੂੰ ਕੋਈ ਉਪਲੱਬਧੀ, ਇਸੇ ਕਮਜ਼ੋਰੀ ਕਾਰਨ ਹੀ ਆਪ ਪਾਰਟੀ ਦੇ ਆਗੂ ਹੁਣ ਘਟੀਆ ਕਿਸਮ ਦੀਆਂ ਹਰਕਤਾਂ `ਤੇ ਉਤਾਰੂ ਹੋ ਗਏ ਹਨ।ਇਸ ਸਮੇਂ ਸੂਬਾ ਭਾਜਪਾ ਯੂਵਾ ਮੌਰਚਾ ਦੇ ਸਕਤੱਰ ਅਰੁਣ ਪੰੁਜ ਅਜੇ ਜਿਲਾ ਬੀ.ਸੀ ਮੋਰਚਾ ਦੇ ਆਗੂ ਜੌਗਿੰਦਰ ਬਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੱਚ ਤੇ ਝੂਠ ਦੀ ਪਹਿਚਾਣ ਬਾਖੂਬੀ ਜਾਣਦੇ ਹਨ ਅਤੇ ਆਉਂਦੀਆਂ ਚੋਣਾਂ ਵਿਚ ਲੋਕ ਕੇਜਰੀਵਾਲ ਤੇ ਆਪ ਪਾਰਟੀ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਜਰੂਰ ਦਿਖਾਉਣਗੇ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply