Sunday, August 9, 2026

ਬੀ.ਐਸ.ਐਫ ਭਰਤੀ ਟ੍ਰੇਨਿੰਗ ਕੈਂਪ ਸੰਪਨ- 60 ਨੋਜ਼ਵਾਨਾਂ ਨੂੰ ਸਰਟੀਫਿਕੇਟ ਵੰਡੇ

ppn1112201606 ppn1112201607ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)- ਬੀ.ਐਸ.ਐਫ ਦੀ 90ਵੀਂ ਬਟਾਲੀਅਨ ਵੱਲੋਂ ਹੈਡਕਵਾਟਰ ਵਿਚ ਇੱਕ ਮਹੀਨੇ ਤੱਕ ਚੱਲਣ ਵਾਲੇ ਭਰਤੀ ਤੋਂ ਪਹਿਲਾਂ ਨੋਜ਼ਵਾਨਾਂ ਦੇ ਟ੍ਰੇਨਿੰਗ ਕੈਂਪ ਦੀ ਸਮਾਪਤੀ ਹੋਈ। ਕੈਂਪ ਵਿਚ 60 ਨੋਜ਼ਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੋਕੇ ਸਮਾਗਮ ਦੇ ਮੁੱਖ ਮਹਿਮਾਨ ਡੀਆਈਜੀ ਇੱਪਨ ਪੀਵੀ ਨੇ ਨੋਜ਼ਵਾਨਾਂ ਨੂੰ ਦੇਸ਼ ਦੇ ਪ੍ਰਤੀ ਸੇਵਾਵਾਂ ਦੇ ਲਈ ਪ੍ਰੇਰਿਤ ਕੀਤਾ ਅਤੇ ਬੀਐਸਐਫ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਾਰਿਆਂ ਨੋਜ਼ਵਾਨਾਂ ਨੂੰ ਸਰਟੀਫਿਕੇਟ ਵੀ ਸੋਂਪੇ।ਇਸ ਮੌਕੇ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply