ਅੰਮ੍ਰਿਤਸਰ 12 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਮੰਗ ਕੀਤੀ ਹੈ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਵਾਂਗ ਅੰਮ੍ਰਿਤਸਰ ਵਿਚ ਵੀ ਸਥਾਈ ਕਨਵੈਨਸ਼ਨ ਕੇਂਦਰ ਸਥਾਪਤ ਕਰਨ ਲਈ ਅਜਨਾਲਾ ਰੋਡ `ਤੇ ਜੇਲ ਦੀ 10 ਏਕੜ ਜਗਾਹ ਖੀਦਣ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣ।ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਪ ਮੁੱਖ ਮੰਤਰੀ ਪੰਜਾਬ ਅੰਤਰ-ਰਾਸ਼ਟਰੀ ਵਪਾਰ ਮੇਲੇ ਦੇ ਸਮਾਪਤੀ ਸਮਾਗਮ ਸਮੇਂ 14 ਦਸੰਬਰ, 2010 ਨੂੰ ਬਤੌਰ ਮੁੱਖ ਮਹਿਮਾਨ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਵਲੋਂ ਪੀ ਐਚ ਡੀ ਚੈਂਬਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਚ ਇਕ ਸਥਾਈ ਕਨਵੈਨਸ਼ਨ ਕੇਂਦਰ ਦਿੱਲੀ ਦੇ ਪ੍ਰਗਤੀ ਮੈਦਾਨ ਵਾਂਗ ਸਥਾਪਤ ਕੀਤਾ ਜਾਵੇਗਾ ਤਾਂ ਜੋ ਵਪਾਰ ਮੇਲੇ ਲਈ ਹਰ ਸਾਲ ਆਰਜ਼ੀ ਪ੍ਰਬੰਧ ਨਾ ਕਰਨਾ ਪਵੇ।ਇਸ ਸਬੰਧੀ ਮੰਚ ਵਲੋਂ ਉਨ੍ਹਾਂ ਨੂੰ 11 ਅਗਸਤ 2015 ਨੂੰ ਲਿਖੇ ਪੱਤਰ ਦੇ ਜੁਆਬ ਵਿਚ ਅੰਮ੍ਰਿਤਸਰ ਡੀਵੈਲਪਮੈਂਟ ਅਥਾਰਟੀ ਦੇ ਚੀਫ਼ ਐਡਮਿਨਸਟੇਟਰ ਨੇ ਆਪਣੇ ਪੱਤਰ ਨੰ 19919 ਮਿਤੀ 18 ਅਗਸਤ 2015 ਨੂੰ ਲਿਖਿਆ ਕਿ ਤਜਵੀਜ਼ਸ਼ੁਦਾ ਕੇਂਦਰ ਸਥਾਪਤ ਕਰਨ ਲਈ ਅਜਨਾਲਾ ਰੋਡ `ਤੇ ਜੇਲ ਦੀ 10 ਏਕੜ ਜਗਾਹ ਰਖੀ ਗਈ ਹੈ।ਮੰਚ ਨੂੰ ਆਸ ਸੀ ਹਾਲ ਹੀ ਵਿਚ ਸਮਾਪਤ ਹੋਏ ਮੇਲੇ ਵਿਚ ਇਸ ਸਬੰਧੀ ਕੋਈ ਐਲਾਨ ਜਰੂਰ ਕੀਤਾ ਜਾਵੇਗਾ ਪਰ ਸਿਆਸੀ ਆਗੂ ਸਿਹਰੇ ਪਵਾ ਕੇ ਚਲਦੇ ਬਣੇ ਤੇ ਇਸ ਸਬੰਧੀ ਇਕ ਵੀ ਸ਼ਬਦ ਨਹੀਂ ਕਿਹਾ।ਪੰਜਾਬ ਸਰਕਾਰ ਨੇ ਗੁਰੂ ਦੀ ਨਗਰੀ ਵਿਚ ਬਹੁਤ ਸਾਰੇ ਪ੍ਰੋਜੈਕਟ ਸ਼ੁਰੂ ਕੀਤੇ ਹਨ,ਉਸੇ ਤਰ੍ਹਾਂ ਇਸ ਪ੍ਰੋਜੈਕਟ ਲਈ ਵੀ ਜਗਾਹ ਖ੍ਰੀਣਣ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣ ਤੇ ਇਸ ਦਾ ਨੀਂਹ ਪੱਥਰ ਵੀ ਰਖਿਆ ਜਾਵੇ।ਪ੍ਰੈਸ ਨੂੰ ਅੰਮ੍ਰਿਤਸਰ ਡੀਵੈਲਪਮੈਂਟ ਅਥਾਰਟੀ ਦੇ ਪੱਤਰ ਦੀ ਕਾਪੀ ਵੀ ਜਾਰੀ ਕੀਤੀ ਗਈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media