
ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੀਜੇਐਮ ਕੇ.ਕੇ.ਬਾਂਸਲ ਅਤੇ ਬਾਲਾ ਜੀ ਜਲ ਸੇਵਾ ਮੰਡਲ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਸ਼੍ਰੀ ਬਾਲਾ ਜੀ ਧਾਮ ਵਿਚ ਲਗਾਇਆ ਗਿਆ। ਜਿਸ ਵਿਚ 151 ਯੂਨਿਟ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਅਤੇ ਬਲੱਡ ਕੈਂਪ ਇੰਚਾਰਜ਼ ਰਾਜੀਵ ਕੁੱਕੜੇਜਾ ਨੇ ਦੱਸਿਆ ਕਿ ਇਹ ਕੈਂਪ 9 ਦਸੰਬਰ 2016 ਨੂੰ ਫਾਜ਼ਿਲਕਾ ਦੇ ਨੇੜਲੇ ਪਿੰਡ ਚਾਂਦਮਾਰੀ ਦੇ ਕੋਲ ਹੋਏ ਭਿਆਨਕ ਸੜ੍ਹਕ ਹਾਦਸੇ ਦਾ ਸ਼ਿਕਾਰ ਹੋਏ 12 ਅਧਿਆਪਕ ਅਤੇ ਇੱਕ ਡਰਾਈਵਰ ਨੂੰ ਸਮਰਪਤ ਹੈ। ਜਿਸ ਵਿਚ ਸੰਸਥਾ ਦੇ ਸਾਰਿਆਂ ਮੈਂਬਰਾਂ ਵੱਲੋਂ ਖੂਨਦਾਨ ਕਰਕੇ ਉਕਤ ਅਧਿਆਪਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸੰਸਥਾ ਵੱਲੋਂ ਇਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ।
ਕੈਂਪ ਦੌਰਾਨ ਰਵੀ ਰੰਗਬੁਲਾ, ਓਮ ਪ੍ਰਕਾਸ਼ ਸਚਦੇਵਾ, ਨੀਲਮ ਸਚਦੇਵਾ ਅਤ ਪੰਜਾਬ ਬਲੱਡ ਸੇਵਾ ਰਾਜੀਵ ਮਲਿਕ ਅਤੇ ਗੋਰਵ ਗਿਲਹੋਤਰਾ, ਦੋਰਾਹਾ ਬਲੱਡ ਸੇਵਾ, ਫਤਿਹ ਫਲੱਡ ਸੇਵਾ ਵਿੱਕੀ ਅਤ ਗੋਰਾਇਆ ਬਲੱਡ ਸੇਵਾ ਹੈਪੀ ਮਾਹੀ ਵੱਲੋਂ ਰਮਨ ਰਾਏ ਅਤੇ ਬੰਟੀ ਮੁਕਤਸਰ ਨੇ ਕੈਂਪ ਵਿਚ ਲੋਕਾਂ ਨੂੰ ਮਰਨ ਮਗਰੋਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਸੰਸਥਾ ਦੇ 15 ਮੈਂਬਰਾਂ ਨੇ ਮਰਨ ਮਗਰੋਂ ਅੱਖਾਂ ਦਾਨ ਕਰਨ ਦਾ ਸੰਕਲਪ ਲਿਆ ਅਤੇ ਪੰਜਾਬ ਬਲੱਡ ਵੱਲੋਂ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੱਲੋਂ ਚਲਾਏ ਜਾ ਰਹੇ ਖੂਨਦਾਨ ਅਭਿਆਨ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿਚ ਇਸੇ ਤਰ੍ਹਾਂ ਇਸ ਪੋ੍ਰਜੈਕਟ ਨੂੰ ਚਲਾਏ ਜਾਣ ਦੀ ਅਪੀਲ ਕੀਤੀ। ਸੰਸਥਾ ਦੇ ਪ੍ਰਧਾਨ ਅਨਮੋਲ ਬੱਬਰ, ਮੀਤ ਪ੍ਰਧਾਨ ਅਰਪਿਤ ਖੇੜਾ ਨੇ ਦੱਸਿਆ ਕਿ ਸਾਲ 2016 ਦੌਰਾਨ ਸੰਸਥਾ ਵੱਲੋਂ ਪੰਜ ਵੱਡੇ ਅਤੇ 8 ਛੋਟੇ ਕੈਂਪ ਲਗਾਕੇ ਲਗਭਗ 1200 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਸਮੇਂ ਸਮੇਂ ਤੇ ਸੰਸਥਾ ਵੱਲੋਂ ਅਮਰਜੰਸੀ ਵਿਚ ਵੀ ਵਿਅਕਤੀਗਤ ਤੌਰ ਤੇ ਖੂਨਦਾਨ ਕਰਵਾਇਆ ਗਿਆ। ਸੰਸਥਾ ਦੇ ਚੇਅਰਮੈਨ ਅਮਿਤ ਮੁੰਜ਼ਾਲ ਅਤੇ ਅਮਨ ਡੋਡਾ ਨੇ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਵੀ ਸੰਸਥਾ ਦੇ ਨਾਲ ਸਾਰੇ ਮੈਂਬਰ ਮਿਲਕੇ ਇਸ ਪ੍ਰੋਜੈਕਟ ਵਿਚ ਭਵਿੱਖ ਵਿਚ ਸਾਥ ਦਿੰਦੇ ਰਹਿਣਗੇ।
ਇਸ ਮੌਕੇ ਬਲੱਡ ਬੈਂਕ ਸਟਾਫ਼ ਡਾ. ਮੋਹਿਤ ਮਧੁਕਰ ਬੀਟੀਓ, ਬ੍ਰੋਡਰਿਕ ਜੇਮਸ, ਬਲਬੀਰ ਸਿੰਘ, ਮੈਡਮ ਰੰਜੂ ਗਿਰਧਰ, ਮੈਡਮ ਆਸ਼ਾ, ਰਜਨੀਸ਼ ਚਲਾਨਾ, ਸੁਨੀਲ, ਮਹਿੰਦਰ ਅਤੇ ਸੰਸਥਾ ਦੇ ਮੈਂਬਰ ਅਮਿਤ ਡੋਡਾ, ਵਰਿੰਦਰ ਗਰਗ, ਹਨੀ ਵਾਟਸ, ਸੁਨੀਲ, ਸਾਹਿਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਤਰੀ ਸ਼ਰਮਾ, ਨੀਤਿਸ਼ ਗਾਂਧੀ, ਦਲੀਪ ਸਿੰਘ, ਰਮੇਸ਼ ਸਿੰਘ, ਬਾਲਾ ਜੀ ਜਲ ਸੇਵਾ ਮੰਡਲ ਦੇ ਅੰਕੁਸ਼ ਗਰੋਵਰ, ਨਰਾਇਣ ਵੈਲਫੇਅਰ ਸੁਸਾਇਟੀ ਦੇ ਲਵਲੀ ਗਗਨੇਜਾ, ਵਰਿੰਦਰ ਸ਼ਰਮਾ, ਜਸਵੰਤ ਸਿੰਘ, ਰੋਸ਼ਨ ਸ਼ਰਮਾ, ਤਰੁਣ ਭਠੇਜਾ, ਸੰਦੀਪ ਸੇਤੀਆ, ਨਵਦੀਪ ਵਧਵਾ, ਪ੍ਰਦੀਪ ਕੁੱਕੜ, ਸਚਿਨ ਸਚਦੇਵਾ, ਦੀਪਕ ਭੁਸਰੀ, ਸੰਦੀਪ ਛਾਬੜਾ, ਗੋਰਵ ਅਨੇਜਾ, ਅੰਕਿਤ ਸ਼ਰਮਾ, ਦਰਪਨ, ਪਾਰਸ ਡੋਡਾ, ਅਮਤ ਨਾਗਪਾਲ, ਸਵੀਕਾਰ ਗਾਂਧੀ, ਮਨਦੀਪ ਅਤੇ ਹੋਰ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media